AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਿਤਾਬ, ਕਾਰ ਡਿਪਲੋਮੇਸੀ ਅਤੇ ਨਾਲ-ਨਾਲ ਕਦਮਤਾਲ ਦਿੱਲੀ ‘ਚ ਨਜ਼ਰ ਆਈ ਮੋਦੀ-ਪੁਤਿਨ ਦੀ ਗਜ਼ਬ ਕੈਮਿਸਟਰੀ

PM Modi Putin meeting: ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ BRICS ਮੁਲਾਕਾਤ ਨੇ ਭਾਰਤ-ਰੂਸ ਸਬੰਧਾਂ ਵਿੱਚ ਡੂੰਘੀ ਦੋਸਤੀ ਅਤੇ ਭਰੋਸੇ ਨੂੰ ਦਰਸਾਇਆ। ਦਿੱਲੀ ਵਿੱਚ ਹੋਈ ਉਨ੍ਹਾਂ ਦੀ ਦੁਵੱਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਨਿੱਜੀ ਤਾਲਮੇਲ ਵੀ ਬੇਹੱਦ ਵਧੀਆ ਨਜ਼ਰ ਆਇਆ।

ਕਿਤਾਬ, ਕਾਰ ਡਿਪਲੋਮੇਸੀ ਅਤੇ ਨਾਲ-ਨਾਲ ਕਦਮਤਾਲ ਦਿੱਲੀ 'ਚ ਨਜ਼ਰ ਆਈ ਮੋਦੀ-ਪੁਤਿਨ ਦੀ ਗਜ਼ਬ ਕੈਮਿਸਟਰੀ
ਮੋਦੀ-ਪੁਤਿਨ ਦੀ ਗਜ਼ਬ ਬਾਂਡਿੰਗ
tv9-punjabi
| Updated On: 11 Sep 2026 18:24 PM IST
Share

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਵਿਚਾਲੇ ਦੋਸਤੀ ਤੇ ਗਰਮਜੋਸ਼ੀ ਦੀਆਂ ਸ਼ਾਨਦਾਰ ਤਸਵੀਰਾਂ ਦੇਖਣ ਨੂੰ ਮਿਲੀਆਂ। BRICS Summit ਦੌਰਾਨ ਦਿੱਲੀ ਵਿੱਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਵਿੱਚ ਕੂਟਨੀਤਿਕ ਗੱਲਬਾਤ ਦੇ ਨਾਲ-ਨਾਲ ਦੋਵਾਂ ਵਿਚਾਲੇ ਬਿਹਤਰੀਨ ਬਾਂਡਿੰਗ ਵੀ ਨਜ਼ਰ ਆਈ। PM ਮੋਦੀ ਨੇ ਪੁਤਿਨ ਨੂੰ ਕਿਤਾਬ ਭੇਟ ਕੀਤੀ। ਇਸ ਤੋਂ ਬਾਅਦ ਦੋਵੇਂ ਨੇਤਾ ਇੱਕ ਹੀ ਕਾਰ ਵਿੱਚ ਇਕੱਠੇ ਬੈਠ ਕੇ ਗੱਲਬਾਤ ਕਰਦੇ ਹੋਏ ਇਨੋਪ੍ਰੋਮ ਪ੍ਰਦਰਸ਼ਨੀ ਦੇਖਣ ਵੀ ਪਹੁੰਚੇ। ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਕਦਮ ਨਾਲ ਕਦਮ ਮਿਲਾ ਕੇ ਚੱਲਿਆ। ਕਾਫ਼ੀ ਦੇਰ ਤੱਕ ਦੋਵੇਂ ਦੇਸ਼ਾਂ ਦੇ ਨੇਤਾ ਆਪਸ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆਏ।

ਮੋਦੀ ਅਤੇ ਪੁਤਿਨ ਦੀ ਇਸ ਮੁਲਾਕਾਤ ਵਿੱਚ ਰਸਮੀ ਪ੍ਰੋਟੋਕੋਲ ਤੋਂ ਇਲਾਵਾ ਦੋਵਾਂ ਨੇਤਾਵਾਂ ਵਿਚਾਲੇ ਨਿੱਜੀ ਤਾਲਮੇਲ ਵੀ ਚਰਚਾ ਦਾ ਵਿਸ਼ਾ ਬਣਿਆ। ਕਿਤਾਬ ਭੇਟ ਕਰਨ ਤੋਂ ਲੈ ਕੇ ਇੱਕੋ ਕਾਰ ਵਿੱਚ ਇਕੱਠੇ ਸਫ਼ਰ ਕਰਨ ਅਤੇ ਨਾਲ-ਨਾਲ ਚੱਲਣ ਤੱਕ, ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਨੇ ਭਾਰਤ-ਰੂਸ ਸਬੰਧਾਂ ਵਿੱਚ ਭਰੋਸੇ ਅਤੇ ਨੇੜਤਾ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਸਾਹਮਣੇ ਰੱਖਿਆ।

PM ਮੋਦੀ ਨੇ ਪੁਤਿਨ ਨੂੰ ਭੇਟ ਕੀਤੀ ਮਹਾਨ ਕਵੀ ਦੀ ਕਿਤਾਬ

PM ਮੋਦੀ ਨੇ ਭਾਰਤ ਮੰਡਪਮ ਵਿੱਚ BRICS ਸ਼ਿਖਰ ਸੰਮੇਲਨ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਬੈਠਕ ਦੌਰਾਨ ਉਨ੍ਹਾਂ ਨੂੰ ਮਹਾਨ ਤਮਿਲ ਕਵੀ ਅਤੇ ਦਾਰਸ਼ਨਿਕ ਤਿਰੂਵੱਲੁਵਰ ਦੀ ਪ੍ਰਸਿੱਧ ਰਚਨਾ ਤਿਰੁੱਕੁਰਲ ਦੇ ਰੂਸੀ ਅਨੁਵਾਦ ਦੀ ਇੱਕ ਪ੍ਰਤੀ ਭੇਟ ਕੀਤੀ।

ਤਿਰੁੱਕੁਰਲ ਤਿਰੂਵੱਲੁਵਰ ਦੀ ਕਾਲਜਈ ਰਚਨਾ ਹੈ, ਜਿਸ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੇ ਗਿਆਨ ਅਤੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ। PM ਮੋਦੀ ਨੇ X ਤੇ ਪੋਸਟ ਕਰਕੇ ਕਿਹਾ ਕਿ ਉਨ੍ਹਾਂ ਨੇ ਪੁਤਿਨ ਨੂੰ ਤਿਰੁੱਕੁਰਲ ਦਾ ਰੂਸੀ ਅਨੁਵਾਦ ਭੇਟ ਕੀਤਾ ਹੈ, ਜੋ ਮਹਾਨ ਤਿਰੂਵੱਲੁਵਰ ਦੇ ਸਦੀਵੀ ਗਿਆਨ ਨੂੰ ਭਾਸ਼ਾਵਾਂ ਅਤੇ ਸਰਹੱਦਾਂ ਤੋਂ ਪਾਰ ਪਹੁੰਚਾਉਂਦਾ ਹੈ।

PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਇਸ ਦੇ ਨਾਲ ਹੀ PM ਮੋਦੀ ਨੇ ਪੁਤਿਨ ਨਾਲ ਆਪਣੀ ਮੁਲਾਕਾਤ ਦਾ ਇੱਕ ਛੋਟਾ ਵੀਡੀਓ ਕਲਿੱਪ ਵੀ ਸ਼ੇਅਰ ਕੀਤਾ। ਇਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਿਤਾਬ ਭੇਟ ਕੀਤੇ ਜਾਣ ਤੋਂ ਬਾਅਦ ਦੋਵੇਂ ਨੇਤਾ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਨਜ਼ਰ ਆਏ। ਦਿੱਲੀ ਦੇ ਭਾਰਤ ਮੰਡਪਮ ਵਿੱਚ ਮੋਦੀ ਅਤੇ ਪੁਤਿਨ ਵਿਚਾਲੇ ਇਹ ਗੱਲਬਾਤ BRICS Summit ਤੋਂ ਇੱਕ ਦਿਨ ਪਹਿਲਾਂ ਹੋਈ, ਜਿਸ ਦੀ ਮੇਜ਼ਬਾਨੀ ਭਾਰਤ 12 ਅਤੇ 13 ਸਤੰਬਰ ਨੂੰ ਕਰ ਰਿਹਾ ਹੈ।

ਕਈ ਅਹਿਮ ਮੁੱਦਿਆਂ ਤੇ ਹੋਈ ਗੱਲਬਾਤ

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਰੂਸੀ ਰਾਸ਼ਟਰਪਤੀ ਨਾਲ ਕਈ ਮੁੱਦਿਆਂ ਤੇ ਗੱਲਬਾਤ ਕੀਤੀ। ਇਸ ਦੌਰਾਨ 2030 ਤੱਕ ਸਾਲਾਨਾ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਅਤੇ ਰੱਖਿਆ, ਊਰਜਾ ਤੇ ਅਹਿਮ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਧਿਆਨ ਦਿੱਤੇ ਜਾਣ ਦੀ ਸੰਭਾਵਨਾ ਹੈ।

ਦੋਵਾਂ ਨੇਤਾਵਾਂ ਵਿਚਾਲੇ ਪਹਿਲਾਂ ਤੋਂ ਮਜ਼ਬੂਤ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਪੁਤਿਨ BRICS Summit ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾਂ ਦੇ ਦੌਰੇ ਤੇ ਅੱਜ ਸਵੇਰੇ ਨਵੀਂ ਦਿੱਲੀ ਪਹੁੰਚੇ। PM ਮੋਦੀ ਨੇ ਭਾਰਤ ਮੰਡਪਮ ਦੇ ਮੀਟਿੰਗ ਰੂਮ ਵਿੱਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਵੱਡੇ Summit ਲਈ ਇਸ ਮੀਟਿੰਗ ਰੂਮ ਨੂੰ ਖਾਸ ਤੌਰ ਤੇ ਸਜਾਇਆ ਗਿਆ ਸੀ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...