ਦੁਨੀਆਂ ਦਾ ਪਹਿਲਾ ਤੇਲ ਦਾ ਖੂਹ ਕਿੱਥੇ ਮਿਲਿਆ ਸੀ?

26-12- 2024

TV9 Punjabi

Author: Rohit

ਅੱਜ ਜਦੋਂ ਤੁਸੀਂ ਆਪਣੀ ਕਾਰ 'ਚ ਤੇਲ ਖਤਮ ਹੋ ਜਾਣ ਤੋਂ ਬਾਅਦ ਸਿੱਧਾ ਪੈਟਰੋਲ ਪੰਪ 'ਤੇ ਜਾ ਕੇ ਉਸ ਨੂੰ ਭਰਵਾ ਲੈਂਦੇ ਹੋ, ਤਾਂ ਕਈ ਵਾਰ ਤੁਹਾਡੇ ਦਿਮਾਗ 'ਚ ਇਹ ਗੱਲ ਆਉਂਦੀ ਹੋਵੇਗੀ ਕਿ ਸਭ ਤੋਂ ਪਹਿਲਾਂ ਤੇਲ ਦਾ ਖੂਹ ਕਿਸ ਦੇਸ਼ 'ਚ ਮਿਲਿਆ ਸੀ।

ਤੇਲ ਦਾ ਖੂਹ

ਦੁਨੀਆ ਲਈ ਤੇਲ ਬਹੁਤ ਮਹੱਤਵਪੂਰਨ ਚੀਜ਼ ਹੈ। ਕਲਪਨਾ ਕਰੋ ਕਿ ਜੇਕਰ ਤੇਲ ਨਾ ਹੁੰਦਾ ਤਾਂ ਕਿੰਨੀਆਂ ਚੀਜ਼ਾਂ ਰੁਕ ਜਾਂਦੀਆਂ।

ਤੇਲ ਦੀ ਮਹੱਤਤ

ਤੇਲ ਨੇ ਕਈ ਦੇਸ਼ਾਂ ਨੂੰ ਅਜਿਹੀ ਤਾਕਤ ਦਿੱਤੀ ਹੈ ਕਿ ਇਸ ਨੇ ਉਨ੍ਹਾਂ ਨੂੰ ਅਮੀਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਹੈ। ਸਾਊਦੀ ਤੋਂ ਲੈ ਕੇ ਕਤਰ ਤੱਕ ਦੇ ਨਾਂ ਤੇਲ ਦੇ ਦਬਦਬੇ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਕਈ ਦੇਸ਼ਾਂ ਨੂੰ ਤਾਕਤਵਰ ਬਣਾਇਆ

ਦੁਨੀਆ ਦਾ ਪਹਿਲਾ ਤੇਲ ਖੂਹ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਵਿੱਚ ਮਿਲਿਆ ਸੀ।

ਤੇਲ ਦਾ ਪਹਿਲਾ ਖੂਹ ਕਿੱਥੇ ਮਿਲਿਆ ਸੀ?

ਇਹ ਤੇਲ ਦਾ ਖੂਹ 9ਵੀਂ ਸਦੀ ਵਿੱਚ 1846 ਵਿੱਚ ਪੁੱਟਿਆ ਗਿਆ ਸੀ। ਇਸ ਖੂਹ ਦੀ ਵਰਤੋਂ ਪੈਟਰੋਲੀਅਮ ਨੈਫਥਾ (Petroleum Naphtha) ਹਾਈਡਰੋਕਾਰਬਨ ਤਰਲ ਬਣਾਉਣ ਲਈ ਕੀਤੀ ਜਾਂਦੀ ਸੀ।

ਤੇਲ ਦਾ ਖੂਹ ਕਦੋਂ ਮਿਲਿਆ?

1899 ਤੱਕ, ਅਜ਼ਰਬੈਜਾਨ ਨੇ ਦੁਨੀਆ ਵਿੱਚ ਤੇਲ ਦੀ ਸਭ ਤੋਂ ਜ਼ਿਆਦਾ ਉਤਪਾਦਨ ਅਤੇ ਪ੍ਰੋਸੈਸਿੰਗ ਕੀਤੀ ਸੀ। 1899 ਵਿੱਚ ਦੇਸ਼ ਨੇ ਦੁਨੀਆ ਦੇ ਅੱਧੇ ਤੇਲ ਦਾ ਉਤਪਾਦਨ ਕੀਤਾ ਸੀ।

ਕਿੰਨਾ ਉਤਪਾਦਨ

ਅਜ਼ਰਬੈਜਾਨ 19ਵੀਂ ਤੋਂ 20ਵੀਂ ਸਦੀ ਤੱਕ ਗਲੋਬਲ ਤੇਲ ਉਤਪਾਦਨ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਸੀ।

ਤੇਲ ਦਾ ਕੇਂਦਰ

ਅਜ਼ਰਬੈਜਾਨ ਵਿੱਚ ਪੈਟਰੋਲੀਅਮ ਉਦਯੋਗ ਨੇ 2022 ਵਿੱਚ ਲਗਭਗ 33 ਮਿਲੀਅਨ ਟਨ ਤੇਲ ਅਤੇ 35 ਬਿਲੀਅਨ ਕਿਊਬਿਕ ਮੀਟਰ ਗੈਸ ਉਤਪਾਦਨ ਕੀਤਾ ਸੀ।

2022 ਦੇ ਅੰਕੜੇ

ਅਜ਼ਰਬੈਜਾਨ ਦੀ ਸਟੇਟ ਆਇਲ ਕੰਪਨੀ (SOCAR) ਅਜ਼ਰਬੈਜਾਨ ਦੀ ਸਰਕਾਰ ਲਈ ਆਮਦਨ ਦਾ ਇੱਕ ਵੱਡਾ ਸਰੋਤ ਹੈ

ਆਮਦਨ ਦਾ ਸਰੋਤ

The Ministry Of Energy Of The Republic Of Azerbaijan ਦੇ ਮੁਤਾਬਕ, ਮਾਰਚ 2024 ਵਿੱਚ, ਦੇਸ਼ ਵਿੱਚ ਰੋਜ਼ਾਨਾ 5 ਲੱਖ 96 ਹਜ਼ਾਰ ਬੈਰਲ ਤੇਲ ਦਾ ਉਤਪਾਦਨ ਹੋਇਆ। ਨਾਲ ਹੀ 4 ਲੱਖ 82 ਹਜ਼ਾਰ ਬੈਰਲ ਕੱਚਾ ਤੇਲ ਵੀ ਸ਼ਾਮਲ ਹੈ।

2024 ਵਿੱਚ ਕਿੰਨਾ ਉਤਪਾਦਨ ਹੋਵੇਗਾ

ਕ੍ਰਿਸਮਿਸ 'ਤੇ ਸਭ ਤੋਂ ਵੱਧ ਵਿਕਦਾ ਹੈ ਰਮ ਦਾ ਬਣਿਆ ਇਹ ਕੇਕ, ਇਹਨਾਂ ਵੱਡਾ ਹੈ ਬਾਜ਼ਾਰ