ਕੋਲਕਾਤਾ: ਭਾਜਪਾ ਨੇਤਾ ਦਿਲੀਪ ਘੋਸ਼ ਦੇ ਸੌਤੇਲੇ ਪੁੱਤਰ ਦੀ ਮੌਤ, ਘਰ ‘ਚੋਂ ਮਿਲੀ ਲਾਸ਼
Dalip Ghosh Step Son Death: ਭਾਜਪਾ ਨੇਤਾ ਦਿਲੀਪ ਘੋਸ਼ ਦੇ ਸੌਤੇਲੇ ਪੁੱਤਰ ਪ੍ਰੀਤਮ ਮਜੂਮਦਾਰ ਦੀ ਕੋਲਕਾਤਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਪ੍ਰੀਤਮ ਦੀ ਮੌਤ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਨਾਲ-ਨਾਲ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੱਛਮੀ ਬੰਗਾਲ ਵਿੱਚ, ਭਾਰਤੀ ਜਨਤਾ ਪਾਰਟੀ ਦੇ ਨੇਤਾ ਦਿਲੀਪ ਘੋਸ਼ ਦੀ ਪਤਨੀ ਰਿੰਕੂ ਮਜੂਮਦਾਰ ਦੇ ਪੁੱਤਰ ਸ਼੍ਰੀਨਜੋਏ ਦਾਸਗੁਪਤਾ (27) ਦੀ ਮੌਤ ਹੋ ਗਈ ਹੈ। ਇਸ ਗੈਰ-ਕੁਦਰਤੀ ਮੌਤ ਨਾਲ ਹਰ ਪਾਸੇ ਹੜਕੰਪ ਮੱਚ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਉਹ ਅੱਜ ਸਵੇਰੇ 7 ਵਜੇ ਨਿਊਟਾਊਨ ਸਥਿਤ ਆਪਣੇ ਘਰ ‘ਚ ਬੇਹੋਸ਼ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਨਿਊਟਾਊਨ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੋਂ ਉਨ੍ਹਾਂ ਨੂੰ ਬਿਧਾਨਨਗਰ ਉਪ-ਜ਼ਿਲ੍ਹਾ ਹਸਪਤਾਲ ਭੇਜਿਆ ਗਿਆ।
ਡਾਕਟਰਾਂ ਨੇ ਉਨ੍ਹਾਂਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਕਿਉਂ ਹੋਈ ਅਤੇ ਇਸ ਘਟਨਾ ਪਿੱਛੇ ਕੀ ਕਾਰਨ ਸੀ, ਇਸ ਬਾਰੇ ਅਜੇ ਵੀ ਸ਼ੱਕ ਬਣਿਆ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਅਰਗੀਰ ਹਸਪਤਾਲ ਭੇਜਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ, ਉਨ੍ਹਾਂ ਦੀ ਲਾਸ਼ ਉਸ ਕਮਰੇ ਵਿੱਚ ਬਿਸਤਰੇ ‘ਤੇ ਪਈ ਮਿਲੀ ਜਿੱਥੇ ਉਹ ਰਹਿੰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਅਤੇ ਰਹੱਸ ਦਾ ਖੁਲਾਸਾ ਹੋਵੇਗਾ।
ਪਤਨੀ ਦੇ ਪਹਿਲੇ ਵਿਆਹ ਤੋਂ ਹੋਇਆ ਸੀ ਸ਼੍ਰੀਨਜੋਏ
ਮ੍ਰਿਤਕ ਸ਼੍ਰੀਨਜੋਏ ਮਜੂਮਦਾਰ ਭਾਜਪਾ ਨੇਤਾ ਦਿਲੀਪ ਘੋਸ਼ ਦੀ ਪਤਨੀ ਰਿੰਕੂ ਮਜੂਮਦਾਰ ਦੇ ਪਹਿਲੇ ਵਿਆਹ ਤੋਂ ਪੈਦਾ ਹੋਇਆ ਪੁੱਤਰ ਸੀ। ਉਨ੍ਹਾਂ ਦੀ ਲਾਸ਼ ਮੰਗਲਵਾਰ ਨੂੰ ਨਿਊ ਟਾਊਨ ਇਲਾਕੇ ਦੇ ਇੱਕ ਫਲੈਟ ਵਿੱਚੋਂ ਰਹੱਸਮਈ ਹਾਲਾਤਾਂ ਵਿੱਚ ਮਿਲੀ। ਪੁਲਿਸ ਅਧਿਕਾਰੀ ਨੇ ਕਿਹਾ, “ਮੌਤ ਦਾ ਕਾਰਨ ਪਤਾ ਨਹੀਂ ਹੈ। ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।” ਫਿਲਹਾਲ, ਪੁਲਿਸ ਨੂੰ ਰਿੰਕੂ ਮਜੂਮਦਾਰ ਜਾਂ ਮ੍ਰਿਤਕ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।
ਪੋਸਟਮਾਰਟਮ ਰਿਪੋਰਟ ਤੋਂ ਖੁਲਾਸੇ ਦੀ ਉਮੀਦ
ਪੁਲਿਸ ਅਨੁਸਾਰ, ਸ਼੍ਰੀਨਜੋਏ ਦੀ ਲਾਸ਼ ਕਮਰੇ ਦੇ ਬੈੱਡ ‘ਤੇ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਸਪੱਸ਼ਟ ਤੌਰ ‘ਤੇ ਕੁਝ ਵੀ ਕਿਹਾ ਜਾ ਸਕਦਾ ਹੈ। ਦੂਜੇ ਪਾਸੇ, ਸਥਾਨਕ ਲੋਕਾਂ ਦੇ ਅਨੁਸਾਰ, ਸੋਮਵਾਰ ਨੂੰ ਇੱਥੇ ਇੱਕ ਪਾਰਟੀ ਚੱਲ ਰਹੀ ਸੀ। ਸ਼ੱਕ ਹੈ ਕਿ ਇਹ ਘਟਨਾ ਇਸ ਪਾਰਟੀ ਨਾਲ ਵੀ ਜੁੜੀ ਹੋ ਸਕਦੀ ਹੈ। ਕਿਉਂਕਿ ਮਾਪਿਆਂ ਵੱਲੋਂ ਅਜੇ ਤੱਕ ਕੁਝ ਨਹੀਂ ਕਿਹਾ ਗਿਆ ਹੈ, ਇਸ ਲਈ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ।