AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

20 ਸਾਲ, 10 ਵੱਡੇ ਹਾਦਸੇ ਅਤੇ 102 ਮੌਤਾਂ ਸੱਤਿਆ ਨਿਕੇਤਨ PG ਤੋਂ ਲਲਿਤਾ ਪਾਰਕ ਤੱਕ, ਦਿੱਲੀ ਵਿੱਚ ਕਦੋਂ-ਕਦੋਂ ਇਮਾਰਤਾਂ ਬਣੀਆਂ ਕਾਲ? Inside Story

Delhi Building Collapse 20 Years Data: ਸੱਤਿਆ ਨਿਕੇਤਨ PG ਹਾਦਸੇ ਤੋਂ ਬਾਅਦ ਇਸ ਸਮੇਂ ਪੂਰਾ ਦੇਸ਼ ਦੁੱਖ ਵਿੱਚ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਕਿ ਪਿਛਲੇ 20 ਸਾਲਾਂ ਵਿੱਚ ਦਿੱਲੀ ਵਿੱਚ ਇਮਾਰਤਾਂ ਨਾਲ ਜੁੜੇ ਕਿੰਨੇ ਵੱਡੇ ਹਾਦਸੇ ਵਾਪਰੇ ਹਨ।

20 ਸਾਲ, 10 ਵੱਡੇ ਹਾਦਸੇ ਅਤੇ 102 ਮੌਤਾਂ ਸੱਤਿਆ ਨਿਕੇਤਨ PG ਤੋਂ ਲਲਿਤਾ ਪਾਰਕ ਤੱਕ, ਦਿੱਲੀ ਵਿੱਚ ਕਦੋਂ-ਕਦੋਂ ਇਮਾਰਤਾਂ ਬਣੀਆਂ ਕਾਲ? Inside Story
ਦਿੱਲੀ ‘ਚ 20 ਸਾਲਾਂ ਦੇ 10 ਵੱਡੇ ਹਾਦਸੇ
tv9-punjabi
| Updated On: 07 Sep 2026 11:44 AM IST
Share

Delhi 10 Building Collapse Stories: ਇਸ ਸਮੇਂ ਦੇਸ਼ ਵਿੱਚ ਦਿੱਲੀ PG ਹਾਦਸੇ ਦੀ ਖ਼ਬਰ ਹਰ ਕਿਸੇ ਦੀ ਜ਼ੁਬਾਨ ਤੇ ਹੈ। ਦਰਅਸਲ, ਇੱਥੇ ਸੱਤਿਆ ਨਿਕੇਤਨ ਇਲਾਕੇ ਵਿੱਚ ਐਤਵਾਰ ਦੁਪਹਿਰ 1 ਵਜੇ 30 ਸਾਲ ਪੁਰਾਣੀ 5 ਮੰਜ਼ਿਲਾ ਪੇਇੰਗ ਗੈਸਟ (PG) ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ, ਜਿਸ ਵਿੱਚ 6 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਤ੍ਰਾਸਦੀ ਤੋਂ ਬਾਅਦ ਨਗਰ ਨਿਗਮ (MCD) ਭਾਵੇਂ ਗੁਆਂਢ ਦੀਆਂ ਜਰਜਰ ਇਮਾਰਤਾਂ ਖ਼ਿਲਾਫ਼ ਕਾਰਵਾਈ ਅਤੇ ਨੋਟਿਸ ਜਾਰੀ ਕਰਨ ਦਾ ਦਾਅਵਾ ਕਰ ਰਿਹਾ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਦਿੱਲੀ ਲਈ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਸੇ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, 2006 ਤੋਂ 2026 ਤੱਕ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਜਰਜਰ ਇਮਾਰਤਾਂ, ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਮੰਜ਼ਿਲਾਂ, ਕਮਜ਼ੋਰ ਨੀਂਹ ਅਤੇ ਬਿਨਾਂ ਮਨਜ਼ੂਰੀ ਕੀਤੀ ਗਈ ਖੁਦਾਈ ਕਾਰਨ ਦਿੱਲੀ ਵਿੱਚ 102 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਓ ਇੱਕ ਨਜ਼ਰ ਮਾਰਦੇ ਹਾਂ ਪਿਛਲੇ 20 ਸਾਲਾਂ ਦੇ ਉਨ੍ਹਾਂ ਖੌਫਨਾਕ ਇਮਾਰਤੀ ਹਾਦਸਿਆਂ ਤੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਮਾਸੂਮਾਂ ਦੀ ਜਾਨ ਲੈ ਲਈ।

ਸੱਤਿਆ ਨਿਕੇਤਨ ਹਾਦਸਾ (2026): ਦੱਖਣ-ਪੱਛਮੀ ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਬਿਨਾਂ ਮੇਨਟੇਨੈਂਸ ਅਤੇ ਸੁਰੱਖਿਆ ਮਾਪਦੰਡਾਂ ਦੇ ਚੱਲ ਰਹੀ 5 ਮੰਜ਼ਿਲਾ PG ਇਮਾਰਤ ਅਚਾਨਕ ਢਹਿ ਗਈ, ਜਿਸ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋ ਗਈ।

ਸਾਕੇਤ (ਸੈਦੁਲਾਜਾਬ) ਹਾਦਸਾ (2026): ਸਾਕੇਤ ਨੇੜੇ ਬਹੁ-ਮੰਜ਼ਿਲਾ ਇਮਾਰਤ ਦੀ ਉੱਪਰੀ ਮੰਜ਼ਿਲ ਤੇ ਕੀਤੇ ਜਾ ਰਹੇ ਗੈਰ-ਕਾਨੂੰਨੀ ਨਿਰਮਾਣ ਦਾ ਬੋਝ ਢਾਂਚਾ ਸਹਿ ਨਹੀਂ ਸਕਿਆ ਅਤੇ ਇਮਾਰਤ ਢਹਿ ਗਈ, ਜਿਸ ਵਿੱਚ 6 ਲੋਕਾਂ ਦੀ ਜਾਨ ਚਲੀ ਗਈ।

ਰੋਹਿਣੀ ਸੈਕਟਰ ਹਾਦਸਾ (2026): ਲਗਾਤਾਰ ਹੋਈ ਮੂਸਲਾਧਾਰ ਬਾਰਿਸ਼ ਕਾਰਨ ਰੋਹਿਣੀ ਇਲਾਕੇ ਵਿੱਚ ਇੱਕ ਨਿਰਮਾਣ ਅਧੀਨ 4 ਮੰਜ਼ਿਲਾ ਇਮਾਰਤ ਦਾ ਢਾਂਚਾ ਢਹਿ ਗਿਆ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ।

ਸੱਤਿਆ ਨਿਕੇਤਨ ਹਾਦਸਾ (2022): ਇਸੇ ਇਲਾਕੇ ਵਿੱਚ ਚਾਰ ਸਾਲ ਪਹਿਲਾਂ ਵੀ ਇੱਕ ਜਰਜਰ ਇਮਾਰਤ ਵਿੱਚ ਮੁਰੰਮਤ ਦੌਰਾਨ ਹਾਦਸਾ ਵਾਪਰਿਆ ਸੀ, ਜਿਸ ਵਿੱਚ 2 ਲੋਕਾਂ ਦੀ ਜਾਨ ਚਲੀ ਗਈ ਸੀ।

ਮੁਸਤਫਾਬਾਦ ਹਾਦਸਾ (ਜੁਲਾਈ 2022): ਉੱਤਰ-ਪੂਰਬੀ ਦਿੱਲੀ ਦੇ ਮੁਸਤਫਾਬਾਦ ਵਿੱਚ 20 ਸਾਲ ਪੁਰਾਣੀ 3 ਮੰਜ਼ਿਲਾ ਜਰਜਰ ਇਮਾਰਤ ਢਹਿਣ ਕਾਰਨ 1 ਵਿਅਕਤੀ ਦੀ ਮੌਤ ਹੋਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਸਨ।

ਸਬਜ਼ੀ ਮੰਡੀ (ਮਲਕਾ ਗੰਜ) ਹਾਦਸਾ (ਸਤੰਬਰ 2021): ਉੱਤਰੀ ਦਿੱਲੀ ਵਿੱਚ ਸਥਿਤ 70 ਸਾਲ ਪੁਰਾਣੀ 3 ਮੰਜ਼ਿਲਾ ਜਰਜਰ ਇਮਾਰਤ ਢਹਿਣ ਕਾਰਨ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ।

ਕਰੋਲ ਬਾਗ (ਦੇਵ ਨਗਰ) ਹਾਦਸਾ (ਫਰਵਰੀ 2019): ਦੇਵ ਨਗਰ ਵਿੱਚ ਇੱਕ ਪੁਰਾਣੀ 4 ਮੰਜ਼ਿਲਾ ਇਮਾਰਤ ਭਰ ਭਰਾ ਕੇ ਡਿੱਗ ਗਈ ਸੀ। ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਚਾਂਦਨੀ ਮਹਲ ਹਾਦਸਾ, ਪੁਰਾਣੀ ਦਿੱਲੀ (ਸਤੰਬਰ 2011): ਨੇੜਲੇ ਪਲਾਟ ਵਿੱਚ ਬਿਨਾਂ ਸੁਰੱਖਿਆ ਇੰਤਜ਼ਾਮਾਂ ਦੇ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ, ਜਿਸ ਕਾਰਨ ਨਾਲ ਲੱਗੀ 4 ਮੰਜ਼ਿਲਾ ਪੁਰਾਣੀ ਇਮਾਰਤ ਢਹਿ ਗਈ ਅਤੇ 7 ਲੋਕਾਂ ਦੀ ਮੌਤ ਹੋ ਗਈ।

ਲਲਿਤਾ ਪਾਰਕ ਤ੍ਰਾਸਦੀ, ਲਕਸ਼ਮੀ ਨਗਰ (ਨਵੰਬਰ 2010): ਦਿੱਲੀ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅਤੇ ਡਰਾਉਣਾ ਹਾਦਸਾ। ਯਮੁਨਾ ਦੇ ਪਾਣੀ ਦੇ ਭਰਾਅ ਅਤੇ ਘਟੀਆ ਨਿਰਮਾਣ ਕਾਰਨ 5 ਮੰਜ਼ਿਲਾ ਗੈਰ-ਕਾਨੂੰਨੀ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਸੀ। ਇਸ ਭਿਆਨਕ ਹਾਦਸੇ ਵਿੱਚ 71 ਲੋਕਾਂ ਦੀ ਮੌਤ ਹੋਈ ਸੀ ਅਤੇ 65 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।

ਉੱਤਮ ਨਗਰ ਹਾਦਸਾ (ਫਰਵਰੀ 2007): ਪੱਛਮੀ ਦਿੱਲੀ ਵਿੱਚ ਇੱਕ ਨਿਰਮਾਣ ਅਧੀਨ ਢਾਂਚਾ ਢਹਿਣ ਕਾਰਨ 4 ਮਜ਼ਦੂਰਾਂ ਦੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ ਸੀ।

ਇਹੀ ਨਹੀਂ, ਸਾਲ 2006 ਵਿੱਚ ਵੀ ਦਿੱਲੀ ਦੇ ਸ਼ਾਹਦਰਾ ਸਥਿਤ ਵਿਸ਼ਵਾਸ ਨਗਰ ਵਿੱਚ ਇੱਕ ਇਮਾਰਤ ਹਾਦਸਾ ਵਾਪਰਿਆ ਸੀ। ਦਸੰਬਰ 2006 ਵਿੱਚ ਸ਼ਾਹਦਰਾ ਦੇ ਵਿਸ਼ਵਾਸ ਨਗਰ ਵਿੱਚ ਇੱਕ ਨਿਰਮਾਣ ਅਧੀਨ ਬਹੁ-ਮੰਜ਼ਿਲਾ ਇਮਾਰਤ ਅਚਾਨਕ ਭਰ ਭਰਾ ਕੇ ਢਹਿ ਗਈ ਸੀ। ਇਸ ਵਿੱਚ ਦੱਬੇ ਮਜ਼ਦੂਰਾਂ ਅਤੇ ਲੋਕਾਂ ਨੂੰ ਬਾਹਰ ਕੱਢਣ ਲਈ ਵੱਡਾ ਰੈਸਕਿਊ ਆਪਰੇਸ਼ਨ ਚਲਾਉਣਾ ਪਿਆ ਸੀ।

ਆਖਿਰ ਵਾਰ-ਵਾਰ ਕਿਉਂ ਦੁਹਰਾਏ ਜਾ ਰਹੇ ਹਨ ਹਾਦਸੇ?

ਦਿੱਲੀ ਦੀਆਂ ਰੀਸੈਟਲਮੈਂਟ ਕਾਲੋਨੀਆਂ, ਪੁਰਾਣੀ ਦਿੱਲੀ ਅਤੇ ਸਟੂਡੈਂਟ ਹੱਬ (ਜਿਵੇਂ ਸੱਤਿਆ ਨਿਕੇਤਨ ਅਤੇ ਮੁਖਰਜੀ ਨਗਰ) ਵਿੱਚ 50-60 ਵਰਗ ਗਜ਼ ਦੇ ਛੋਟੇ ਪਲਾਟਾਂ ਤੇ ਬਿਨਾਂ ਕਿਸੇ ਇੰਜੀਨੀਅਰ ਦੇ ਅਸੈਸਮੈਂਟ ਦੇ 5 ਤੋਂ 6 ਮੰਜ਼ਿਲਾ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਵਾਧੂ ਮੰਜ਼ਿਲਾਂ ਨੂੰ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੀ ਜੋੜ ਦਿੱਤਾ ਜਾਂਦਾ ਹੈ। ਇਮਾਰਤਾਂ ਦੇ ਸਟ੍ਰਕਚਰਲ ਅਤੇ ਫਾਇਰ ਸੇਫਟੀ ਆਡਿਟ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਵਿਦਿਆਰਥੀਆਂ ਅਤੇ ਕਿਰਾਏਦਾਰਾਂ ਤੋਂ 12-18 ਹਜ਼ਾਰ ਰੁਪਏ ਪ੍ਰਤੀ ਬੈੱਡ ਵਸੂਲੇ ਜਾਂਦੇ ਹਨ, ਪਰ ਇਮਾਰਤਾਂ ਵਿੱਚ ਸੀਪੇਜ ਅਤੇ ਦਰਾਰਾਂ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...