ਗੈਂਗਸਟਰ ਅਨਮੋਲ ਬਿਸ਼ਨੋਈ ਦੀ ਦਿੱਲੀ ਦੇ ਕਾਰੋਬਾਰੀ ਨੂੰ ਧਮਕੀ, ਕਿਹਾ- ਫੋਨ ਚੁੱਕ ਲੈ ਇਸ ‘ਚ ਤੇਰਾ ਫਾਇਦਾ
Anmol Bishnoi Threat:ਗੈਂਗਸਟਰ ਅਨਮੋਲ ਵਿਸ਼ਨੋਈ ਨੇ ਦਿੱਲੀ ਦੇ ਇੱਕ ਕਾਰੋਬਾਰੀ ਨੂੰ 5 ਕਰੋੜ ਰੁਪਏ ਦੀ ਰੰਗਦਾਰੀ ਨਾ ਦੇਣ 'ਤੇ ਧਮਕੀ ਦਿੱਤੀ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ..

Anmol Bishnoi Threat Call: ਗੈਂਗਸਟਰ ਲੌਰੇਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਨੇ ਦਿੱਲੀ ਦੇ ਇੱਕ ਕਾਰੋਬਾਰੀ ਨੂੰ ਧਮਕੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਨਮੋਲ ਬਿਸ਼ਨੋਈ (Anmol Bishnoi) ਨੇ ਦਿੱਲੀ ਦੇ ਕਾਰੋਬਾਰੀ ਨੂੰ 5 ਕਰੋੜ ਰੁਪਏ ਦੀ ਰੰਗਦਾਰੀ ਨਾ ਦੇਣ ‘ਤੇ ਧਮਕੀ ਦਿੱਤੀ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅਵਾਜ ਅਨਮੋਲ ਵਿਸ਼ਨੋਈ ਦਾ ਹੀ ਹੈ। ਕਿਉਂਕਿ ਇਸ ਵਿੱਚ ਉਹ ਸਾਫ ਕਿਹਾ ਜਾ ਰਿਹਾ ਹੈ ਕਿ ਉਹ ਅਨਮੋਲ ਬਿਸ਼ਨੋਈ ਹੀ ਹੈ।
ਰੰਗਦਾਰੀ ਨਾ ਦੇਣ ‘ਤੇ ਦਿੱਤੀ ਧਮਕੀ
ਸੂਤਰਾਂ ਮੁਤਾਬਕ ਗੈਂਗਸਟਰ ਲੌਰੇਂਸ ਬਿਸ਼ਨੋਈ (Gangster Lawrence Bishnoi) ਦਾ ਭਰਾ ਅਨਮੋਲ ਬਿਸ਼ਨੋਈ ਪਹਿਲਾਂ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਹੁਣ ਕੈਲੀਫੋਰਨੀਆ ਵਿੱਚ ਲੁਕਿਆ ਹੋਇਆ ਹੈ। ਜਿਥੇ ਬੈਠ ਕੇ ਉਹ ਪੰਜਾਬ ਸਣੇ ਦੇਸ਼ ਦੇ ਕਈ ਹੋਰ ਸੂਬਿਆਂ ਦੇ ਲੋਕਾਂ ਨੂੰ ਡਰਾਉਣ ਅਤੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ।
ਇਸ ਬਾਰ ਉਸ ਨੇ ਦਿੱਲੀ ਦੇ ਇੱਕ ਕਾਰੋਬਾਰੀ ਨੂੰ ਫੌਨ ‘ਤੇ ਰੰਗਦਾਰੀ (Extortion) ਨਾ ਦੇਣ ‘ਤੇ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ‘ਫ਼ੋਨ ਚੁੱਕ ਲੈ, ਇਸ ਵਿੱਚ ਤੇਰਾ ਫਾਈਦਾ ਹੋਵੇਗਾ, ਨਹੀਂ ਤਾਂ ਤੂੰ ਆਪਣੇ ਅਤੇ ਆਪਣੇ ਪੁੱਤਰ ਦਾ ਨੁਕਸਾਨ ਕਰਵਾਏਗਾ। ਉਸ ਨੇ ਕਿਹਾ ਕਿ ਵੀਡੀਓ ਕਾਲ ਕਰਕੇ ਚਮਤਕਾਰ ਵੇਖ ਲੈ ਨਹੀਂ ਤਾਂ ਆਪਣਾ ਨੂਕਸਾਨ ਕਰਵਾਏਗਾ।
ਵੌਇਸ ਨੋਟ ਰਾਹੀਂ ਦਿੱਤੀ ਧਮਕੀ
ਅਨਮੋਲ ਵਿਸ਼ਨੋਈ ਨੇ ਦਿੱਲੀ ਦੇ ਇੱਕ ਵੱਡੇ ਵਪਾਰੀ ਨੂੰ 36 ਸੈਕੇਂਡ ਦੇ ਵੌਇਸ ਨੋਟ ਰਾਹੀਂ ਦਿੱਤੀ ਗਈ ਹੈ। ਇਸ ਤੋਂ ਬਾਅਦ ਦੂਜੀ ਧਮਕੀ ਲਈ ਵੀ ਕਾਲ ਆਈ ਜਿਸ ਵਿੱਚ ਅਨਮੋਲ ਬਿਸ਼ਨੌਈ ਸਾਫ ਕਹਿ ਰਿਹਾ ਹੈ ਕਿ ਚਮਤਕਾਰ ਤੋਂ ਬਿਨਾਂ ਨਮਸਕਾਰ ਨਹੀਂ ਕਰੋਗੇ, ਇਹ ਠੀਕ ਹੈ… ਇਹ ਤੁਹਾਡੀ ਮਰਜ਼ੀ ਹੈ,ਜੇਕਰ ਤੁਸੀਂ ਨਾ ਸਮਝੇ ਤਾਂ ਜਲਦੀ ਕੋਈ ਸਮਝ ਜਾਓਗੇ।
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਅਨਮੋਲ ਬਿਸ਼ਨੋਈ ਦੀਆਂ ਤਸਵੀਰਾਂ ਕੈਲੀਫੋਰਨੀਆਂ ਤੋਂ ਸਾਹਮਣੇ ਆਇਆਂ ਸਨ। ਇੱਕ ਵਿਆਹ ਸਮਾਗਮ ਵਿੱਚ ਪੰਜਾਬੀ ਸਿੰਗਰ ਕਰਨ ਔਜਲਾ ਗੀਤ ਗਾ ਰਹੇ ਸਨ ਤੇ ਅਨਮੋਲ ਬਿਸ਼ਨੌਈ ਉਥੇ ਨੱਚਦਾ ਨਜ਼ਰ ਆਇਆ ਸੀ। ਉਹ ਵੀ ਗੋਲਡੀ ਬਰਾੜ ਦੀ ਤਰ੍ਹਾਂ ਆਪਣੀ ਲੋਕੇਸ਼ਨ ਬਦਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ
ਇਥੇ ਇਹ ਵੀ ਦੱਸਣਯੋਗ ਹੈ ਕਿ ਅਨਮੋਲ ਵਿਸ਼ਨੋਈ ਨੇ ਉਥੋਂ ਦੀ ਅਦਾਲਤ ਨੂੰ ਕੈਲੀਫੋਰਨੀਆ ਵਿੱਚ ਸਿਆਸੀ ਸ਼ਰਨ ਲਈ ਵੀ ਅਪੀਲ ਕੀਤੀ ਹੈ। ਤਾਂ ਜੋ ਉਹ ਭਰਾਤੀ ਏਜੰਸੀਆਂ ਦੇ ਚੁੰਗਲ ਵਿੱਚ ਨਾ ਫਸੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ