ਦਿੱਲੀ ਵਿਧਾਨ ਸਭਾ ਚੋਣਾਂ ‘ਚ ਐਕਟਿਵ ਹੋਇਆ RSS, ਜਾਣੋ ਕੀ ਬਣਾਇਆ ਪਲਾਨ
RSS in Delhi Election: ਮਹਾਰਾਸ਼ਟਰ ਅਤੇ ਹਰਿਆਣਾ ਦੀ ਤਰਜ਼ 'ਤੇ RSS ਦਿੱਲੀ ਚੋਣਾਂ 'ਚ ਭਾਜਪਾ ਦੀ ਮਦਦ ਲਈ ਚੋਣ ਪਿੜ ਵਿੱਚ ਉੱਤਰੇਗਾ। ਸੰਘ ਵਿਕਾਸ ਦੇ ਮੁੱਦੇ 'ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਰਾਸ਼ਟਰਵਾਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਪੂਰੀ ਦਿੱਲੀ ਵਿੱਚ ਹਜ਼ਾਰਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰੇਗਾ।
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਐਕਟਿਵ ਹੋ ਗਿਆ ਹੈ। ਸੰਘ ਨੇ ਦਿੱਲੀ ਚੋਣਾਂ ਲਈ ਇੱਕ ਮੈਗਾ ਪਲਾਨ ਤਿਆਰ ਕਰ ਲਿਆ ਹੈ, ਕੋਸ਼ਿਸ਼ ਇਹ ਹੈ ਕਿ ਦਿੱਲੀ ਵਿੱਚ ਭਾਜਪਾ ਦਾ ਰਾਹ ਆਸਾਨ ਕੀਤਾ ਜਾ ਸਕੇ।
ਮਹਾਰਾਸ਼ਟਰ ਅਤੇ ਹਰਿਆਣਾ ਦੀ ਤਰਜ਼ ‘ਤੇ ਦਿੱਲੀ ਚੋਣਾਂ ‘ਚ ਵੀ ਭਾਜਪਾ ਦੀ ਮਦਦ ਲਈ RSS ਸੰਘ ਵਿਕਾਸ ਦੇ ਮੁੱਦੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਰਾਸ਼ਟਰਵਾਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਪੂਰੀ ਦਿੱਲੀ ਵਿੱਚ ਹਜ਼ਾਰਾਂ ਛੋਟੀਆਂ ਮੀਟਿੰਗਾਂ ਕਰੇਗਾ। ਇਸ ਦੀ ਤਿਆਰੀ ਨੂੰ ਲੈ ਕੇ ਸੰਘ ਅਤੇ ਭਾਜਪਾ ਦੇ ਉੱਚ ਅਧਿਕਾਰੀਆਂ ਵਿਚਾਲੇ ਮੀਟਿੰਗ ਹੋ ਚੁੱਕੀ ਹੈ।
ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਰਐਸਐਸ ਨੇ ਅਜਿਹੀ ਹੀ ਰਣਨੀਤੀ ਅਪਣਾਈ ਸੀ। ਉਸ ਚੋਣ ਵਿਚ ਇਹ ਰਣਨੀਤੀ ਕਾਫੀ ਸਫਲ ਰਹੀ ਸੀ। ਹੁਣ ਦਿੱਲੀ ਵਿੱਚ ਵੀ ਅਜਿਹੇ ਤਜ਼ਰਬੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਲਈ ਆਰਐਸਐਸ ਅਤੇ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਵਿਚਕਾਰ ਪਾਰਟੀ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਇੱਕ ਰੂਪ-ਰੇਖਾ ਤੈਅ ਕੀਤਾ ਗਈ ਹੈ।
ਆਰਐਸਐਸ ਨੇ ਬਣਾਈ ਵਿਸ਼ੇਸ਼ ਰਣਨੀਤੀ
ਇਸ ਦੇ ਲਈ ਵਿਸ਼ੇਸ਼ ਰਣਨੀਤੀ ਬਣਾਈ ਗਈ ਹੈ। ਇਸ ਤਹਿਤ ਮੁੱਖ ਸੰਗਠਨ ਦੇ ਸਾਹਮਣੇ ਸਿੱਧੇ ਤੌਰ ‘ਤੇ ਆਉਣ ਦੀ ਬਜਾਏ ਸਹਾਇਕ ਸੰਸਥਾਵਾਂ ਨਾਲ ਜੁੜੇ ਅਧਿਕਾਰੀਆਂ ਨੂੰ ਛੋਟੀਆਂ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੀਆਂ ਮੀਟਿੰਗਾਂ ਦਾ ਆਯੋਜਨ ਸ਼ੁਰੂ ਹੋ ਗਿਆ ਹੈ। ਇਨ੍ਹਾਂ ਮੀਟਿੰਗਾਂ ਵਿੱਚ ਰਾਸ਼ਟਰੀ ਪੱਧਰ ਦੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਸਮਾਜਿਕ ਮਹੱਤਤਾ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਵਾਲੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ।
ਆਰਐਸਐਸ ਦੇ ਇੱਕ ਉੱਚ ਅਧਿਕਾਰੀ ਅਨੁਸਾਰ ਇਨ੍ਹਾਂ ਮੀਟਿੰਗਾਂ ਵਿੱਚ ਕਿਸੇ ਵੀ ਗਰੁੱਪ ਜਾਂ ਪਾਰਟੀ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ ਹੈ, ਸਗੋਂ ਮੀਟਿੰਗਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਕੌਮੀ ਅਤੇ ਸਮਾਜਿਕ ਮਹੱਤਵ ਵਾਲੇ ਮੁੱਦਿਆਂ ਨੂੰ ਧਿਆਨ ਵਿੱਚ ਜਰੂਰ ਰੱਖਣ।
ਇਹ ਵੀ ਪੜ੍ਹੋ
ਦਿੱਲੀ ਚੋਣਾਂ ਨੂੰ ਲੈ ਕੇ RSS ਦਾ ਮੈਗਾ ਪਲਾਨ
ਇਸ ਤਹਿਤ ਆਰਐਸਐਸ ਦਿੱਲੀ ਵਿੱਚ 1.5 ਲੱਖ ਛੋਟੇ ਸੈਮੀਨਾਰ ਕਰਵਾਏਗੀ, ਹਰ ਬੂਥ ਵਿੱਚ 10 ਤੋਂ ਵੱਧ ਸੈਮੀਨਾਰ ਆਯੋਜਿਤ ਕਰਨ ਦੀ ਯੋਜਨਾ ਹੈ। ਦੇਸ਼ ਭਰ ਦੇ ਵਰਕਰ ਦਿੱਲੀ ਵਿੱਚ ਡੇਰੇ ਲਾਉਣਗੇ ਅਤੇ ਦਿੱਲੀ ਦੇ ਸਾਰੇ 13033 ਬੂਥਾਂ ਦਾ ਦੌਰਾ ਕਰਨਗੇ ਅਤੇ ਘਰ-ਘਰ ਸੰਪਰਕ ਕਰਨਗੇ। ਇੰਨਾ ਹੀ ਨਹੀਂ ਆਰਐਸਐਸ ਦੇ ਵਰਕਰ ਸਾਢੇ ਪੰਜ ਲੱਖ ਘਰਾਂ ਦਾ ਦੌਰਾ ਕਰਕੇ ਰਾਸ਼ਟਰਵਾਦੀ ਸਰਕਾਰ ਦੀ ਲੋੜ ਬਾਰੇ ਵੀ ਸਮਝਾਉਣਗੇ।
ਇੰਨਾ ਹੀ ਨਹੀਂ ਸੰਘ ਦੇ ਹੇਠਲੇ ਪੱਧਰ ਦੇ ਵਰਕਰ ਭਾਜਪਾ ਵਰਕਰਾਂ ਨੂੰ ਟਰੇਨਿੰਗ ਵੀ ਦੇ ਰਹੇ ਹਨ। ਵਰਕਰਾਂ ਦੀਆਂ ਮੀਟਿੰਗਾਂ ਵਿੱਚ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਭਾਜਪਾ ਵਰਕਰਾਂ ਨੇ ਕਿਸ ਵਰਗ ਦੀਆਂ ਮੀਟਿੰਗਾਂ ਵਿੱਚ ਕਿਹੜੇ ਮੁੱਦੇ ਉਠਾਉਣੇ ਹਨ। ਆਉਣ ਵਾਲੇ ਸਾਰੇ RSS ਕੇਡਰ ਵੋਟਾਂ ਵਾਲੇ ਦਿਨ ਤੱਕ ਸਰਗਰਮ ਰਹਿਣਗੇ।