ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ‘ਤੇ ਹੋਵੇਗੀ EVM ਦੀ ਜਾਂਚ, ਵੋਟਿੰਗ ਵਿੱਚ ਗੜਬੜੀ ਦੀ ਸ਼ਿਕਾਇਤ ‘ਤੇ ECI ਦਾ ਫੈਸਲਾ
ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ਦੌਰਾਨ ਗੜਬੜੀ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।ਕਰਨਾਲ ਤੋਂ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਈਵੀਐਮ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਵੀ ਗੜਬੜੀ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ।
ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਦੀਆਂ 2 ਲੋਕ ਸਭਾ ਸੀਟਾਂ ‘ਤੇ ਚੋਣਾਂ ਦੌਰਾਨ ਈਵੀਐਮ ਖ਼ਰਾਬੀ ਦੀ ਸ਼ਿਕਾਇਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿੱਚ ਕਰਨਾਲ ਅਤੇ ਫਰੀਦਾਬਾਦ ਸੀਟਾਂ ਸ਼ਾਮਲ ਹਨ। ਜਿਨ੍ਹਾਂ ਦੀ ਹੁਣ ਈ.ਵੀ.ਐਮ ਦੀ ਜਾਂਚ ਕੀਤੀ ਜਾਵੇਗੀ। ਕਰਨਾਲ ਤੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਫਰੀਦਾਬਾਦ ਤੋਂ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਚੋਣ ਜਿੱਤੀ ਸੀ।
ਚੋਣਾਂ ਦੌਰਾਨ ਗੜਬੜੀ ਹੋਣ ਦਾ ਖਦਸ਼ਾ
ਇਨ੍ਹਾਂ ਦੋਵਾਂ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ਦੌਰਾਨ ਗੜਬੜੀ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।ਕਰਨਾਲ ਤੋਂ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਈਵੀਐਮ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਨੇ ਵੀ ਗੜਬੜੀ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਵਿੱਚ ਈਵੀਐਮ ਖਰਾਬ ਹੋਣ ਦੀ ਸ਼ਿਕਾਇਤ ਕਰਨ ਵਾਲੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚ ਹਰਿਆਣਾ ਦੀਆਂ ਕਰਨਾਲ ਤੇ ਫਰੀਦਾਬਾਦ ਲੋਕ ਸਭਾ ਸੀਟਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਈਵੀਐਮ ਦੀ ਮੈਮੋਰੀ ਅਤੇ ਮਾਈਕ੍ਰੋ ਕੰਟਰੋਲਰ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ।
ਇਹ ਦੋਵੇਂ ਸੀਟਾਂ ਭਾਜਪਾ ਨੇ ਜਿੱਤੀਆਂ ਹਨ
ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕਰਨਾਲ ਤੋਂ ਸਾਢੇ 9 ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟਰ ਨੇ ਕਾਂਗਰਸ ਦੇ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਹਰਾਇਆ। ਖੱਟਰ ਇੱਥੋਂ 2 ਲੱਖ 32 ਹਜ਼ਾਰ 577 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ। ਖੱਟਰ ਦੀ ਇਹ ਪਹਿਲੀ ਲੋਕ ਸਭਾ ਚੋਣ ਸੀ। ਇਸ ਤੋਂ ਬਾਅਦ ਉਹ ਮੋਦੀ 3.0 ਕੈਬਿਨੇਟ ‘ਚ ਮੰਤਰੀ ਬਣੇ। ਉਨ੍ਹਾਂ ਨੂੰ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਤੇ ਊਰਜਾ ਮੰਤਰੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਭਾਜਪਾ ਨੇ ਫਰੀਦਾਬਾਦ ਲੋਕ ਸਭਾ ਸੀਟ ਤੋਂ ਕ੍ਰਿਸ਼ਨਪਾਲ ਗੁਰਜਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇੱਥੋਂ ਉਨ੍ਹਾਂ ਕਾਂਗਰਸ ਦੇ ਮਹਿੰਦਰ ਪ੍ਰਤਾਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਗੁਰਜਰ ਨੇ ਇਹ ਸੀਟ 1 ਲੱਖ 72 ਹਜ਼ਾਰ 914 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਜਿੱਤ ਤੋਂ ਬਾਅਦ ਕ੍ਰਿਸ਼ਨਪਾਲ ਗੁਰਜਰ ਨੂੰ ਵੀ ਲਗਾਤਾਰ ਤੀਜੀ ਵਾਰ ਮੋਦੀ ਕੈਬਨਿਟ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਅਮਿਤ ਸ਼ਾਹ ਦੇ ਨਾਲ ਸਹਿਕਾਰਤਾ ਵਿਭਾਗ ਵੀ ਦਿੱਤਾ ਗਿਆ ਹੈ।
ਕਾਂਗਰਸੀ ਉਮੀਦਵਾਰ ਈਵੀਐਮ ਦੀ ਜਾਂਚ ਕਰਨਗੇ
ਈਸੀਆਈ ਮੁਤਾਬਕ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਲਈ ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਕਰਨਾਲ ਲੋਕ ਸਭਾ ਸੀਟ ਤੋਂ ਕਰਨਾਲ ਵਿੱਚ 2 ਈਵੀਐਮ ਅਤੇ ਪਾਣੀਪਤ ਸਿਟੀ ਵਿੱਚ 2 ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਯਾਨੀ ਕਰਨਾਲ ਲੋਕ ਸਭਾ ਸੀਟ ਦੀਆਂ 4 ਈਵੀਐਮ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਰੀਦਾਬਾਦ ਲੋਕ ਸਭਾ ਸੀਟ ਦੇ ਬਡਕਲ ਬੂਥ ‘ਤੇ 2 ਈਵੀਐਮ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: PM ਮੋਦੀ ਪੇਪਰ ਲੀਕ ਨਹੀਂ ਰੋਕ ਪਾ ਰਹੇ, NET ਅਤੇ NEET ਤੇ ਬੋਲੇ ਰਾਹੁਲ ਗਾਂਧੀ
ਕੀ ਹਨ ਗਾਈਡਲਾਈਨ ?
ਈਸੀਆਈ ਨੇ ਈਵੀਐਮ ਦੀ ਜਾਂਚ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 4 ਜੂਨ ਨੂੰ ਹੋਣ ਵਾਲੀ ਗਿਣਤੀ ਤੋਂ ਪਹਿਲਾਂ ਇਹ ਗਾਈਡਲਾਈਨ 1 ਜੂਨ ਨੂੰ ਕਮਿਸ਼ਨ ਵੱਲੋਂ ਆਈ ਸੀ। ਇਸ ‘ਚ ਵਿਵਸਥਾ ਕੀਤੀ ਗਈ ਹੈ ਕਿ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਜੋ ਵੀ ਦੂਜੇ ਸਥਾਨ ‘ਤੇ ਹੈ, ਉਹ ਈਵੀਐਮ ਦੀ ਜਾਂਚ ਲਈ ਅਪਲਾਈ ਕਰ ਸਕਦਾ ਹੈ। ਇਸ ਦੇ ਲਈ ਕਮਿਸ਼ਨ ਵੱਲੋਂ ਈਵੀਐਮ ਦੀ ਜਾਂਚ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ। ਹਾਲਾਂਕਿ, ਇਸ ਦੇ ਲਈ ਉਮੀਦਵਾਰ ਨੂੰ ਨਤੀਜਾ ਘੋਸ਼ਿਤ ਹੋਣ ਦੇ 7 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ।