AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

500 ਰੁਪਏ ਦਾ ਨਿਵੇਸ਼ ਕਰਕੇ ਮਿਲੇਗੀ ਕਮਾਈ ਵਿੱਚ ਹਿੱਸੇਦਾਰੀ, ਅਮਿਤ ਸ਼ਾਹ ਨੇ ਭਾਰਤ ਟੈਕਸੀ ਡਰਾਈਵਰਾਂ ਨੂੰ ਸਮਝਾਇਆ ਬਿਜਨੈਸ ਮਾਡਲ

Bharat Taxi: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਭਾਰਤ ਟੈਕਸੀ ਦੇ ਡਰਾਈਵਰਾਂ ਨਾਲ ਮੁਲਾਕਾਤ ਕੀਤੀ ਹੈ। ਭਾਰਤ ਟੈਕਸੀ ਦਾ ਮਾਡਲ ਡਰਾਈਵਰਾਂ ਨੂੰ ਸਿਰਫ਼ 500 ਰੁਪਏ ਦੇ ਨਿਵੇਸ਼ 'ਤੇ ਸਿੱਧਾ ਮੁਨਾਫ਼ਾ ਅਤੇ ਜ਼ੀਰੋ ਕਮਿਸ਼ਨ ਪ੍ਰਦਾਨ ਕਰਦਾ ਹੈ। ਸ਼ਾਹ ਨੇ ਕਿਹਾ ਕਿ ਦਿੱਲੀ-ਐਨਸੀਆਰ ਅਤੇ ਗੁਜਰਾਤ ਤੋਂ ਸ਼ੁਰੂ ਹੋ ਕੇ, ਇਸ ਸੇਵਾ ਦਾ ਅਗਲੇ 2 ਸਾਲਾਂ ਦੇ ਅੰਦਰ ਦੇਸ਼ ਭਰ ਵਿੱਚ ਵਿਸਤਾਰ ਹੋਵੇਗਾ।

500 ਰੁਪਏ ਦਾ ਨਿਵੇਸ਼ ਕਰਕੇ ਮਿਲੇਗੀ ਕਮਾਈ ਵਿੱਚ ਹਿੱਸੇਦਾਰੀ, ਅਮਿਤ ਸ਼ਾਹ ਨੇ ਭਾਰਤ ਟੈਕਸੀ ਡਰਾਈਵਰਾਂ ਨੂੰ ਸਮਝਾਇਆ ਬਿਜਨੈਸ ਮਾਡਲ
ਅਮਿਤ ਸ਼ਾਹ ਨੇ ਸਮਝਾਇਆ ਬਿਜਨੈਸ ਮਾਡਲ
Follow Us
tv9-punjabi
| Updated On: 23 Feb 2026 13:57 PM IST

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਭਾਰਤ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕੀਤੀ। ਅਮਿਤ ਸ਼ਾਹ ਨੇ 5 ਫਰਵਰੀ ਨੂੰ ਦਿੱਲੀ ਵਿੱਚ ਭਾਰਤ ਦੇ ਪਹਿਲੇ ਸਹਿਕਾਰੀ-ਅਧਾਰਤ ਰਾਈਡ-ਹੇਲਿੰਗ ਪਲੇਟਫਾਰਮ, ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਸੀ। ਇਹ ਮੀਟਿੰਗ ਲਾਚਿੰਗ ਦੇ ਦੋ ਮਹੀਨਿਆਂ ਦੇ ਸਫਲ ਪਾਇਲਟ ਆਪਰੇਸ਼ਨਸ ਤੋਂ ਬਾਅਦ ਕੀਤੀ ਗਈ ਹੈ। ਇਹ ਸੇਵਾ ਸ਼ੁਰੂ ਵਿੱਚ ਦਿੱਲੀ-ਐਨਸੀਆਰ ਅਤੇ ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਦੋ ਸਾਲਾਂ ਦੇ ਅੰਦਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਹੁੰਚਾਈ ਜਾਵੇਗੀ।

ਟੈਕਸੀ ਡਰਾਈਵਰਾਂ ਨਾਲ ਗੱਲ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, “ਕਾਂਸਪੈਟ ਇਹ ਹੈ ਕਿ ਮੁਨਾਫ਼ਾ ਮਿਹਨਤੀ ਵਿਅਕਤੀ ਨੂੰ ਮਿਲਣਾ ਚਾਹੀਦਾ ਹੈ, ਕਿਸੇ ਅਮੀਰ ਵਿਅਕਤੀ ਨੂੰ ਨਹੀਂ। ਅਸੀਂ ਭਾਰਤ ਟੈਕਸੀ ਦਾ ਆਈਡੀਆ ਕਿਉਂ ਲੈ ਕੇ ਆਏ? ਤੁਸੀਂ ਕਿਹਾ ਸੀ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਸਨ, 30 ਪ੍ਰਤੀਸ਼ਤ ਕਟੌਤੀ ਹੋ ਜਾਂਦੀ ਸੀ, ਅਤੇ ਕੋਈ ਪੱਕਾ ਵੀ ਨਹੀਂ ਸੀ। ਉਨ੍ਹਾਂ ਕੰਪਨੀਆਂ ਨੂੰ ਚਲਾਉਣ ਦਾ ਉਦੇਸ਼ ਮਾਲਕਾਂ ਨੂੰ ਅਮੀਰ ਬਣਾਉਣਾ ਹੈ। ਸਾਡਾ ਟੀਚਾ ਵੀ ਮਾਲਕਾਂ ਨੂੰ ਅਮੀਰ ਬਣਾਉਣਾ ਹੈ। ਫਰਕ ਸਿਰਫ ਇਹ ਹੈ ਕਿ ਤੁਸੀਂ ਮਾਲਕ ਹੋ।”

500 ਰੁਪਏ ਨਿਵੇਸ਼ ਨਾਲ ਸ਼ੁਰੂ ਕਰੋ ਕਮਾਈ

ਮੰਤਰੀ ਅਮਿਤ ਸ਼ਾਹ ਕਹਿੰਦੇ ਹਨ, “ਤੁਹਾਨੂੰ ਸਿਰਫ਼ 500 ਰੁਪਏ ਨਿਵੇਸ਼ ਕਰਨੇ ਹੋਣਗੇ। ਤਿੰਨ ਸਾਲਾਂ ਬਾਅਦ ਕੀ ਹੋਵੇਗਾ? ਮੰਨ ਲਓ ਕਿ ਭਾਰਤ ਟੈਕਸੀ 25 ਕਰੋੜ ਰੁਪਏ ਕਮਾਉਂਦੀ ਹੈ, ਤਾਂ ਇਸ 25 ਕਰੋੜ ਰੁਪਏ ਦਾ 20 ਪ੍ਰਤੀਸ਼ਤ, ਯਾਨੀ 5 ਕਰੋੜ ਰੁਪਏ, ਤੁਹਾਡੀ ਪੂੰਜੀ ਵਜੋਂ ਭਾਰਤ ਟੈਕਸੀ ਦੇ ਖਾਤੇ ਵਿੱਚ ਜਮ੍ਹਾ ਹੋ ਜਾਣਗੇ, ਅਤੇ 80 ਪ੍ਰਤੀਸ਼ਤ ਤੁਹਾਡੇ ਖਾਤੇ ਵਿੱਚ ਵਾਪਸ ਜਮ੍ਹਾ ਆ ਜਾਣਗੇ। ਇਹ ਇਸ ਗੱਲ ਦੇ ਨਿਰਭਰ ਕਰਦਾ ਹੈ ਕਿ ਟੈਕਸੀ ਕਿੰਨੇ ਕਿਲੋਮੀਟਰ ਚੱਲੀ ਹੈ।”

ਅਮਿਤ ਸ਼ਾਹ ਨੇ ਕਿਹਾ, “ਹਾਲੇ, ਤੁਹਾਨੂੰ ਇੱਕ ਨਿਸ਼ਚਿਤ ਕਿਰਾਇਆ ਮਿਲੇਗਾ। ਪਰ ਕਿਉਂਕਿ ਤੁਸੀਂ ਮਾਲਕ ਹੋ, ਤੁਹਾਨੂੰ ਮੁਨਾਫ਼ੇ ਵਿੱਚ ਵੀ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ, ਤੁਹਾਨੂੰ ਇਹ ਹਿੱਸਾ ਮਿਲੇਗਾ, ਪਰ ਤੁਹਾਨੂੰ ਪਹਿਲੇ ਤਿੰਨ ਸਾਲਾਂ ਲਈ ਸਬਰ ਰੱਖਣਾ ਪਵੇਗਾ।”

ਸਿੱਧਾ ਲਾਭ ਅਤੇ ਜ਼ੀਰੋ ਕਮਿਸ਼ਨ

ਭਾਰਤ ਵਿੱਚ ਰਾਈਡ-ਹੇਲਿੰਗ ਸੇਵਾ ਬਾਜ਼ਾਰ ਵਿੱਚ ਇਸ ਸਮੇਂ Uber, Ola ਅਤੇ Rapido ਵਰਗੇ ਕੁਝ ਪਲੇਅਰਸ ਦਾ ਦਬਦਬਾ ਹੈ। ਮਲਟੀ-ਸਟੇਟ ਕੋਆਪਰੇਟਿਵ ਸੋਸਾਇਟੀਜ਼ ਐਕਟ, 2002 ਦੇ ਤਹਿਤ ਰਜਿਸਟਰਡ, ਅਤੇ 6 ਜੂਨ, 2025 ਨੂੰ ਲਾਂਚ ਹੋਈ ਭਾਰਤ ਟੈਕਸੀ ਜ਼ੀਰੋ-ਕਮਿਸ਼ਨ ਅਤੇ ਸਰਜ-ਫ੍ਰੀ ਕੀਮਤ ਮਾਡਲ ‘ਤੇ ਕੰਮ ਕਰਦਾ ਹੈ, ਜਿਸ ਵਿੱਚ ਮੁਨਾਫ਼ਾ ਸਿੱਧਾ ਡਰਾਈਵਰਾਂ ਵਿੱਚ ਸਾਂਝਾ ਕੀਤਾ ਜਾਂਦਾ ਹੈ। ਇਹ ਪਲੇਟਫਾਰਮ ਵਿਦੇਸ਼ੀ ਨਿਵੇਸ਼ ਵਾਲੇ ਰਾਈਡ-ਹੇਲਿੰਗ ਪਲੇਟਫਾਰਮਾਂ ਦੇ ਸਥਾਨਕ ਵਿਕਲਪ ਵਜੋਂ ਰੱਖਦਾ ਹੈ।

ਪੰਜਾਬੀ ਗਾਇਕ ਕੇਐਸ ਮੱਖਣ ਅਕਾਲੀ ਦਲ 'ਚ ਹੋਏ ਸ਼ਾਮਲ, ਜਾਣੋ ਕੀ ਬੋਲੇ ਸੁਖਬੀਰ ਬਾਦਲ?
ਪੰਜਾਬੀ ਗਾਇਕ ਕੇਐਸ ਮੱਖਣ ਅਕਾਲੀ ਦਲ 'ਚ ਹੋਏ ਸ਼ਾਮਲ, ਜਾਣੋ ਕੀ ਬੋਲੇ ਸੁਖਬੀਰ ਬਾਦਲ?...
ਟਰੰਪ ਦੇ ਟੈਰਿਫ 'ਤੇ US ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਭਾਰਤ ਸਣੇ ਕਈ ਦੇਸ਼ਾਂ ਨੂੰ ਰਾਹਤ
ਟਰੰਪ ਦੇ ਟੈਰਿਫ 'ਤੇ US ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਭਾਰਤ ਸਣੇ ਕਈ ਦੇਸ਼ਾਂ ਨੂੰ ਰਾਹਤ...
ਜਿਨਕੀ ਲੰਗੋਟੀਆਂ ਫਟੀ, ਵੋ ਹਮਾਰੀ ਪਗੜੀ ਉਛਾਲਨੇ ਮੇਂ ਲਗੇ ਹੈਂ...ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਚ ਮੁੜ ਕਾਂਗਰਸ ਤੇ ਤੰਜ
ਜਿਨਕੀ ਲੰਗੋਟੀਆਂ ਫਟੀ, ਵੋ ਹਮਾਰੀ ਪਗੜੀ ਉਛਾਲਨੇ ਮੇਂ ਲਗੇ ਹੈਂ...ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਚ ਮੁੜ ਕਾਂਗਰਸ ਤੇ ਤੰਜ...
'ਜਿਨ੍ਹਾਂ ਦਾ ਮਾਨਸਿਕ ਹਾਲਤ ਠੀਕ ਨਾ ਹੋਵੇ, ਉਨ੍ਹਾਂ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੀਦਾ'... ਡਾ. ਨਵਜੋਤ ਸਿੱਧੂ ਦੇ ਆਰੋਪਾਂ 'ਤੇ ਰਾਜਾ ਵੜਿੰਗ ਦਾ ਪਲਟਵਾਰ
'ਜਿਨ੍ਹਾਂ ਦਾ ਮਾਨਸਿਕ ਹਾਲਤ ਠੀਕ ਨਾ ਹੋਵੇ, ਉਨ੍ਹਾਂ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੀਦਾ'... ਡਾ. ਨਵਜੋਤ ਸਿੱਧੂ ਦੇ ਆਰੋਪਾਂ 'ਤੇ ਰਾਜਾ ਵੜਿੰਗ ਦਾ ਪਲਟਵਾਰ...
ਪੰਜਾਬ ਸਕੱਤਰੇਤ ਨੂੰ ਮੁੜ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਆਈ ਮੇਲ
ਪੰਜਾਬ ਸਕੱਤਰੇਤ ਨੂੰ ਮੁੜ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਆਈ ਮੇਲ...
India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ
India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ...
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ...
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ...
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ...