AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਖਾੜੀ ਖੇਤਰ ਵਿੱਚ ਕਈ ਮੌਤਾਂ ਤੋਂ ਬਾਅਦ ਸਰਕਾਰ ਦਾ ਹੁਕਮ, ਹੋਰਮੁਜ਼ ਜਾਣ ਵਾਲੇ ਜਹਾਜ਼ਾਂ ਤੋਂ ਭਾਰਤੀਆਂ ਨੂੰ ਦੂਰ ਰੱਖੋ

ਪੱਛਮੀ ਏਸ਼ੀਆ ਵਿੱਚ ਕੁਝ ਸਮੇਂ ਦੀ ਸ਼ਾਂਤੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਸ਼ਾਂਤੀ ਦਾ ਮਾਹੌਲ ਬਣਦਾ ਜਾ ਰਿਹਾ ਹੈ। ਖਾੜੀ ਖੇਤਰ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇੱਥੇ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਅਤੇ ਸੁਰੱਖਿਆ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।

ਖਾੜੀ ਖੇਤਰ ਵਿੱਚ ਕਈ ਮੌਤਾਂ ਤੋਂ ਬਾਅਦ ਸਰਕਾਰ ਦਾ ਹੁਕਮ, ਹੋਰਮੁਜ਼ ਜਾਣ ਵਾਲੇ ਜਹਾਜ਼ਾਂ ਤੋਂ ਭਾਰਤੀਆਂ ਨੂੰ ਦੂਰ ਰੱਖੋ
tv9-punjabi
| Published: 17 Jul 2026 16:57 PM IST
Share

ਪੱਛਮੀ ਏਸ਼ੀਆ ਵਿੱਚ ਕੁਝ ਸਮੇਂ ਦੀ ਸ਼ਾਂਤੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਸ਼ਾਂਤੀ ਦਾ ਮਾਹੌਲ ਬਣਦਾ ਜਾ ਰਿਹਾ ਹੈ। ਖਾੜੀ ਖੇਤਰ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇੱਥੇ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਅਤੇ ਸੁਰੱਖਿਆ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸੇ ਦੌਰਾਨ ਹੁਣ ਡਾਇਰੈਕਟੋਰੇਟ ਜਨਰਲ ਆਫ਼ ਮੈਰੀਟਾਈਮ ਐਡਮਿਨਿਸਟ੍ਰੇਸ਼ਨ ਨੇ ਜਹਾਜ਼ ਮਾਲਕਾਂ ਅਤੇ ਭਰਤੀ ਏਜੰਸੀਆਂ ਨੂੰ ਇਹ ਸਖ਼ਤ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਅਗਲੇ ਹੁਕਮਾਂ ਤੱਕ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ‘ਤੇ ਭਾਰਤੀ ਨਾਵਿਕਾਂ ਦੀ ਤੈਨਾਤੀ ਨੂੰ ਤੁਰੰਤ ਬੰਦ ਕਰ ਦੇਣ।

ਨਾਟਿਕਲ ਸਰਵੇਅਰ ਅਤੇ ਡਿਪਟੀ ਡਾਇਰੈਕਟੋਰ ਜਨਰਲ ਰਵੀ ਸਿੰਘ ਸਿਕਰਵਾਰ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਮਾਲਕਾਂ, ਜਹਾਜ਼ ਪ੍ਰਬੰਧਕਾਂ ਅਤੇ ਭਰਤੀ ਅਤੇ ਪਲੇਸਮੈਂਟ ਸੇਵਾ ਕੰਪਨੀਆਂ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਅਗਲੇ ਆਦੇਸ਼ ਤੱਕ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਭਾਰਤੀ ਨਾਵਿਕਾਂ ਨੂੰ ਤੈਨਾਤ ਕਰਨ ਤੋਂ ਪੂਰੀ ਤਰ੍ਹਾਂ ਬਚਣ।

ਖਾੜੀ ਖੇਤਰ ਵਿੱਚ ਹੁਣ ਤੱਕ 9 ਭਾਰਤੀਆਂ ਦੀ ਮੌਤ

ਖਾੜੀ ਖੇਤਰ ਵਿੱਚ ਸੰਕਟ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਪੱਛਮੀ ਏਸ਼ੀਆ ਵਿੱਚ 9 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇੱਕ ਨਾਵਿਕ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 7 ਹੋਰ ਭਾਰਤੀ ਨਾਵਿਕ ਜ਼ਖਮੀ ਹੋਏ ਹਨ। ਸਰਕੂਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਮੋਂਬਾਸਾ ਬੀ, ਅਲ ਬਹਿਆ, ਜੀਐਫਐਸ ਗਲੈਕਸੀ , ਐਮਟੀ ਵੇਡਯਾਨ ਅਤੇ ਅਲ ਰੇਕਯਾਤ ਵਰਗੇ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਨੇ ਸੰਘਰਸ਼ ਪ੍ਰਭਾਵਿਤ ਖੇਤਰ ਵਿੱਚ ਕੰਮ ਕਰਨ ਵਾਲੇ ਨਾਵਿਕਾਂ ਅਤੇ ਕਾਰੋਬਾਰੀ ਜਹਾਜ਼ਾਂ ਲਈ ਜੋਖਮ ਨੂੰ ਕਾਫ਼ੀ ਜ਼ਿਆਦਾ ਵਧਾ ਦਿੱਤਾ ਹੈ।

ਸਿਕਰਵਾਰ ਨੇ ਸਰਕੂਲਰ ਵਿੱਚ ਕਿਹਾ, ਫ਼ਾਰਸ ਦੀ ਖਾੜੀ ਖੇਤਰ ਵਿੱਚ ਸੁਰੱਖਿਆ ਦੀ ਸਥਿਤੀ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਇੱਥੇ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ, ਜਿਸ ਵਿੱਚ ਭਾਰਤੀ ਨਾਵਿਕਾਂ ਦੇ ਹਤਾਹਤ ਹੋਣ ਦੀਆਂ ਘਟਨਾਵਾਂ ਅਤੇ ਸੰਘਰਸ਼ ਦੌਰਾਨ ਵਪਾਰਕ ਜਹਾਜ਼ਾਂ ‘ਤੇ ਲਗਾਤਾਰ ਹੋ ਰਹੇ ਹਮਲੇ ਵੀ ਸ਼ਾਮਲ ਹਨ, ਹੁਣ DGMA ਇਸ ਖੇਤਰ ਵਿੱਚ ਕੰਮ ਕਰਨ ਵਾਲੇ ਜਹਾਜ਼ਾਂ ‘ਤੇ ਤੈਨਾਤ ਭਾਰਤੀ ਨਾਵਿਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਿਹਤਰ ਏਹਿਤਿਆਤੀ ਉਪਾਅ ਕਰ ਰਿਹਾ ਹੈ।

ਵਧੇਰੇ ਚੌਕਸੀ ਵਰਤਣ ਦੀ ਅਪੀਲ

DGMA ਨੇ ਆਪਣੇ ਆਦੇਸ਼ ਵਿੱਚ ਸੁਰੱਖਿਆ ਦੇ ਪ੍ਰਤੀ ਵਧੇਰੇ ਚੌਕਸੀ ਵਰਤਣ ਦਾ ਵੀ ਸਖ਼ਤ ਸੱਦਾ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਫ਼ਾਰਸ ਦੀ ਖਾੜੀ, ਹੋਰਮੁਜ਼ ਸਟ੍ਰੇਟ ਅਤੇ ਆਸ-ਪਾਸ ਦੇ ਜਲ ਖੇਤਰਾਂ ਵਿੱਚ ਕੰਮ ਕਰਨ ਵਾਲੇ ਜਹਾਜ਼ਾਂ ਦੇ ਮਾਲਕਾਂ ਨੂੰ ਹਾਈ ਲੈਵਲ ਦੀ ਸੁਰੱਖਿਆ ਬਣਾਈ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਮਰੱਥ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਨੇਵੀਗੇਸ਼ਨਲ ਅਲਰਟ, ਸੁਰੱਖਿਆ ਸਲਾਹਾਂ ਅਤੇ ਅਪਡੇਟਸ ਦੀ ਲਗਾਤਾਰ ਨਿਗਰਾਨੀ ਕਰਨੀ ਚਾਹੀਦੀ ਹੈ। ਜਹਾਜ਼ ਮਾਲਕਾਂ ਨੂੰ ਇੰਟਰਨੈਸ਼ਨਲ ਸ਼ਿਪ ਐਂਡ ਪੋਰਟ ਫੈਸਿਲਿਟੀ ਸਿਕਿਉਰਿਟੀ ਕੋਡ ਦੇ ਅਨੁਸਾਰ ਸਾਰੇ ਲਾਗੂ ਜਹਾਜ਼ ਸੁਰੱਖਿਆ ਉਪਾਵਾਂ, ਜਹਾਜ਼ ਸੁਰੱਖਿਆ ਯੋਜਨਾਵਾਂ ਅਤੇ ਕੰਪਨੀ ਸੁਰੱਖਿਆ ਪ੍ਰਕਿਰਿਆਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ।

ਇਸ ਨਿਰਦੇਸ਼ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ‘ਫਾਰਵਰਡ ਸੀਮੇਨ ਯੂਨੀਅਨ ਆਫ਼ ਇੰਡੀਆ’ ਦੇ ਜਨਰਲ ਸਕੱਤਰ ਮਨੋਜ ਯਾਦਵ ਨੇ ਕਿਹਾ, ਸੰਕਟ ਨਾਲ ਨਜਿੱਠਣ ਲਈ ਚੁੱਕਿਆ ਗਿਆ ਕੋਈ ਵੀ ਕਦਮ ਸਵਾਗਤਯੋਗ ਹੁੰਦਾ ਹੈ। ਪਰ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਜਾਂ ਉਨ੍ਹਾਂ ਦੇ ਸੁਰੱਖਿਅਤ ਨਿਕਲਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ, ਜੋ ਪੱਛਮੀ ਏਸ਼ੀਆ ਦੇ ਸੰਕਟ ਵਿੱਚ ਅਜੇ ਵੀ ਫਸੇ ਹੋਏ ਹਨ?

ਡਾਇਰੈਕਟੋਰੇਟ ਜਨਰਲ ਆਫ਼ ਮੈਰੀਟਾਈਮ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਇਸ ਵੇਲੇ 8 ਭਾਰਤੀ ਜਹਾਜ਼ ਫ਼ਾਰਸ ਦੀ ਖਾੜੀ ਵਿੱਚ ਮੌਜੂਦ ਹਨ, ਜਿਨ੍ਹਾਂ ਉੱਤੇ 171 ਭਾਰਤੀ ਨਾਵਿਕ ਸਵਾਰ ਹਨ। ਦੋ ਦਿਨ ਪਹਿਲਾਂ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਭਾਰਤੀ ਲੋਕਾਂ ਨਾਲ ਜੁੜੇ ਕੁੱਲ 17 ਜਹਾਜ਼ ਜਿਨ੍ਹਾਂ ਵਿੱਚ ਭਾਰਤੀ ਝੰਡੇ ਵਾਲੇ ਅਤੇ ਭਾਰਤ ਆਉਣ ਵਾਲੇ ਵਿਦੇਸ਼ੀ ਝੰਡੇ ਵਾਲੇ ਜਹਾਜ਼ ਵੀ ਸ਼ਾਮਲ ਹਨ ਇਹ ਫ਼ਾਰਸ ਦੀ ਖਾੜੀ ਵਿੱਚ ਅਜੇ ਵੀ ਮੌਜੂਦ ਹਨ ਅਤੇ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣ ਲਈ ਚਿੰਨ੍ਹਿਤ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 15 ਜੁਲਾਈ ਤੱਕ ਵੱਖ-ਵੱਖ ਸ਼ਿਪਿੰਗ ਕੰਪਨੀਆਂ ਨੇ ਕੁੱਲ 3,932 ਨਾਵਿਕਾਂ ਨੂੰ ਇਸ ਸੰਕਟਗ੍ਰਸਤ ਖੇਤਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...