ਚੰਡੀਗੜ੍ਹ ਨਗਰ ਨਿਗਮ ‘ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਆਪ ਅਤੇ ਕਾਂਗਰਸ ਵੱਲੋਂ ਲਗਾਤਾਰ ਅਨਿਲ ਮਸੀਹ ਦੇ ਪੋਸਟਰ ਲਹਿਰਾ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਅਨਿਲ ਮਸੀਹ ਨਿਗਮ ਦੇ ਵੈਲ ਤੇ ਆ ਕੇ ਕਹਿਣ ਲੱਗੇ ਕਿ ਕਾਂਗਰਸ ਦੇ ਕਈ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਜ਼ਮਾਨਤ ਤੇ ਹਨ। ਇਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਨ੍ਹਾਂ ਕੋਲ ਆ ਗਏ ਅਤੇ ਮੁੜ ਮਸੀਹ ਦੇ ਪੋਸਟਰ ਲਹਿਰਾਉਣ ਲੱਗੇ।
ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਰੱਜ ਕੇ ਹੰਗਾਮਾ ਹੋਇਆ। ਮੀਟਿੰਗ ਵਿੱਚ ਪਿਛਲੇ ਸਾਲ ਹੋਈਆਂ ਮੇਅਰ ਚੋਣਾਂ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਚਰਚਾ ਹੋਈ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਅਨਿਲ ਮਸੀਹ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਸੀਹ ਉਸ ਸਮੇਂ ਪ੍ਰੀਜ਼ਾਈਡਿੰਗ ਅਫ਼ਸਰ ਸਨ ਅਤੇ ਉਨ੍ਹਾਂ ਤੇ ਬੇਨਿਯਮੀਆਂ ਦੇ ਆਰੋਪ ਲੱਗੇ ਸਨ। ਕਾਂਗਰਸ ਅਤੇ ਆਪ ਦੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਵੈ ਤੇ ਆ ਗਏ।
Published on: Dec 24, 2024 05:57 PM
Latest Videos