Kartavya Bhavan-3: ਹੁਣ ਇੱਥੋਂ ਚੱਲੇਗੀ ਦੇਸ਼ ਦੀ ਸਰਕਾਰ, ਇਹ ਵੱਡੇ ਮੰਤਰਾਲੇ ਹੋਣਗੇ ਸ਼ਿਫਟ
Kartavya Bhavan-3 Inauguration: ਫਿਲਹਾਲ ਕਰਤਾਵਿਆ ਭਵਨ-3 ਦਾ ਉਦਘਾਟਨ ਕੀਤਾ ਗਿਆ ਹੈ ਪਰ ਕਰਤਾਵਿਆ ਭਵਨ-1 ਅਤੇ 2 ਦਾ ਵੀ ਜਲਦੀ ਹੀ ਉਦਘਾਟਨ ਹੋਣ ਦੀ ਉਮੀਦ ਹੈ, ਜਿਸ ਕਾਰਨ ਕਈ ਮੰਤਰਾਲਿਆਂ ਨੂੰ ਕੇਂਦਰੀ ਸਕੱਤਰੇਤ ਦੀਆਂ ਪੁਰਾਣੀਆਂ ਇਮਾਰਤਾਂ ਤੋਂ ਸ਼ਿਫਟ ਕੀਤਾ ਜਾਵੇਗਾ।
ਕਰਤਾਵਿਆ ਭਵਨ-3 ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਹ ਆਧੁਨਿਕ ਇਮਾਰਤ ਦੇਸ਼ ਦੇ ਕਈ ਮਹੱਤਵਪੂਰਨ ਮੰਤਰਾਲਿਆਂ ਦਾ ਨਵਾਂ ਮੁੱਖ ਦਫਤਰ ਹੋਵੇਗੀ। ਇਸ ਵਿੱਚ ਗ੍ਰਹਿ, ਵਿਦੇਸ਼, ਐਮਐਸਐਮਈ, ਪੇਂਡੂ ਵਿਕਾਸ ਮੰਤਰਾਲਾ, ਡੀਓਪੀਟੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ ਸ਼ਾਮਲ ਹਨ। ਇਸ ਸੱਤ ਮੰਜ਼ਿਲਾ ਇਮਾਰਤ ਵਿੱਚ 24 ਮੁੱਖ ਕਾਨਫਰੰਸ ਰੂਮ, 26 ਛੋਟੇ ਕਾਨਫਰੰਸ ਰੂਮ ਅਤੇ 67 ਮੀਟਿੰਗ ਰੂਮ ਹਨ। ਊਰਜਾ ਕੁਸ਼ਲਤਾ ਲਈ ਇਸ ਵਿੱਚ ਸੋਲਰ ਪੈਨਲ ਅਤੇ ਵਿਸ਼ੇਸ਼ ਕਿਸਮ ਦੇ ਸ਼ੀਸ਼ੇ ਦੀ ਵਰਤੋਂ ਕੀਤੀ ਗਈ ਹੈ। ਸਖ਼ਤ ਸੁਰੱਖਿਆ ਲਈ 1000 ਤੋਂ ਵੱਧ ਕੈਮਰੇ ਲਗਾਏ ਗਏ ਹਨ।ਦੇਖੋ ਵੀਡੀਓ


