ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲੀ ਪ੍ਰੀਖਿਆ ਕੀਤੀ ਪਾਸ, ਸਰਕਾਰ ਨੇ ਵਿਧਾਨ ਸਭਾ ਵਿੱਚ ਬਹੁਮਤ ਕੀਤਾ ਸਾਬਤ
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਪਹਿਲੀ ਪ੍ਰੀਖਿਆ (ਫਲੋਰ ਟੈਸਟ) ਪਾਸ ਕਰ ਲਈ ਹੈ। ਅੱਜ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰ ਦਿੱਤਾ ਹੈ। ਭਾਜਪਾ ਸਰਕਾਰ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਸੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਯਾਨੀ ਬੁੱਧਵਾਰ ਨੂੰ ਪਹਿਲੀ ਪ੍ਰੀਖਿਆ ਪਾਸ ਕਰ ਲਈ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਫਲੋਰ ਟੈਸਟ ਪਾਸ ਕੀਤਾ ਹੈ। ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਇੱਕ ਆਮ ਪਰਿਵਾਰ ਵਿੱਚੋਂ ਹਾਂ, ਮੇਰੇ ਪਰਿਵਾਰ ਵਿੱਚ ਕੋਈ ਵੀ ਸਿਆਸਤ ਵਿੱਚ ਨਹੀਂ ਹੈ। ਮੈਂ ਸਿਰਫ ਭਾਜਪਾ ਦਾ ਪਾਰਟੀ ਵਰਕਰ ਹਾਂ ਅਤੇ ਅੱਜ ਮੈਨੂੰ ਇੰਨਾ ਵੱਡਾ ਮੌਕਾ ਮਿਲਿਆ ਹੈ। ਇਹ ਭਾਜਪਾ ਵਰਗੀ ਪਾਰਟੀ ਵਿੱਚ ਹੀ ਸੰਭਵ ਹੈ।
ਇਸ ਤੋਂ ਪਹਿਲਾਂ ਜੇਜੇਪੀ ਦੇ ਵਿਧਾਇਕ (ਦਵਿੰਦਰ ਬਬਲੀ, ਰਾਮਕੁਮਾਰ ਗੌਤਮ, ਈਸ਼ਵਰ ਸਿੰਘ ਅਤੇ ਜੋਗੀਰਾਮ ਸਿਹਾਗ) ਵ੍ਹਿਪ ਨੂੰ ਰੱਦ ਕਰਕੇ ਵਿਧਾਨ ਸਭਾ ਪੁੱਜੇ ਸਨ। ਪਰ ਬਾਅਦ ਵਿੱਚ ਇਹ ਸਾਰੇ ਵਿਧਾਇਕ ਸਦਨ ਵਿੱਚੋਂ ਵਾਕਆਊਟ ਕਰ ਗਏ। ਜੇਜੇਪੀ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਨਾ ਆਉਣ ਦੀ ਹਦਾਇਤ ਕੀਤੀ ਸੀ। ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਬਾਗੀ ਵਿਧਾਇਕਾਂ ਨੂੰ ਰੋਕਣ ਲਈ ਇਹ ਕਵਾਇਦ ਕੀਤੀ ਸੀ। ਥ੍ਰੀ ਲਾਈਨ ਵ੍ਹਿੱਪ ਜਾਰੀ ਕੀਤਾ ਗਿਆ ਸੀ।
ਦਰਅਸਲ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਸਰਕਾਰ ਦਾ ਬਹੁਮਤ ਸਾਬਤ ਕਰਨਾ ਪਿਆ। ਅੰਕੜਿਆਂ ਦੀ ਗੱਲ ਕਰੀਏ ਤਾਂ ਨਾਇਬ ਸਰਕਾਰ ਕੋਲ ਬਹੁਮਤ ਤੋਂ ਉੱਪਰ ਅੰਕੜੇ ਸਨ। ਭਾਜਪਾ ਸਰਕਾਰ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਬਹੁਮਤ ਲਈ ਲੋੜੀਂਦਾ ਅੰਕੜਾ 46 ਹੈ। ਫਲੋਰ ਟੈਸਟ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਨਾਇਬ ਸੈਣੀ ਨੇ ਕੀਤੀ। ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ, ਸਾਰੇ ਪੰਜ ਕੈਬਨਿਟ ਮੰਤਰੀ ਅਤੇ ਸਾਰੇ ਵਿਧਾਇਕ ਮੌਜੂਦ ਸਨ।
ਵਿਸ਼ਵਾਸਮਤ ਹਾਸਲ ਕਰਨ ਲਈ 39 ਵੋਟਾਂ ਦੀ ਸੀ ਲੋੜ
ਸਦਨ ਵਿੱਚ ਮੌਜੂਦ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਸਰਕਾਰ ਨੂੰ ਭਰੋਸੇ ਦਾ ਵੋਟ ਜਿੱਤਣ ਲਈ ਸਿਰਫ਼ 39 ਵੋਟਾਂ ਦੀ ਲੋੜ ਸੀ। ਜੇਜੇਪੀ ਦੇ 10 ਵਿਧਾਇਕਾਂ ਨੇ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ। ਦੱਸਿਆ ਗਿਆ ਹੈ ਕਿ ਪੰਜ ਵਿਧਾਇਕ ਵਿਧਾਨ ਸਭਾ ਕੰਪਲੈਕਸ ਵਿੱਚ ਰਹਿਣਗੇ ਪਰ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ ਹਿਸਾਰ ਰੈਲੀ ਵਿੱਚ ਜੇਜੇਪੀ ਦੇ ਪੰਜ ਵਿਧਾਇਕ ਦੁਸ਼ਯੰਤ ਚੌਟਾਲਾ ਦੇ ਨਾਲ ਹੋਣਗੇ।
ਕਾਂਗਰਸ ਦੀ ਕਿਰਨ ਚੌਧਰੀ, ਆਜ਼ਾਦ ਵਿਧਾਇਕ ਬਲਰਾਜ ਕੁੰਡੂ, INLD ਅਭੈ ਚੌਟਾਲਾ ਸਦਨ ਵਿੱਚ ਮੌਜੂਦ ਨਹੀਂ ਸਨ। ਸਦਨ ਵਿੱਚ ਇਸ ਸਮੇਂ ਕੁੱਲ 77 ਵਿਧਾਇਕ ਮੌਜੂਦ ਸਨ। ਇਸ ਲਈ ਭਰੋਸੇ ਦਾ ਵੋਟ ਹਾਸਲ ਕਰਨ ਲਈ ਭਾਜਪਾ ਨੂੰ 39 ਵਿਧਾਇਕਾਂ ਦੀ ਲੋੜ ਸੀ। ਸਦਨ ਵਿੱਚ ਭਾਜਪਾ ਦੇ 41, 6 ਆਜ਼ਾਦ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ 1 ਵਿਧਾਇਕ ਗੋਪਾਲ ਕਾਂਡਾ ਵੀ ਸਦਨ ਵਿੱਚ ਮੌਜੂਦ ਸਨ।
ਇਹ ਵੀ ਪੜ੍ਹੋ
ਨਾਇਬ ਸਿੰਘ ਸੈਣੀ ਹਰਿਆਣਾ ਦੇ 11ਵੇਂ ਮੁੱਖ ਮੰਤਰੀ ਬਣੇ
ਦੱਸ ਦੇਈਏ ਕਿ ਮੰਗਲਵਾਰ ਨੂੰ ਬੀਜੇਪੀ ਅਤੇ ਜੇਜੇਪੀ ਦਾ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਮਨੋਹਰ ਹਾਲ ਖੱਟਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬੰਡਾਰੂ ਦੱਤਾਰੇਯ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਨਾਇਬ ਸੈਣੀ ਪਹਿਲੀ ਵਾਰ 2014 ਵਿੱਚ ਵਿਧਾਇਕ ਬਣੇ ਸਨ। 2019 ਵਿੱਚ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਜਿੱਤੀ। 2023 ਵਿੱਚ ਉਨ੍ਹਾਂ ਨੇ ਹਰਿਆਣਾ ਭਾਜਪਾ ਦੀ ਕਮਾਨ ਸੰਭਾਲੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਮਨੋਹਰ ਲਾਲ ਖੱਟਰ ਦੇ ਪੈਰ ਛੂਹੇ।