AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਿਮਾਚਲ ਦੇ 36 ਮੰਦਰਾਂ ‘ਚ ਆਇਆ ₹419 ਕਰੋੜ ਦਾ ਚੜ੍ਹਾਵਾ, ਜਾਣੋ ਕਿੱਥੇ-ਕਿੱਥੇ ਹੁੰਦਾ ਹੈ ਖਰਚ

ਹਿਮਾਚਲ ਪ੍ਰਦੇਸ਼ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਣ ਵਾਲੇ ਕਰੋੜਾਂ ਰੁਪਏ ਦੇ ਚੜ੍ਹਾਵੇ ਦੇ ਅਧਿਕਾਰਤ ਅੰਕੜੇ ਸਰਕਾਰ ਵੱਲੋਂ ਵਿਧਾਨ ਸਭਾ ਦੇ ਮੇਜ਼ 'ਤੇ ਰੱਖੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸੂਬਾ ਸਰਕਾਰ ਅਧੀਨ ਆਉਂਦੇ ਕੁੱਲ 36 ਪ੍ਰਮੁੱਖ ਮੰਦਰਾਂ ਵਿੱਚ 1 ਜਨਵਰੀ 2024 ਤੋਂ ਲੈ ਕੇ 1 ਅਗਸਤ 2026 ਦਰਮਿਆਨ ਕੁੱਲ 419.88 ਕਰੋੜ ਰੁਪਏ ਦਾ ਭਾਰੀ ਚੜ੍ਹਾਵਾ ਪ੍ਰਾਪਤ ਹੋਇਆ ਹੈ।

ਹਿਮਾਚਲ ਦੇ 36 ਮੰਦਰਾਂ 'ਚ ਆਇਆ ₹419 ਕਰੋੜ ਦਾ ਚੜ੍ਹਾਵਾ, ਜਾਣੋ ਕਿੱਥੇ-ਕਿੱਥੇ ਹੁੰਦਾ ਹੈ ਖਰਚ
tv9-punjabi
| Published: 22 Aug 2026 08:31 AM IST
Share

ਹਿਮਾਚਲ ਪ੍ਰਦੇਸ਼ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਣ ਵਾਲੇ ਕਰੋੜਾਂ ਰੁਪਏ ਦੇ ਚੜ੍ਹਾਵੇ ਦੇ ਅਧਿਕਾਰਤ ਅੰਕੜੇ ਸਰਕਾਰ ਵੱਲੋਂ ਵਿਧਾਨ ਸਭਾ ਦੇ ਮੇਜ਼ ‘ਤੇ ਰੱਖੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸੂਬਾ ਸਰਕਾਰ ਅਧੀਨ ਆਉਂਦੇ ਕੁੱਲ 36 ਪ੍ਰਮੁੱਖ ਮੰਦਰਾਂ ਵਿੱਚ 1 ਜਨਵਰੀ 2024 ਤੋਂ ਲੈ ਕੇ 1 ਅਗਸਤ 2026 ਦਰਮਿਆਨ ਕੁੱਲ 419.88 ਕਰੋੜ ਰੁਪਏ ਦਾ ਭਾਰੀ ਚੜ੍ਹਾਵਾ ਪ੍ਰਾਪਤ ਹੋਇਆ ਹੈ।

ਕਾਂਗਰਸ ਵਿਧਾਇਕ ਕੇਵਲ ਸਿੰਘ ਵੱਲੋਂ ਪੁੱਛੇ ਗਏ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਫੰਡ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਕੱਤਰ ਹੋਏ ਚੜ੍ਹਾਵੇ ਦੀ ਵਰਤੋਂ ਮੰਦਰਾਂ ਦੇ ਰੱਖ-ਰਖਾਅ, ਸੁੰਦਰੀਕਰਨ, ਸਫ਼ਾਈ ਵਿਵਸਥਾ, ਰੋਸ਼ਨੀ ਦੇ ਪ੍ਰਬੰਧ, ਗਊਸ਼ਾਲਾਵਾਂ ਦੇ ਸੰਚਾਲਨ, ਧਾਰਮਿਕ ਸਮਾਗਮਾਂ, ਮੇਲਿਆਂ ਦੇ ਆਯੋਜਨ ਅਤੇ ਪੁਜਾਰੀਆਂ ਸਮੇਤ ਮੰਦਰ ਸਟਾਫ਼ ਦੀਆਂ ਤਨਖ਼ਾਹਾਂ ਦੇਣ ਲਈ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੁੱਲ ਚੜ੍ਹਾਵੇ ਦੀ 50 ਫ਼ੀਸਦੀ ਰਕਮ ਵਿਸ਼ੇਸ਼ ਤੌਰ ‘ਤੇ ਗਊ ਸਦਨਾਂ (ਗਊ ਆਸਰਿਆਂ) ਦੇ ਨਿਰਮਾਣ ਅਤੇ ਦੇਖਭਾਲ ਲਈ ਨਿਰਧਾਰਤ ਕੀਤੀ ਗਈ ਹੈ।

ਉਪ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੰਦਰ ਫੰਡਾਂ ਨੂੰ ਖ਼ਰਚਣ ਲਈ ਮੌਜੂਦਾ ਸਮੇਂ ਕੋਈ ਵਿਸ਼ੇਸ਼ ਨਿਯਮ ਤੈਅ ਨਹੀਂ ਹਨ ਅਤੇ ਫ਼ਿਲਹਾਲ ਰਾਜ ਸਰਕਾਰ ਇਸ ਸੰਬੰਧੀ ਕੋਈ ਨਵੇਂ ਨਿਯਮ ਬਣਾਉਣ ‘ਤੇ ਵਿਚਾਰ ਨਹੀਂ ਕਰ ਰਹੀ ਹੈ।

ਕਿਹੜੇ ਮੰਦਰ ਵਿੱਚ ਕਿੰਨਾ ਆਇਆ ਚੜ੍ਹਾਵਾ?

  • ਬਾਬਾ ਬਾਲਕ ਨਾਥ ਦਿਓਠ ਸਿੱਧ (ਹਮੀਰਪੁਰ): ਸਭ ਤੋਂ ਵੱਧ 99.19 ਕਰੋੜ ਰੁਪਏ ਦਾ ਚੜ੍ਹਾਵਾ ਆਇਆ।
  • ਨੈਣਾ ਦੇਵੀ ਮੰਦਰ (ਬਿਲਾਸਪੁਰ): ਦੂਜੇ ਨੰਬਰ ‘ਤੇ ਰਿਹਾ, ਜਿੱਥੇ 86.94 ਕਰੋੜ ਰੁਪਏ ਇਕੱਠੇ ਹੋਏ।
  • ਮਾਤਾ ਚਿੰਤਪੂਰਨੀ ਮੰਦਰ (ਊਨਾ): 85.72 ਕਰੋੜ ਰੁਪਏ ਦਾ ਚੜ੍ਹਾਵਾ ਦਰਜ ਕੀਤਾ ਗਿਆ।
  • ਜਵਾਲਾ ਜੀ ਮੰਦਰ (ਜਵਾਲਾਮੁਖੀ): 36.57 ਕਰੋੜ ਰੁਪਏ ਦੀ ਆਮਦਨ ਹੋਈ।
  • ਬਾਲਾਸੁੰਦਰੀ ਮੰਦਰ (ਤ੍ਰਿਲੋਕਪੁਰ, ਸਿਰਮੌਰ): ਸ਼ਰਧਾਲੂਆਂ ਨੇ 28.99 ਕਰੋੜ ਰੁਪਏ ਦਾ ਚੜ੍ਹਾਵਾ ਭੇਟ ਕੀਤਾ।

ਵਿਦੇਸ਼ੀ ਦੌਰਿਆਂ ‘ਤੇ ਸਰਕਾਰੀ ਖ਼ਜ਼ਾਨੇ ‘ਚੋਂ ₹20 ਕਰੋੜ ਖ਼ਰਚ

ਭਾਜਪਾ ਵਿਧਾਇਕ ਰਾਕੇਸ਼ ਜਮਵਾਲ ਅਤੇ ਰਣਧੀਰ ਸ਼ਰਮਾ ਵੱਲੋਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਦਨ ਨੂੰ ਦੱਸਿਆ ਕਿ ਜਨਵਰੀ 2023 ਤੋਂ ਜੁਲਾਈ 2026 ਦਰਮਿਆਨ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਦੇ ਵਿਦੇਸ਼ੀ ਦੌਰਿਆਂ ‘ਤੇ ਲਗਭਗ 20 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਖ਼ਰਚੇ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਕਾਂਗਰਸ ਤੇ ਭਾਜਪਾ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਸਰਕਾਰੀ ਵਿਦੇਸ਼ ਦੌਰੇ ਸ਼ਾਮਲ ਹਨ।

ਪੰਚਾਇਤ ਚੌਕੀਦਾਰਾਂ ਦੀਆਂ 556 ਅਸਾਮੀਆਂ ਖ਼ਤਮ

ਇਸ ਦੌਰਾਨ ਬੜਸਰ ਦੇ ਵਿਧਾਇਕ ਆਈ.ਡੀ. ਲਖਨਪਾਲ ਵੱਲੋਂ ਉਠਾਏ ਗਏ ਮੁੱਦੇ ‘ਤੇ ਪੰਚਾਇਤੀ ਰਾਜ ਮੰਤਰੀ ਅਨਿਰੁੱਧ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤ ਚੌਕੀਦਾਰਾਂ ਦੀਆਂ 556 ਅਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੌਕੀਦਾਰਾਂ ਵੱਲੋਂ ਕੀਤੇ ਜਾਣ ਵਾਲੇ ਰੋਜ਼ਾਨਾ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੁਣ 400 ਮਲਟੀ-ਟਾਸਕ ਵਰਕਰ ਨਿਯੁਕਤ ਕੀਤੇ ਜਾਣਗੇ। ਸਰਕਾਰ ਦੇ ਇਸ ਕਦਮ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਾਲਾਨਾ ਲਗਭਗ 1.70 ਕਰੋੜ ਰੁਪਏ ਦੀ ਬੱਚਤ ਹੋਵੇਗੀ।

Follow Us
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...