26-12- 2024
TV9 Punjabi
Author: Rohit
ਐਨ ਸ਼੍ਰੀਨਿਵਾਸਨ ਨੇ ਇੰਡੀਆ ਸੀਮੈਂਟਸ ਦੇ ਸੀਈਓ ਅਤੇ ਐਮਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਕੰਪਨੀ 'ਚ ਉਹਨਾਂ ਦੀ ਪੂਰੀ ਹਿੱਸੇਦਾਰੀ ਹੁਣ ਅਲਟਰਾਟੈਕ ਸੀਮੈਂਟਸ ਦੇ ਨਾਂ 'ਤੇ ਹੋ ਗਈ ਹੈ। Pic Credit: PTI/INSTAGRAM/GETTY/X
ਇੰਡੀਆ ਸੀਮੇਂਟਸ ਅਤੇ ਅਲਟ੍ਰਾਟੈੱਕ ਸੀਮੇਂਟਸ ਦੇ 'ਚ ਕਰੀਬ 7000 ਕਰੋੜ ਰੁਪਏ ਦੇ ਇੱਕ ਸੌਦੇ ਉੱਤੇ ਹਸਤਾਖਰ ਕੀਤੇ ਗਏ ਹਨ। ਸੀਸੀਆਈ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਐੱਨ ਸ਼੍ਰੀਨਿਵਾਸਨ ਦਾ ਕ੍ਰਿਕਟ ਨਾਲ ਬਹੁਤ ਡੂੰਘਾ ਸਬੰਧ ਹੈ। ਉਹ ਆਈਪੀਐਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਮਾਲਕ ਹਨ।
ਐੱਨ ਸ਼੍ਰੀਨਿਵਾਸਨ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਪਹਿਲੇ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਨੇ 2014 'ਚ ਇਹ ਅਹੁਦਾ ਸੰਭਾਲਿਆ ਸੀ।
ਆਈਸੀਸੀ ਦੇ ਚੇਅਰਮੈਨ ਬਣਨ ਤੋਂ ਪਹਿਲਾਂ, ਐਨ ਸ਼੍ਰੀਨਿਵਾਸਨ 2008 ਤੋਂ 2011 ਤੱਕ ਬੀਸੀਸੀਆਈ ਦੇ ਸਕੱਤਰ ਅਤੇ ਫਿਰ 2011 ਤੋਂ 2013 ਤੱਕ ਪ੍ਰਧਾਨ ਰਹੇ। ਉਹ ਤਾਮਿਲਨਾਡੂ ਕ੍ਰਿਕਟ ਸੰਘ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
2008 'ਚ ਜਦੋਂ ਐਨ ਸ਼੍ਰੀਨਿਵਾਸਨ ਬੀਸੀਸੀਆਈ ਸਕੱਤਰ ਸਨ ਤਾਂ ਕੁਝ ਨਿਯਮ ਬਦਲੇ ਗਏ ਸਨ, ਜਿਸ ਕਾਰਨ ਉਹ ਬੋਰਡ ਮੈਂਬਰ ਹੋਣ ਦੇ ਬਾਵਜੂਦ ਚੇਨਈ ਸੁਪਰ ਕਿੰਗਜ਼ ਦੇ ਮਾਲਕ ਬਣ ਗਏ ਸਨ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਬਾਅਦ 'ਚ ਸੁਪਰੀਮ ਕੋਰਟ ਨੇ ਇਸ ਬਦਲਾਅ ਨੂੰ ਰੱਦ ਕਰ ਦਿੱਤਾ ਸੀ।
2013 'ਚ ਸ਼੍ਰੀਨਿਵਾਸਨ 'ਤੇ IPL 'ਚ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਦਾ ਵੀ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਉਹਨਾਂ ਦੀ ਫਰੈਂਚਾਈਜ਼ੀ 'ਤੇ ਵੀ 2 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਸੀ।