ਬੀਜੇਪੀ ਨੇਤਾ ‘ਤੇ ਵੋਟਾਂ ਲਈ ਪੈਸੇ ਵੰਡਣ ਦੇ ਆਰੋਪ, CM ਆਤਿਸ਼ੀ ਦੀ ਮੰਗ- ਪਰਵੇਸ਼ ਵਰਮਾ ਦੇ ਘਰ ਹੋਵੇ ਰੇਡ
CM Atishi on BJP: ਭਾਰਤੀ ਜਨਤਾ ਪਾਰਟੀ ਦੇ ਨੇਤਾ ਪਰਵੇਸ਼ ਵਰਮਾ ਦੇ ਘਰ ਔਰਤਾਂ ਨੂੰ ਪੈਸੇ ਦੇਣ ਦੇ ਇਲਜ਼ਾਮ ਲੱਗੇ ਹਨ। ਇਕ ਪਾਸੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵੋਟਾਂ ਲਈ ਪੈਸੇ ਵੰਡ ਰਹੀ ਹੈ, ਉਥੇ ਹੀ ਦੂਜੇ ਪਾਸੇ ਸੀਐੱਮ ਆਤਿਸ਼ੀ ਨੇ ਭਾਜਪਾ ਨੇਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਬੂਤ ਦੇਸ਼ ਦੇ ਸਾਹਮਣੇ ਕੈਮਰੇ 'ਤੇ ਹਨ, ਪਰਵੇਸ਼ ਵਰਮਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਅਰਵਿੰਦ ਕੇਜਰੀਵਾਲ ਨੇ ਆਪਣੀ ਪ੍ਰੈੱਸ ਕਾਨਫਰੰਸ ‘ਚ ਆਰੋਪ ਲਾਇਆ ਕਿ ਭਾਜਪਾ ਨਵੀਂ ਦਿੱਲੀ ਵਿਧਾਨ ਸਭਾ ‘ਚ ਪੈਸੇ ਵੰਡ ਰਹੀ ਹੈ ਅਤੇ ਮੀਡੀਆ ਵਾਲਿਆਂ ਨੂੰ ਉੱਥੇ ਲਿਜਾਣ ਦੀ ਗੱਲ ਵੀ ਕਹੀ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ‘ਚ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਆਤਿਸ਼ੀ ਨੇ ਦੱਸਿਆ ਕਿ 20 ਵਿੰਡਸਰ ਪਲੇਸ ‘ਤੇ ਝੁੱਗੀ-ਝੌਂਪੜੀ ਵਾਲੀਆਂ ਕਾਲੋਨੀਆਂ ਤੋਂ ਔਰਤਾਂ ਨੂੰ ਬੁਲਾਇਆ ਗਿਆ ਸੀ – ਔਰਤਾਂ ਨੂੰ 1100 ਰੁਪਏ ਦਿੱਤੇ ਗਏ।
ਆਤਿਸ਼ੀ ਨੇ ਅੱਗੇ ਆਰੋਪ ਲਗਾਇਆ ਕਿ ਇਸ ਜਗ੍ਹਾ ‘ਤੇ ਕਰੋੜਾਂ ਰੁਪਏ ਮਿਲ ਜਾਣਗੇ। ਭਾਜਪਾ ਦੀ ਸੱਚਾਈ ਪੂਰੇ ਦੇਸ਼ ਸਾਹਮਣੇ ਆ ਜਾਵੇਗੀ। ਮੈਂ ਚੋਣ ਕਮਿਸ਼ਨ ਨੂੰ ਕਹਿਣਾ ਚਾਹੁਦੀ ਹਾਂ ਕਿ ਭਾਜਪਾ ਨੇਤਾ ਪਰਵੇਸ਼ ਵਰਮਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹਾਰੀ ਹੋਈ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਵੋਟਾਂ ਲਈ ਨਕਦੀ ਦੇ ਮਾਮਲੇ ਵਿੱਚ, ਅਸੀਂ ਦਿੱਲੀ ਪੁਲਿਸ-ਈਸੀ ਅੱਗੇ ਸ਼ਿਕਾਇਤ ਦਰਜ ਕਰਾਂਗੇ।
नईं दिल्ली विधानसभा में वोट खरीदने के लिए पैसे बांट रही है भाजपा । https://t.co/H3ptzPPc3d
— Atishi (@AtishiAAP) December 25, 2024
ਇਹ ਵੀ ਪੜ੍ਹੋ
ਭਾਜਪਾ ਦੇ ਪਰਚੇ ਸਮੇਤ ਪੈਸੇ ਵੰਡੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਚੋਣਾਂ ਹਾਰ ਰਹੀ ਹੈ, ਅਸੀਂ ਸਬੂਤ ਦਿਖਾ ਰਹੇ ਹਾਂ, ਸਭ ਕੁਝ ਕੈਮਰੇ ਵਿਚ ਕੈਦ ਹੋ ਗਿਆ ਹੈ। ਵੋਟਾਂ ਲਈ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੋੜਾਂ ਰੁਪਏ ਅਜੇ ਵੀ ਸੰਸਦ ਮੈਂਬਰ ਦੇ ਘਰ ਪਏ ਹਨ। ਸੀਐਮ ਨੇ ਕਿਹਾ ਕਿ ਹੁਣ ਈਡੀ, ਸੀਬੀਆਈ, ਦਿੱਲੀ ਪੁਲਿਸ ਜਾ ਕੇ ਛਾਪੇਮਾਰੀ ਕਰੇ।
ਕੀ ਹੈ ਪੂਰਾ ਮਾਮਲਾ?
ਵਿੰਡਸਰ ਰੋਡ ‘ਤੇ ਮਕਾਨ ਨੰਬਰ 20 ਦੇ ਅੰਦਰ ਕਈ ਔਰਤਾਂ ਮੌਜੂਦ ਸਨ। ਜਿਸ ਘਰ ‘ਚ ਕਈ ਔਰਤਾਂ ਮੌਜੂਦ ਸਨ, ਉਹ ਪਰਵੇਸ਼ ਵਰਮਾ ਦਾ ਦੱਸਿਆ ਜਾ ਰਿਹਾ ਹੈ। ਘਰੋਂ ਨਿਕਲ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਇੱਥੇ ਪੈਸੇ ਵੰਡੇ ਜਾ ਰਹੇ ਹਨ। ਲਾਡਲੀ ਸਕੀਮ ਤਹਿਤ ਭਾਜਪਾ 1100 ਰੁਪਏ ਦੇ ਰਹੀ ਹੈ। ਕਈ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਵੋਟ ਪਾਉਣ ਲਈ ਕਿਹਾ ਗਿਆ ਸੀ।
ਔਰਤਾਂ ਨੇ ਦੱਸਿਆ ਕਿ ਜਿੱਤਣ ਤੋਂ ਬਾਅਦ ਅਗਲੇ ਮਹੀਨੇ ਤੋਂ ਉਨ੍ਹਾਂ ਨੂੰ 2500 ਰੁਪਏ ਦਿੱਤੇ ਜਾਣਗੇ। ਇਹ ਔਰਤਾਂ ਨੇੜਲੇ ਬਸਤੀਆਂ ਦੀਆਂ ਵਸਨੀਕ ਹਨ। ਔਰਤਾਂ ਨੇ ਕੈਮਰੇ ਦੇ ਸਾਹਮਣੇ ਆਪਣੇ ਕਾਰਡ ਅਤੇ ਨੋਟ ਦਿਖਾਏ। ਇੱਕ ਔਰਤ ਨੇ ਕਿਹਾ, ਸਾਨੂੰ ਇਹ ਪੈਸਾ ਸਕੀਮ ਤਹਿਤ ਮਿਲਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਸਾਨੂੰ ਅਜਿਹਾ ਕੁਝ ਦਿੱਤਾ ਗਿਆ ਹੈ। ਔਰਤਾਂ ਨੇ ਦੱਸਿਆ ਕਿ 250-300 ਦੇ ਕਰੀਬ ਔਰਤਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਹਾਲਾਂਕਿ ਔਰਤਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਵੋਟ ਪਾਉਣ ਲਈ ਨਹੀਂ ਕਿਹਾ ਗਿਆ ਸੀ, ਸਗੋਂ ਉਨ੍ਹਾਂ ਨੇ ਖੁਦ ਕਿਹਾ ਸੀ ਕਿ ਉਹ ਭਾਜਪਾ ਨੂੰ ਹੀ ਵੋਟ ਪਾਉਣਗੀਆਂ।