OP Chautala: ਕਦੇ 5, ਕਦੇ 15 ਦਿਨ… ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
Om Prakash Chautala: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਚੌਟਾਲਾ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਸਨ। 5 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਚੌਟਾਲਾ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਸੀ। ਚੌਟਾਲਾ ਦੇ ਪਿਤਾ ਚੌਧਰੀ ਦੇਵੀ ਲਾਲ ਦੇਸ਼ ਦੇ ਵੱਡੇ ਕਿਸਾਨ ਨੇਤਾ ਸਨ।
ਓਮ ਪ੍ਰਕਾਸ਼ ਚੌਟਾਲਾ ਦਾ ਜਨਮ 1935 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਇਆ ਸੀ। ਸ਼ੁਰੂਆਤੀ ਸਿੱਖਿਆ ਤੋਂ ਬਾਅਦ ਚੌਟਾਲਾ ਰਾਜਨੀਤੀ ਵਿੱਚ ਆਏ। ਇਸ ਕਾਰਨ ਉਹ 10ਵੀਂ ਅਤੇ 12ਵੀਂ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੇ। 1970 ਵਿੱਚ ਚੌਟਾਲਾ ਪਹਿਲੀ ਵਾਰ ਵਿਧਾਇਕ ਬਣੇ ਸਨ। 1989 ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਇਸ ਤੋਂ ਬਾਅਦ ਉਹ 4 ਵਾਰ ਇਸ ਕੁਰਸੀ ‘ਤੇ ਰਹੇ। 2013 ‘ਚ ਜਦੋਂ ਚੌਟਾਲਾ ਨੂੰ ਅਧਿਆਪਕ ਭਰਤੀ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਜੇਲ੍ਹ ਵਿੱਚ ਹੀ ਪੂਰੀ ਕੀਤੀ ਸੀ। ਚੌਟਾਲਾ ਦੀ ਉਮਰ ਉਸ ਸਮੇਂ ਕਰੀਬ 78 ਸਾਲ ਸੀ। 5 ਵਾਰ ਦੇ ਇਸ ਮੁੱਖ ਮੰਤਰੀਆਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਕਿੱਸੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਕਦੇ ਸੁਣੇ ਜਾਂ ਵੇਖੇ ਹੋਣਗੇ। ਵੇਖੋ ਇਹ ਵੀਡੀਓ…
Published on: Dec 20, 2024 06:02 PM
Latest Videos