AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਿੱਲੀ-ਹਲਵਾਰਾ ਏਅਰ ਇੰਡੀਆ ਉਡਾਣ ਰੱਦ, ਏਅਰਪੋਰਟ ਤੋਂ ਬਿਨਾਂ ਸਫ਼ਰ ਪਰਤੇ 60 ਮੁਸਾਫ਼ਰ; ਯਾਤਰੀਆਂ ‘ਚ ਭਾਰੀ ਰੋਸ

ਦਿੱਲੀ ਅਤੇ ਹਲਵਾਰਾ ਵਿਚਕਾਰ ਚੱਲਣ ਵਾਲੀ ਏਅਰ ਇੰਡੀਆ ਦੀ ਹਵਾਈ ਸੇਵਾ ਇੱਕ ਵਾਰ ਮੁੜ ਮੁਸਾਫ਼ਰਾਂ ਲਈ ਸਿਰਦਰਦੀ ਦਾ ਕਾਰਨ ਬਣ ਗਈ ਹੈ। ਸੋਮਵਾਰ ਸਵੇਰੇ ਦਿੱਲੀ-ਹਲਵਾਰਾ ਉਡਾਣ (AI 481-482) ਨੂੰ ਪ੍ਰਸ਼ਾਸਨਿਕ ਤੇ ਸੰਚਾਲਨ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ।

ਦਿੱਲੀ-ਹਲਵਾਰਾ ਏਅਰ ਇੰਡੀਆ ਉਡਾਣ ਰੱਦ, ਏਅਰਪੋਰਟ ਤੋਂ ਬਿਨਾਂ ਸਫ਼ਰ ਪਰਤੇ 60 ਮੁਸਾਫ਼ਰ; ਯਾਤਰੀਆਂ 'ਚ ਭਾਰੀ ਰੋਸ
tv9-punjabi
| Updated On: 07 Sep 2026 19:18 PM IST
Share

ਦਿੱਲੀ ਅਤੇ ਹਲਵਾਰਾ ਵਿਚਕਾਰ ਚੱਲਣ ਵਾਲੀ ਏਅਰ ਇੰਡੀਆ ਦੀ ਹਵਾਈ ਸੇਵਾ ਇੱਕ ਵਾਰ ਮੁੜ ਮੁਸਾਫ਼ਰਾਂ ਲਈ ਸਿਰਦਰਦੀ ਦਾ ਕਾਰਨ ਬਣ ਗਈ ਹੈ। ਸੋਮਵਾਰ ਸਵੇਰੇ ਦਿੱਲੀ-ਹਲਵਾਰਾ ਉਡਾਣ (AI 481-482) ਨੂੰ ਪ੍ਰਸ਼ਾਸਨਿਕ ਤੇ ਸੰਚਾਲਨ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ। ਇਸ ਅਚਨਚੇਤ ਫ਼ੈਸਲੇ ਕਾਰਨ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਣ ਪੁੱਜੇ ਲਗਭਗ 60 ਯਾਤਰੀਆਂ ਨੂੰ ਬਿਨਾਂ ਸਫ਼ਰ ਕੀਤੇ ਹੀ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੁਸਾਫ਼ਰਾਂ ਨੂੰ ਇਸ ਤਰ੍ਹਾਂ ਦੀ ਖੱਜਲ-ਖ਼ੁਆਰੀ ਝੱਲਣੀ ਪਈ ਹੋਵੇ; ਇਸ ਤੋਂ ਪਹਿਲਾਂ ਵੀ ਤਕਨੀਕੀ ਨੁਕਸ ਕਾਰਨ ਉਡਾਣਾਂ ਕਈ-ਕਈ ਘੰਟੇ ਲੇਟ ਹੁੰਦੀਆਂ ਰਹੀਆਂ ਹਨ।

ਸੋਮਵਾਰ ਸਵੇਰ ਦੀ ਉਡਾਣ ਨੰਬਰ AI-482 ਰਾਹੀਂ ਦਿੱਲੀ ਜਾਣ ਵਾਲੇ ਮੁਸਾਫ਼ਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਹਲਵਾਰਾ ਹਵਾਈ ਅੱਡੇ ‘ਤੇ ਪਹੁੰਚ ਚੁੱਕੇ ਸਨ। ਹਾਲਾਂਕਿ, ਉਡਾਣ ਰੱਦ ਹੋਣ ਦੀ ਅਧਿਕਾਰਤ ਸੂਚਨਾ ਮਿਲਦਿਆਂ ਹੀ ਯਾਤਰੀਆਂ ਵਿੱਚ ਭਾਰੀ ਰੋਸ ਫੈਲ ਗਿਆ। ਕਈ ਮੁਸਾਫ਼ਰਾਂ ਨੇ ਬਾਅਦ ਦੁਪਹਿਰ ਦੀ ਅਗਲੀ ਉਡਾਣ ਵਿੱਚ ਆਪਣੀਆਂ ਸੀਟਾਂ ਬੁੱਕ ਕਰਵਾਈਆਂ, ਜਦਕਿ ਬਹੁਤੇ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਮਿਤੀ ਹੀ ਅੱਗੇ ਪਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਵੱਲੋਂ ਸਵੇਰੇ ਤੜਕੇ ਕਰੀਬ 3:30 ਵਜੇ ਉਡਾਣ ਰੱਦ ਕਰਨ ਸੰਬੰਧੀ ਸੂਚਨਾ ਜਾਰੀ ਕੀਤੀ ਗਈ ਸੀ।

ਇੱਕੋ ਜਹਾਜ਼ ‘ਤੇ ਨਿਰਭਰਤਾ ਬਣੀ ਵੱਡੀ ਮੁਸੀਬਤ

ਦਿੱਲੀ ਤੋਂ ਹਲਵਾਰਾ ਆਉਣ ਵਾਲੀ ਫਲਾਈਟ ਦੇ ਰੱਦ ਹੋਣ ਦਾ ਅਸਰ ਨਾ ਸਿਰਫ਼ ਦਿੱਲੀ ਜਾਣ ਵਾਲਿਆਂ ‘ਤੇ ਪਿਆ, ਸਗੋਂ ਇਸ ਨਾਲ ਸਮੁੱਚਾ ਆਵਾਜਾਈ ਚੱਕਰ ਪ੍ਰਭਾਵਿਤ ਹੋ ਗਿਆ। ਚੂੰਕਿ ਇਹ ਹਵਾਈ ਸੇਵਾ ਇੱਕੋ ਜਹਾਜ਼ ਦੇ ਆਉਣ-ਜਾਣ ‘ਤੇ ਨਿਰਭਰ ਕਰਦੀ ਹੈ, ਇਸ ਲਈ ਜਦੋਂ ਦਿੱਲੀ ਤੋਂ ਜਹਾਜ਼ ਹਲਵਾਰਾ ਹੀ ਨਹੀਂ ਪੁੱਜਿਆ ਤਾਂ ਇੱਥੋਂ ਦਿੱਲੀ ਜਾਣ ਵਾਲੇ ਯਾਤਰੀਆਂ ਦਾ ਸਫ਼ਰ ਵੀ ਅੱਧਵਾਟੇ ਰਹਿ ਗਿਆ। ਯਾਤਰੀਆਂ ਦਾ ਕਹਿਣਾ ਹੈ ਕਿ ਐਨ ਮੌਕੇ ‘ਤੇ ਉਡਾਣ ਰੱਦ ਹੋਣ ਦੀ ਸੂਰਤ ਵਿੱਚ ਏਅਰਲਾਈਨ ਵੱਲੋਂ ਬਦਲਵੇਂ ਪ੍ਰਬੰਧਾਂ ਬਾਰੇ ਸਮੇਂ ਸਿਰ ਸਪੱਸ਼ਟ ਜਾਣਕਾਰੀ ਨਾ ਦੇਣਾ ਮੁਸ਼ਕਲਾਂ ਨੂੰ ਹੋਰ ਵਧਾ ਦਿੰਦਾ ਹੈ।

ਤਕਨੀਕੀ ਖ਼ਰਾਬੀ ਤੇ ਸੰਚਾਲਨ ਪ੍ਰਣਾਲੀ ‘ਤੇ ਉੱਠੇ ਸਵਾਲ

ਹਲਵਾਰਾ ਤੋਂ ਸੰਚਾਲਿਤ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਮੁਸਾਫ਼ਰਾਂ ਨੂੰ ਦਰਪੇਸ਼ ਇਹ ਸਮੱਸਿਆ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਤਕਨੀਕੀ ਨੁਕਸ ਪੈਣ ਕਾਰਨ ਉਡਾਣਾਂ ਵਿੱਚ ਦੇਰੀ ਹੋ ਚੁੱਕੀ ਹੈ, ਜਿਸ ਕਾਰਨ ਯਾਤਰੀਆਂ ਨੂੰ ਏਅਰਪੋਰਟ ‘ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਰਿਹਾ ਹੈ। ਲਗਾਤਾਰ ਉਡਾਣਾਂ ਦੇ ਰੱਦ ਹੋਣ ਜਾਂ ਪੱਛੜ ਕੇ ਚੱਲਣ ਕਾਰਨ ਨਿਯਮਤ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਕੋਈ ਤਕਨੀਕੀ ਜਾਂ ਸੰਚਾਲਨ ਸੰਬੰਧੀ ਰੁਕਾਵਟ ਸੀ ਤਾਂ ਮੁਸਾਫ਼ਰਾਂ ਨੂੰ ਸਮਾਂ ਰਹਿੰਦੇ ਜਾਣੂ ਕਿਉਂ ਨਹੀਂ ਕਰਵਾਇਆ ਜਾਂਦਾ ਅਤੇ ਬਦਲਵੇਂ ਰੂਟਾਂ ਬਾਰੇ ਸਹੀ ਦਿਸ਼ਾ-ਨਿਰਦੇਸ਼ ਕਿਉਂ ਨਹੀਂ ਦਿੱਤੇ ਜਾਂਦੇ। ਇਸ ਸਾਰੇ ਘਟਨਾਕ੍ਰਮ ‘ਤੇ ਫ਼ਿਲਹਾਲ ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਕੋਈ ਵਿਸਤ੍ਰਿਤ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਦਿੱਲੀ ‘ਚ ਮੀਂਹ ਦਾ ਹਵਾਈ ਸੇਵਾਵਾਂ ‘ਤੇ ਮਾੜਾ ਅਸਰ

ਦਿੱਲੀ ਵਿੱਚ ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 4 ਸਤੰਬਰ ਨੂੰ ਹੋਈ ਮੋਹਲੇਧਾਰ ਬਾਰਿਸ਼ ਕਾਰਨ ਟਰਮੀਨਲ-2 ਅਤੇ ਟਰਮੀਨਲ-3 ਦੇ ਆਲੇ-ਦੁਆਲੇ ਭਾਰੀ ਜਲ-ਥਲ ਹੋ ਗਈ ਸੀ। ਖ਼ਰਾਬ ਮੌਸਮ, ਘੱਟ ਦ੍ਰਿਸ਼ਤਾ ਅਤੇ ਤੇਜ਼ ਹਵਾਵਾਂ ਕਰਕੇ ਦਰਜਨਾਂ ਉਡਾਣਾਂ ਪ੍ਰਭਾਵਿਤ ਹੋਈਆਂ ਸਨ ਅਤੇ ਘੱਟੋ-ਘੱਟ 11 ਉਡਾਣਾਂ ਨੂੰ ਹੋਰਨਾਂ ਹਵਾਈ ਅੱਡਿਆਂ ਵੱਲ ਮੋੜਨਾ ਪਿਆ ਸੀ। ਦਿੱਲੀ ਦੇ ਮੌਸਮ ਕਾਰਨ ਹਵਾਈ ਆਵਾਜਾਈ ਵਿੱਚ ਵਿਘਨ ਪਿਆ ਅਤੇ ਕਈ ਉਡਾਣਾਂ ਵਿੱਚ ਦੇਰੀ ਦਰਜ ਕੀਤੀ ਗਈ।

ਹਲਵਾਰਾ ਏਅਰਪੋਰਟ ‘ਤੇ ਮੁਸਾਫ਼ਰਾਂ ਦੀ ਗਿਣਤੀ ‘ਚ ਕਮੀ

ਇਨ੍ਹਾਂ ਉਡਾਣਾਂ ਨਾਲ ਜੁੜੀਆਂ ਦਿੱਕਤਾਂ ਦੇ ਵਿਚਕਾਰ ਹਲਵਾਰਾ ਏਅਰਪੋਰਟ ‘ਤੇ ਯਾਤਰੀਆਂ ਦੀ ਆਵਾਜਾਈ ਦੇ ਅੰਕੜੇ ਵੀ ਚਿੰਤਾਜਨਕ ਤਸਵੀਰ ਪੇਸ਼ ਕਰ ਰਹੇ ਹਨ। ਅਗਸਤ ਮਹੀਨੇ ਦੌਰਾਨ ਸਵੇਰ ਅਤੇ ਸ਼ਾਮ ਦੀਆਂ ਉਡਾਣਾਂ ਰਾਹੀਂ ਦਿੱਲੀ ਤੋਂ ਹਲਵਾਰਾ 4,976 ਮੁਸਾਫ਼ਰ ਪਹੁੰਚੇ, ਜਦਕਿ ਹਲਵਾਰਾ ਤੋਂ ਦਿੱਲੀ ਲਈ 5,780 ਯਾਤਰੀਆਂ ਨੇ ਰਵਾਨਗੀ ਕੀਤੀ। ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜਾਗੀਰ ਸਿੰਘ ਅਨੁਸਾਰ ਜੂਨ ਅਤੇ ਜੁਲਾਈ ਵਿੱਚ ਛੁੱਟੀਆਂ ਦਾ ਸੀਜ਼ਨ ਹੋਣ ਕਰਕੇ ਮੁਸਾਫ਼ਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ, ਪਰ ਅਗਸਤ ਮਹੀਨੇ ਦੌਰਾਨ ਯਾਤਰੀਆਂ ਦੀ ਆਮਦ ਵਿੱਚ ਲਗਭਗ ਇੱਕ ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ।

Follow Us
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...