AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਾਂਗਰਸ ਸ਼ਾਸਿਤ ਰਾਜਾਂ ‘ਚ ਵੀ ਹੋਏ ਪੇਪਰ ਲੀਕ, ਵਿਰੋਧੀ ਧਿਰ ਤੈਅ ਕਰੇ ਚਰਚਾ ਦਾ ਸਮਾਂ; ਰਾਹੁਲ ਦੇ ਦੋਸ਼ਾਂ ‘ਤੇ ਜੇ.ਪੀ. ਨੱਡਾ ਦਾ ਜਵਾਬ

ਪੇਪਰ ਲੀਕ ਦੇ ਗੰਭੀਰ ਮੁੱਦੇ 'ਤੇ ਸੜਕ ਤੋਂ ਲੈ ਕੇ ਸੰਸਦ ਤੱਕ ਜਾਰੀ ਭਾਰੀ ਹੰਗਾਮੇ ਵਿਚਾਲੇ ਹੁਣ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਵਿਰੋਧੀ ਧਿਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨੱਡਾ ਨੇ ਕਿਹਾ, ਜੋ ਵਿਦਿਆਰਥੀਆਂ ਦੀ ਮੰਗ ਹੈ, ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।

ਕਾਂਗਰਸ ਸ਼ਾਸਿਤ ਰਾਜਾਂ 'ਚ ਵੀ ਹੋਏ ਪੇਪਰ ਲੀਕ, ਵਿਰੋਧੀ ਧਿਰ ਤੈਅ ਕਰੇ ਚਰਚਾ ਦਾ ਸਮਾਂ; ਰਾਹੁਲ ਦੇ ਦੋਸ਼ਾਂ 'ਤੇ ਜੇ.ਪੀ. ਨੱਡਾ ਦਾ ਜਵਾਬ
tv9-punjabi
| Published: 22 Jul 2026 23:20 PM IST
Share

ਪੇਪਰ ਲੀਕ ਦੇ ਗੰਭੀਰ ਮੁੱਦੇ ‘ਤੇ ਸੜਕ ਤੋਂ ਲੈ ਕੇ ਸੰਸਦ ਤੱਕ ਜਾਰੀ ਭਾਰੀ ਹੰਗਾਮੇ ਵਿਚਾਲੇ ਹੁਣ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨੱਡਾ ਨੇ ਕਿਹਾ, ਜੋ ਵਿਦਿਆਰਥੀਆਂ ਦੀ ਮੰਗ ਹੈ, ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਇਹ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਮੁੱਦੇ ‘ਤੇ ਡੂੰਘਾਈ ਨਾਲ ਚਰਚਾ ਕਰਨ ਦੀ ਲੋੜ ਹੈ। ਮੈਂ ਅੱਜ ਇਹ ਵੀ ਕਹਿਣਾ ਚਾਹਾਂਗਾ ਕਿ ਸ਼ਾਮ 4 ਵਜੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਲਗਭਗ 152 ਪੇਪਰ ਲੀਕ ਮਾਮਲਿਆਂ ਬਾਰੇ ਚਰਚਾ ਕੀਤੀ। ਇਹ ਜਾਂਚ ਦਾ ਦਾਇਰਾ ਹੈ ਅਤੇ ਇਸ ਸਬੰਧੀ ਸਰਕਾਰ ਹਰ ਤੱਥ ਜਨਤਾ ਦੇ ਸਾਹਮਣੇ ਰੱਖੇਗੀ।

ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਵਿੱਚ ਵੀ ਪੇਪਰ ਲੀਕ ਹੋਏ ਹਨ। ਇਹ ਉਹ ਰਾਜ ਹਨ ਜਿੱਥੇ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਦੀਆਂ ਸਰਕਾਰਾਂ ਹਨ। ਉਨ੍ਹਾਂ ਦੱਸਿਆ ਕਿ ਤੇਲੰਗਾਨਾ ਵਿੱਚ ਇੰਟਰਮੀਡੀਏਟ ਅਤੇ ਐੱਸ.ਐੱਸ.ਸੀ. (SSC) ਪ੍ਰੀਖਿਆ ਦੇ ਪੇਪਰ ਲੀਕ ਹੋਏ, ਜਦਕਿ ਤਾਮਿਲਨਾਡੂ ਵਿੱਚ ਬੀ.ਐੱਡ (B.Ed) ਪ੍ਰੀਖਿਆ ਦਾ ਪੇਪਰ ਲੀਕ ਹੋਇਆ। ਇਸ ਤੋਂ ਇਲਾਵਾ ਪੱਛਮੀ ਬੰਗਾਲ, ਕੇਰਲ, ਕਰਨਾਟਕ ਅਤੇ ਪੰਜਾਬ ਵਿੱਚ ਵੀ ਪੇਪਰ ਲੀਕ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਰਾਜਾਂ ਵਿੱਚ ਕਾਂਗਰਸ ਅਤੇ ਉਸ ਦੇ ਭਾਈਵਾਲ ਸੱਤਾ ਵਿੱਚ ਹਨ, ਉੱਥੇ ਅਜਿਹੇ ਮਾਮਲਿਆਂ ਦੀ ਇੱਕ ਲੰਮੀ ਸੂਚੀ ਹੈ। ਨੱਡਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ 152 ਪੇਪਰ ਲੀਕ ਹੋਣ ਦੀ ਗੱਲ ਕਹੀ ਹੈ, ਪਰ ਉਹ ਇੰਨੇ ‘ਚੋਣਵੇਂ’ ਕਿਉਂ ਹਨ? ਰਾਹੁਲ ਇੱਕਤਰਫ਼ਾ ਗੱਲ ਕਿਉਂ ਕਰਦੇ ਹਨ? ਅਸਲ ਵਿੱਚ ਰਾਹੁਲ ਗਾਂਧੀ ਦਾ ਮਕਸਦ ਵਿਦਿਆਰਥੀਆਂ ਦਾ ਭਲਾ ਕਰਨਾ ਨਹੀਂ, ਸਗੋਂ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।

ਰਾਹੁਲ ਗਾਂਧੀ ਦਾ ਉਦੇਸ਼ ਵਿਦਿਆਰਥੀਆਂ ਦਾ ਹਿੱਤ ਨਹੀਂ

ਜੇ.ਪੀ. ਨੱਡਾ ਨੇ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਯੂ.ਪੀ.ਏ. (UPA) ਅਤੇ ਉਸ ਦੇ ਸਮਰਥਨ ਵਾਲੀਆਂ ਸਰਕਾਰਾਂ, ਜਾਂ ‘INDI’ ਗੱਠਜੋੜ ਦੀਆਂ ਸਰਕਾਰਾਂ ਦੇ ਕਾਰਜਕਾਲ ਬਾਰੇ ਗੱਲ ਕਿਉਂ ਨਹੀਂ ਕੀਤੀ? ਉਨ੍ਹਾਂ ਨੇ ਉਨ੍ਹਾਂ ਨੂੰ ਕਿਉਂ ਛੱਡ ਦਿੱਤਾ? ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਰਾਹੁਲ ਗਾਂਧੀ ਦਾ ਮਕਸਦ ਵਿਦਿਆਰਥੀਆਂ ਦਾ ਭਲਾ ਕਰਨਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਦਿਲਚਸਪੀ ਹੈ। ਰਾਹੁਲ ਗਾਂਧੀ ਸਿਰਫ਼ ਇਸ ਸਥਿਤੀ ਤੋਂ ਸਿਆਸੀ ਲਾਹਾ ਲੈਂਦੇ ਹੋਏ ਰਾਜਨੀਤੀ ਕਰਨਾ ਚਾਹੁੰਦੇ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ।

ਸਰਕਾਰ ਸਦਨ ਵਿੱਚ ਚਰਚਾ ਲਈ ਤਿਆਰ

ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਸੰਸਦ ਦੇ ਸਦਨ ਵਿੱਚ ਇਸ ਮੁੱਦੇ ‘ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੋਦੀ ਸਰਕਾਰ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ। ਦੋਸ਼-ਮੜ੍ਹਨ ਦੀ ਰਾਜਨੀਤੀ ਦੀ ਬਜਾਏ ਸਾਰਥਕ ਚਰਚਾ ਹੋਣੀ ਚਾਹੀਦੀ ਹੈ। ਨੱਡਾ ਨੇ ਕਿਹਾ ਕਿ ਵਿਦਿਆਰਥੀਆਂ ਦਾ ਹਿੱਤ ਹੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਚਰਚਾ ਲਈ ਸਮਾਂ ਤੈਅ ਕਰਨ ਦੀ ਅਪੀਲ ਕੀਤੀ। ਸਰਕਾਰ ਇਸ ਮਾਮਲੇ ‘ਤੇ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਮੁੱਦਿਆਂ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਵਾਂਗਚੁਕ ਅਤੇ CJP ਨਾਲ ਜੁੜੇ ਸਵਾਲਾਂ ਦੇ ਦਿੱਤੇ ਜਵਾਬ

ਟੀਵੀ9 ਭਾਰਤਵਰਸ਼ ਵੱਲੋਂ ਵਾਂਗਚੁਕ ਬਾਰੇ ਪੁੱਛੇ ਗਏ ਸਵਾਲ ‘ਤੇ ਜੇ.ਪੀ. ਨੱਡਾ ਨੇ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਸੋਨਮ ਵਾਂਗਚੁਕ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮਰਨ-ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ। ਵਾਂਗਚੁਕ ਨਾਲ ਹੋਈ ਚਰਚਾ ਸਾਰਥਕ ਰਹੀ ਹੈ। ਵਾਂਗਚੁਕ ਨੇ ਅੱਜ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦਾ ਅੱਗੇ ਢੁੱਕਵਾਂ ਜਵਾਬ ਦਿੱਤਾ ਜਾਵੇਗਾ। CJP ਨਾਲ ਵੀ ਸੁਖਾਵੇਂ ਮਾਹੌਲ ਵਿੱਚ ਚਰਚਾ ਹੋਈ ਹੈ। ਸਰਕਾਰ ਨੇ CJP ਤੋਂ ਲਿਖਤੀ ਮੰਗਾਂ ਮੰਗੀਆਂ ਹਨ ਅਤੇ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਅੰਤ ਵਿੱਚ ਕਿਹਾ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਕੱਢਣਾ ਵਿਰੋਧੀ ਧਿਰ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ।

ਜੇ.ਪੀ. ਨੱਡਾ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਕਾਂਗਰਸ ਦਾ ਤਿੱਖਾ ਪਲਟਵਾਰ

ਕੇਂਦਰੀ ਮੰਤਰੀ ਜੇ.ਪੀ. ਨੱਡਾ ਦੀ ਪ੍ਰੈੱਸ ਕਾਨਫ਼ਰੰਸ ਦਾ ਠੋਕਵਾਂ ਜਵਾਬ ਦਿੰਦਿਆਂ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, ਮੈਨੂੰ ਸਮਝ ਨਹੀਂ ਆਉਂਦਾ ਕਿ ਨੱਡਾ ਜੀ ਦਾ ਸਿੱਖਿਆ ਮੰਤਰਾਲੇ ਨਾਲ ਕੀ ਲੈਣਾ-ਦੇਣਾ ਹੈ। ਇਹ ਬਹੁਤ ਅਜੀਬ ਸਰਕਾਰ ਹੈ। ਜਦੋਂ ਕੋਈ ਰੇਲ ਹਾਦਸਾ ਵਾਪਰਦਾ ਹੈ ਤਾਂ ਰੱਖਿਆ ਮੰਤਰੀ ਸਾਹਮਣੇ ਆਉਂਦੇ ਹਨ। ਜਦੋਂ ਪੇਪਰ ਲੀਕ ਹੁੰਦਾ ਹੈ ਤਾਂ ਸਿਹਤ ਮੰਤਰੀ ਜਵਾਬ ਦਿੰਦੇ ਹਨ, ਜਦਕਿ ਪ੍ਰਧਾਨ ਮੰਤਰੀ ਬਿਲਕੁਲ ਚੁੱਪ ਰਹਿੰਦੇ ਹਨ, ਉਹ ਕੋਈ ਜਵਾਬ ਨਹੀਂ ਦਿੰਦੇ ਸਗੋਂ ‘ਮਨ ਕੀ ਬਾਤ’ ਵਿੱਚ ਬੋਲਣਾ ਪਸੰਦ ਕਰਦੇ ਹਨ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ?

ਸਰਕਾਰ ਧਰਮੇਂਦਰ ਪ੍ਰਧਾਨ ਨੂੰ ਕਿਉਂ ਬਚਾ ਰਹੀ ਹੈ?

ਕਾਂਗਰਸ ਨੇਤਾ ਨੇ ਸਵਾਲ ਕੀਤਾ, “ਕੀ ਜੇ.ਪੀ. ਨੱਡਾ ਨੇ ਮੁੱਖ ਸਵਾਲ ਦਾ ਜਵਾਬ ਦਿੱਤਾ? ਪੇਪਰ ਲੀਕ ਕਿਉਂ ਹੋ ਰਹੇ ਹਨ? ਸਰਕਾਰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਕਿਉਂ ਬਚਾ ਰਹੀ ਹੈ? ਦਿੱਲੀ ਦੀਆਂ ਸੜਕਾਂ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਕਾਰਵਾਈ ਕਿਉਂ ਕੀਤੀ ਗਈ? ਉਨ੍ਹਾਂ ਵਿੱਚੋਂ ਕੁੱਝ ਵਿਦਿਆਰਥੀ ICU ਵਿੱਚ ਹਨ ਅਤੇ ਹਸਪਤਾਲਾਂ ਵਿੱਚ ਦਾਖ਼ਲ ਹਨ। ਇਹ ਸਾਨੂੰ ਕਹਿੰਦੇ ਹਨ ਕਿ ਮੁੱਦਿਆਂ ਦਾ ਸਿਆਸੀਕਰਨ ਨਾ ਕਰੋ। ਕੀ ਤੁਸੀਂ ਵਿਦਿਆਰਥੀਆਂ ‘ਤੇ ਲਾਠੀਆਂ ਬਰਸਾਓਗੇ, ਲੜਕੀਆਂ ਦੇ ਕੱਪੜੇ ਪਾੜੋਗੇ, ਪੈਲੇਟ ਗਨ ਚਲਾਓਗੇ? ਕੀ ਤੁਸੀਂ ਇਹ ਸਭ ਤੱਬ ਕਰੋਗੇ ਜਦੋਂ ਵਿਰੋਧੀ ਧਿਰ ਚੁੱਪ ਰਹੇ? ਕੀ ਤੁਹਾਨੂੰ ਇੱਕ ‘ਪਾਲਤੂ’ ਵਿਰੋਧੀ ਧਿਰ ਚਾਹੀਦੀ ਹੈ? ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਕਿਹੜੀਆਂ ਪਾਰਟੀਆਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ, ਪਰ ਇਹ ਵਿਰੋਧੀ ਧਿਰ ਚੁੱਪ ਨਹੀਂ ਬੈਠੇਗੀ।

NTA ਇਸ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ

ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਅੱਗੇ ਕਿਹਾ, ਜੇ.ਪੀ. ਨੱਡਾ ਨੇ ਇਹ ਵੀ ਕਿਹਾ ਕਿ ਉਹ ਜਾਂਚ ਕਰਨਗੇ ਕਿ ਕੀ ਅਸਲ ਵਿੱਚ 152 ਪੇਪਰ ਲੀਕ ਹੋਏ ਸਨ। ਤਾਂ ਪਿਛਲੇ 12 ਸਾਲਾਂ ਤੋਂ ਇਹ ਸਰਕਾਰ ਕੀ ਕਰ ਰਹੀ ਸੀ, ਜੇਕਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਪੇਪਰ ਲੀਕ ਹੋਏ ਹਨ? ਇਨ੍ਹਾਂ ਪੇਪਰ ਲੀਕਾਂ ਕਾਰਨ ਪਿਛਲੇ 5 ਸਾਲਾਂ ਵਿੱਚ 93 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ। 20 ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਕਾਰਨ ਇਹ ਕਦਮ ਚੁੱਕਿਆ। ਅਸਲ ਮੁੱਦਾ ਇਹ ਹੈ ਕਿ NTA ਕੋਈ ਕਾਨੂੰਨੀ ਸੰਸਥਾ (Statutory Body) ਨਹੀਂ ਹੈ। NTA ਇਸ ਸਰਕਾਰ ਦਾ ਸਭ ਤੋਂ ਵੱਡਾ ਘੁਟਾਲਾ ਹੈ। ਕੀ ਜੇ.ਪੀ. ਨੱਡਾ ਨੇ NTA ਨਾਲ ਜੁੜੇ ਸਵਾਲਾਂ ਦਾ ਜਵਾਬ ਦਿੱਤਾ? ਉਹ ਇਹ ਵੀ ਕਹਿ ਰਹੇ ਹਨ ਕਿ ਰਾਹੁਲ ਗਾਂਧੀ ‘ਸਿਲੈਕਟਿਵ’ (ਚੋਣਵੇਂ ਮੁੱਦਿਆਂ ‘ਤੇ ਬੋਲਣ ਵਾਲੇ) ਹਨ। ‘ਸਿਲੈਕਟਿਵ’ ਹੋਣ ਦਾ ਕੀ ਮਤਲਬ ਹੈ? NTA ਇੱਕ ਅਜਿਹਾ ਮੁੱਦਾ ਹੈ ਜਿਸ ‘ਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ ਅਤੇ ਇਸ ਘੁਟਾਲੇ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ।

Follow Us
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...