ਲੁਧਿਆਣਾ ‘ਚ ਮੇਅਰ ਬਣਾਉਣ ਨੂੰ ਲੈ ਕੇ AAP ਦੀਆਂ ਤਿਆਰੀਆਂ ਤੇਜ਼, SAD ਤੋਂ ਬਾਅਦ ਕਾਂਗਰਸ ਦਾ ਕੌਂਸਲਰ ਵੀ ਪਾਰਟੀ ‘ਚ ਸ਼ਾਮਲ
Ludhiana Mayor: ਇਸ ਦੇ ਨਾਲ ਕੌਂਸਲਰਾਂ ਦੀ ਗਿਣਤੀ ਪੂਰੀ ਨਹੀਂ ਹੁੰਦੀ ਅਤੇ ਬਹੁਮਤ ਨਹੀਂ ਮਿਲਦਾ, ਪਰ ਕਿਤੇ ਨਾ ਕਿਤੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹਨ ਅਤੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਕੀ ਲੁਧਿਆਣਾ ਵਿੱਚ ਉਹਨਾਂ ਦਾ ਹੀ ਮੇਅਰ ਬਣੇਗਾ, ਪਰ ਹੁਣ ਇਸ ਨੂੰ ਲੈ ਕੇ ਸਵਾਲ ਖੜੇ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ।
Ludhiana Mayor: ਲੁਧਿਆਣਾ ਵਿੱਚ ਮੇਅਰ ਬਣਾਉਣ ਲਈ ਜੋੜ ਤੋੜ ਸ਼ੁਰੂ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿੱਤੇ ਹੋਏ ਕੌਂਸਲਰਾਂ ਨੂੰ ਆਪ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਇਸ ਲੜੀ ਵਿੱਚ ਲੁਧਿਆਣਾ ਤੋਂ ਇੱਕ ਅਜ਼ਾਦ, ਇੱਕ ਅਕਾਲੀ ਦਲ ਅਤੇ ਅੱਜ ਇੱਕ ਕਾਂਗਰਸ ਦੇ ਜਿੱਤੇ ਹੋਏ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ।
ਬੇਸ਼ੱਕ ਇਸ ਦੇ ਨਾਲ ਕੌਂਸਲਰਾਂ ਦੀ ਗਿਣਤੀ ਪੂਰੀ ਨਹੀਂ ਹੁੰਦੀ ਅਤੇ ਬਹੁਮਤ ਨਹੀਂ ਮਿਲਦਾ, ਪਰ ਕਿਤੇ ਨਾ ਕਿਤੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹਨ ਅਤੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਕੀ ਲੁਧਿਆਣਾ ਵਿੱਚ ਉਹਨਾਂ ਦਾ ਹੀ ਮੇਅਰ ਬਣੇਗਾ, ਪਰ ਹੁਣ ਇਸ ਨੂੰ ਲੈ ਕੇ ਸਵਾਲ ਖੜੇ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ।
ਲੁਧਿਆਣਾ ਤੋਂ ਸਾਬਕਾ ਅਕਾਲੀ ਦਲ ਦੇ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਸਵਾਲ ਚੁੱਕੇ ਹਨ ਕਿ ਉਨਾਂ ਦੇ ਜਿੱਤੇ ਹੋਏ ਕੌਂਸਲਰ ਉਪਰ ਪਹਿਲਾਂ ਪਰਚਾ ਦਰਜ ਕਰਵਾਇਆ ਗਿਆ ਤੇ ਮੁੜ ਉਸ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਅਕਾਲੀ ਡਰਦੇ ਨਹੀਂ ਉਹ ਕੌਂਸਲਰ ਝੂਠਾ ਅਕਾਲੀ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਥੋੜਾ ਸਮਾਂ ਹੀ ਬਾਕੀ ਹੈ ਕੌਂਸਲਰ ਬਾਅਦ ਵਿੱਚ ਮੁੜ ਤੋਂ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿਸ ਦੀ ਸਰਕਾਰ ਹੋਵੇ। ਉਨ੍ਹਾਂ ਦਾ ਮੇਅਰ ਨਾ ਬਣੇ ਉਨਾਂ ਨੇ ਕਿਹਾ ਕੀ ਪਹਿਲਾਂ ਇੱਕ ਸਾਲ ਕਾਂਗਰਸ ਨੇ ਖਰਾਬ ਕਰ ਦਿੱਤਾ ਸੀ ਅਤੇ ਹੁਣ ਦੋ ਸਾਲ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਮੁੜ ਤੋਂ ਵਿਕਾਸ ਕਾਰਜਾਂ ਵਿੱਚ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਅਜਿਹਾ ਹੋਣਾ ਚਾਹੀਦਾ ਹੈ ਕਿ ਕਾਰਪੋਰੇਸ਼ਨ ਚੋਣਾਂ ਦੀ ਮਿਆਦ ਸਿਰਫ ਢਾਈ ਸਾਲ ਹੋਣੀ ਚਾਹੀਦੀ ਹੈ ਤਾਂ ਜੋ ਵਿਕਾਸ ਕਾਰਜਾਂ ਵਿੱਚ ਦਿੱਕਤ ਨਾ ਆਵੇ। ਜਿਸਦੀ ਸਰਕਾਰ ਬਣੇ ਉਹ ਆਪਣੇ ਕੌਂਸਲਰ ਜਿਤਾ ਕੇ ਆਪਣਾ ਮਿਹਰ ਬਣਾਵੇ ਅਤੇ ਬਣਨ ਦੇ ਵਿਕਾਸ ਕਾਰਜ ਕਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ।