AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿੱਲੀ ਸੱਤਿਆ ਨਿਕੇਤਨ ਇਮਾਰਤ ਹਾਦਸਾ: 26 ਘੰਟੇ ਚੱਲਿਆ ਬਚਾਅ ਕਾਰਜ, 7 ਲੋਕਾਂ ਦੀ ਮੌਤ; ਮਾਲਕ ਸਣੇ 3 ਕਾਬੂ ਤੇ MCD ਦੇ 5 ਅਫ਼ਸਰ ਮੁਅੱਤਲ

ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਵਾਪਰੇ ਭਿਆਨਕ ਇਮਾਰਤ ਹਾਦਸੇ ਤੋਂ ਬਾਅਦ ਚਲਾਇਆ ਗਿਆ ਰਾਹਤ ਅਤੇ ਬਚਾਅ ਅਭਿਆਨ ਲਗਭਗ 26 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਸਮਾਪਤ ਹੋ ਗਿਆ ਹੈ। 6 ਸਤੰਬਰ ਨੂੰ ਅਚਾਨਕ ਢਹਿ-ਢੇਰੀ ਹੋਈ ਇਸ ਬਹੁ-ਮੰਜ਼ਿਲਾ ਇਮਾਰਤ ਦੇ ਮਲਬੇ ਹੇਠੋਂ ਕੁੱਲ 12 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦਿੱਲੀ ਸੱਤਿਆ ਨਿਕੇਤਨ ਇਮਾਰਤ ਹਾਦਸਾ: 26 ਘੰਟੇ ਚੱਲਿਆ ਬਚਾਅ ਕਾਰਜ, 7 ਲੋਕਾਂ ਦੀ ਮੌਤ; ਮਾਲਕ ਸਣੇ 3 ਕਾਬੂ ਤੇ MCD ਦੇ 5 ਅਫ਼ਸਰ ਮੁਅੱਤਲ
tv9-punjabi
| Published: 07 Sep 2026 23:55 PM IST
Share

ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਵਾਪਰੇ ਭਿਆਨਕ ਇਮਾਰਤ ਹਾਦਸੇ ਤੋਂ ਬਾਅਦ ਚਲਾਇਆ ਗਿਆ ਰਾਹਤ ਅਤੇ ਬਚਾਅ ਅਭਿਆਨ ਲਗਭਗ 26 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਸਮਾਪਤ ਹੋ ਗਿਆ ਹੈ। 6 ਸਤੰਬਰ ਨੂੰ ਅਚਾਨਕ ਢਹਿ-ਢੇਰੀ ਹੋਈ ਇਸ ਬਹੁ-ਮੰਜ਼ਿਲਾ ਇਮਾਰਤ ਦੇ ਮਲਬੇ ਹੇਠੋਂ ਕੁੱਲ 12 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5 ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਇਮਾਰਤ ਮਾਲਕ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਮਾਰਤ ਮਾਲਕ ਸਮੇਤ ਤਿੰਨ ਜਣੇ ਗ੍ਰਿਫ਼ਤਾਰ

ਦੱਖਣ-ਪੱਛਮੀ ਜ਼ਿਲ੍ਹਾ ਪੁਲਿਸ ਦੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਹਾਦਸਾਗ੍ਰਸਤ ਇਮਾਰਤ ਦੀ ਮਲਕੀਅਤ ਉਰਮਿਲਾ ਗੁਪਤਾ ਦੇ ਨਾਂ ‘ਤੇ ਸੀ। ਪੁਲਿਸ ਅਨੁਸਾਰ ਉਸ ਦਾ ਪਤੀ ਹਰੀਰਾਮ ਗੁਪਤਾ ਅਤੇ ਪੁੱਤਰ ਮਹੇਸ਼ ਗੁਪਤਾ ਇਸ ਜਾਇਦਾਦ ਦਾ ਸਾਰਾ ਕੰਮਕਾਜ ਸੰਭਾਲਦੇ ਸਨ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਇਮਾਰਤ ਦੀਆਂ ਦੋ ਮੰਜ਼ਿਲਾਂ ਦੇ ਬਿਜਲੀ ਕੁਨੈਕਸ਼ਨ ਹਰੀਰਾਮ ਗੁਪਤਾ ਦੇ ਨਾਂ ‘ਤੇ ਚੱਲ ਰਹੇ ਸਨ। 81 ਸਾਲਾ ਹਰੀਰਾਮ ਗੁਪਤਾ ਭਾਰਤੀ ਹਵਾਈ ਸੈਨਾ ਵਿੱਚੋਂ ਸੇਵਾਮੁਕਤ ਸਾਰਜੈਂਟ ਹੈ, ਜਦਕਿ ਉਸ ਦਾ 52 ਸਾਲਾ ਪੁੱਤਰ ਮਹੇਸ਼ ਗੁਪਤਾ ਹਾਰਡਵੇਅਰ ਅਤੇ ਪੇਂਟ ਦਾ ਕਾਰੋਬਾਰ ਕਰਦਾ ਹੈ। ਪੁਲਿਸ ਨੇ 81 ਸਾਲਾ ਹਰੀਰਾਮ ਗੁਪਤਾ, 75 ਸਾਲਾ ਉਰਮਿਲਾ ਗੁਪਤਾ ਅਤੇ ਮਹੇਸ਼ ਗੁਪਤਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਜ਼ੁਰਗ ਪਤੀ-ਪਤਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ (ਜੇਲ੍ਹ) ਵਿੱਚ ਭੇਜ ਦਿੱਤਾ ਹੈ, ਜਦਕਿ ਬੇਟੇ ਮਹੇਸ਼ ਗੁਪਤਾ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।

26 ਘੰਟੇ ਚੱਲਿਆ ਬਚਾਅ ਅਭਿਆਨ

ਹਾਦਸੇ ਵਾਲੀ ਥਾਂ ‘ਤੇ ਐੱਨ.ਡੀ.ਆਰ.ਐੱਫ਼ (NDRF), ਦਿੱਲੀ ਪੁਲਿਸ, ਫ਼ਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੋਰਚਾ ਸੰਭਾਲਿਆ ਗਿਆ। ਕਰੀਬ 26 ਘੰਟੇ ਬਿਨਾਂ ਰੁਕੇ ਚੱਲੇ ਬਚਾਅ ਕਾਰਜ ਦੌਰਾਨ ਮਲਬਾ ਹਟਾ ਕੇ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਤੇ ਰਾਹਤ ਏਜੰਸੀਆਂ ਅਨੁਸਾਰ ਮਲਬੇ ਵਿੱਚੋਂ ਕੱਢੇ ਗਏ 12 ਵਿਅਕਤੀਆਂ ਵਿੱਚੋਂ 7 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹੁਣ ਮਲਬੇ ਵਿੱਚ ਕਿਸੇ ਹੋਰ ਵਿਅਕਤੀ ਦੇ ਦੱਬੇ ਹੋਣ ਦਾ ਕੋਈ ਖ਼ਦਸ਼ਾ ਨਹੀਂ ਹੈ ਅਤੇ ਸਾਰੀਆਂ ਏਜੰਸੀਆਂ ਨੇ ਘਟਨਾ ਸਥਾਨ ਦੀ ਮੁੱਢਲੀ ਜਾਂਚ ਪੂਰੀ ਕਰ ਲਈ ਹੈ।

Delhi Building Collapse News

ਹਾਦਸੇ ‘ਚ 5 ਵਿਦਿਆਰਥੀਆਂ ਦੀ ਹੋਈ ਮੌਤ

ਇਸ ਦਰਦਨਾਕ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਨਾਲ ਸਬੰਧਤ ਪੰਜ ਹੋਣਹਾਰ ਵਿਦਿਆਰਥੀ ਸ਼ਾਮਲ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਸੋਨਭੱਦਰ (ਉੱਤਰ ਪ੍ਰਦੇਸ਼) ਵਾਸੀ ਅਭਿਸ਼ੇਕ (20) ਪੁੱਤਰ ਸੰਤੋਸ਼ ਕੁਮਾਰ, ਦੁਰਗ (ਛੱਤੀਸਗੜ੍ਹ) ਵਾਸੀ ਯੁਵਰਾਜ ਸੋਨੀ (20) ਪੁੱਤਰ ਕਨ੍ਹਈਆ ਲਾਲ ਸੋਨੀ, ਔਰਈਆ (ਉੱਤਰ ਪ੍ਰਦੇਸ਼) ਵਾਸੀ ਪਵਨ (17) ਪੁੱਤਰ ਵਿਸ਼ੰਭਰ ਨਾਥ, ਦੇਵਾਸ (ਮੱਧ ਪ੍ਰਦੇਸ਼) ਵਾਸੀ ਅਰਪਿਤ ਜਾਜ (19) ਪੁੱਤਰ ਭੂਪੇਂਦਰ ਜਾਜ ਅਤੇ ਕਟਨੀ (ਮੱਧ ਪ੍ਰਦੇਸ਼) ਵਾਸੀ ਅਕਸ਼ਤ ਸਿੰਘ ਯਾਦਵ (18) ਪੁੱਤਰ ਮੰਤਾ ਸਿੰਘ ਯਾਦਵ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਮਾਰਤ ਵਿੱਚ ਕੰਮ ਕਰ ਰਹੇ ਇੱਕ 75 ਸਾਲਾ ਮਜ਼ਦੂਰ ਸੁਰਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਮ੍ਰਿਤਕ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ।

ਦੋ ਪਰਿਵਾਰਾਂ ਨੇ ਕਾਰਨੀਆ ਕੀਤੀ ਦਾਨ

ਹਾਦਸੇ ਵਿੱਚ ਜ਼ਖ਼ਮੀ ਹੋਏ 30 ਸਾਲਾ ਅਸਗ਼ਰ ਅਲੀ, 19 ਸਾਲਾ ਨੀਰਜ ਬਾਵਾ, 19 ਸਾਲਾ ਆਦਿੱਤਿਆ ਕੁਮਾਰ, 19 ਸਾਲਾ ਨਿਤੀਸ਼ ਚਿੱਬ ਅਤੇ 18 ਸਾਲਾ ਮੁਹੰਮਦ ਅਯਾਨ ਦਾ ਹਸਪਤਾਲ ਵਿੱਚ ਗੰਭੀਰ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ, ਪੁੱਤਰਾਂ ਦੇ ਵਿਛੋੜੇ ਦੇ ਅਸਹਿ ਦੁੱਖ ਦਰਮਿਆਨ ਦੋ ਵਿਦਿਆਰਥੀਆਂ ਦੇ ਪਰਿਵਾਰਾਂ ਨੇ ਮਨੁੱਖਤਾ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਆਪਣੇ ਮ੍ਰਿਤਕ ਬੱਚਿਆਂ ਦੇ ਕਾਰਨੀਆ (ਅੱਖਾਂ) ਦਾਨ ਕਰਨ ਦਾ ਫ਼ੈਸਲਾ ਲਿਆ, ਤਾਂ ਜੋ ਇਸ ਹਨੇਰੇ ਦੌਰ ਵਿੱਚ ਵੀ ਕਿਸੇ ਹੋਰ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਰੌਸ਼ਨੀ ਮਿਲ ਸਕੇ। Delhi Building Collapsed News (2)

MCD ਦੇ 5 ਅਧਿਕਾਰੀ ਮੁਅੱਤਲ

ਲਾਪਰਵਾਹੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਨਗਰ ਨਿਗਮ (MCD) ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਦੇ ਹੁਕਮਾਂ ਤੋਂ ਬਾਅਦ ਐੱਮ.ਸੀ.ਡੀ. ਦੇ ਦੱਖਣੀ ਜ਼ੋਨ ਨਾਲ ਸਬੰਧਤ 5 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਦੀ ਇਮਾਰਤ ਨਿਰਮਾਣ ਦੇ ਨਿਯਮਾਂ ਦੀ ਨਿਗਰਾਨੀ ਸਬੰਧੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਨ੍ਹਾਂ ਨੇ ਸਮੇਂ ਸਿਰ ਨਿਰੀਖਣ ਕਰਨ ਵਿੱਚ ਕੋਈ ਢਿੱਲ-ਮੱਠ ਵਰਤੀ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।

Delhi Building Collapsed News (3)

ਮੁੱਖ ਮੰਤਰੀ ਰੇਖਾ ਗੁਪਤਾ ਨੇ ਲਿਆ ਜਾਇਜ਼ਾ

ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਮਵਾਰ ਸਵੇਰੇ ਘਟਨਾ ਸਥਾਨ ਦਾ ਮੁੜ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਬਿਹਤਰੀਨ ਇਲਾਜ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਚਾਅ ਕਾਰਜਾਂ ਅਤੇ ਜ਼ਿੰਮੇਵਾਰਾਂ ਦੀ ਸ਼ਨਾਖ਼ਤ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜਨ-ਪ੍ਰਤੀਨਿਧੀਆਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਵਿੱਚ ਜਿੱਥੇ ਵੀ ਗ਼ੈਰ-ਕਾਨੂੰਨੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

ਪੀਜੀ ਸੰਚਾਲਕ ਅਤੇ ਠੇਕੇਦਾਰ ‘ਤੇ ਵੀ ਕੱਸਿਆ ਜਾਵੇਗਾ ਸ਼ਿਕੰਜਾ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਲਕ ਪਰਿਵਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੀਜੀ ਚਲਾਉਣ ਵਾਲੇ ਸੰਚਾਲਕਾਂ ਅਤੇ ਲੇਬਰ ਠੇਕੇਦਾਰ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਜਾਂਚ ਟੀਮਾਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਇਮਾਰਤ ਵਿੱਚ ਮੁਰੰਮਤ ਜਾਂ ਤਬਦੀਲੀ ਦਾ ਕੰਮ ਕਿਸ ਦੀ ਇਜਾਜ਼ਤ ਅਤੇ ਨਿਗਰਾਨੀ ਹੇਠ ਚੱਲ ਰਿਹਾ ਸੀ ਅਤੇ ਕੀ ਇਸ ਇਮਾਰਤ ਵਿੱਚ ਕਮਰਸ਼ੀਅਲ ਵਰਤੋਂ ਲਈ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਜਾਂਚ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਸੰਭਵ ਹਨ।

Follow Us
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...