AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਜੇ ਮੇਰੇ ਕੋਲ ਇਨਪੁਟ ਸੀ ਤਾਂ ਪੁਲਿਸ ਕੋਲ ਕਿਉਂ ਨਹੀਂ?” ਗੁਰਦਾਸਪੁਰ ਕਤਲਕਾਂਡ ‘ਤੇ ਬੋਲੇ ਰੰਧਾਵਾ, ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਗ੍ਰਹਿ ਮੰਤਰੀ ਨੂੰ ਲਿਖੇ ਆਪਣੇ ਪੱਤਰ 'ਚ, ਰੰਧਾਵਾ ਨੇ ਲਿਖਿਆ ਕਿ ਏਐਸਆਈ ਗੁਰਨਾਮ ਸਿੰਘ ਤੇ ਹੋਮ ਗਾਰਡ ਅਸ਼ੋਕ ਕੁਮਾਰ ਦੀਆਂ ਲਾਸ਼ਾਂ ਇੱਕ ਚੌਕੀ 'ਤੇ ਮਿਲੀਆਂ, ਜਿੱਥੇ ਬੀਐਸਐਫ ਤੇ ਪੰਜਾਬ ਪੁਲਿਸ ਵਿਚਕਾਰ ਇੱਕ ਸਾਂਝੀ ਚੌਕੀ ਹੋਣੀ ਚਾਹੀਦੀ ਸੀ। ਉਨ੍ਹਾਂ ਸਵਾਲ ਕੀਤਾ ਕਿ ਘਟਨਾ ਵਾਲੀ ਰਾਤ ਬੀਐਸਐਫ ਦੀ ਇੱਕ ਟੁਕੜੀ ਘਟਨਾ ਸਥਾਨ 'ਤੇ ਕਿਉਂ ਨਹੀਂ ਪਹੁੰਚੀ ਤੇ ਅਗਲੀ ਸਵੇਰ ਕੋਈ ਰਾਹਤ ਦਲ ਸਮੇਂ ਸਿਰ ਕਿਉਂ ਨਹੀਂ ਪਹੁੰਚਿਆ।

ਜੇ ਮੇਰੇ ਕੋਲ ਇਨਪੁਟ ਸੀ ਤਾਂ ਪੁਲਿਸ ਕੋਲ ਕਿਉਂ ਨਹੀਂ? ਗੁਰਦਾਸਪੁਰ ਕਤਲਕਾਂਡ 'ਤੇ ਬੋਲੇ ਰੰਧਾਵਾ, ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਮੇਰੇ ਕੋਲ ਇਨਪੁਟ ਸੀ ਤਾਂ ਪੁਲਿਸ ਨੂੰ ਕਿਉਂ ਨਹੀਂ? ਗੁਰਦਾਸਪੁਰ ਘਟਨਾ ‘ਤੇ ਰੰਧਾਵਾ
avtar-singh
| Updated On: 23 Feb 2026 14:50 PM IST

ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਪੁਲਿਸ ਚੌਕੀ ‘ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖ ਕੇ ਇਸ ਘਟਨਾ ਨੂੰ ਸੁਰੱਖਿਆ ਪ੍ਰਬੰਧਾਂ ਦੀ ਵੱਡੀ ਅਸਫਲਤਾ ਦੱਸਿਆ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਕੁੱਲ ਇਨਪੁਟ ਸੀ, ਇੱਥੋਂ ਤੱਕ ਉਨ੍ਹਾਂ ਵੀ ਜਾਣਕਾਰੀ ਸੀ। ਫਿਰ ਪੁਲਿਸ ਤੇ ਬੀਐਸਐਫ ਕੋਲ ਕੋਈ ਜਾਣਕਾਰੀ ਕਿਉਂ ਨਹੀਂ ਸੀ?”

ਗ੍ਰਹਿ ਮੰਤਰੀ ਨੂੰ ਲਿਖੇ ਆਪਣੇ ਪੱਤਰ ‘ਚ, ਰੰਧਾਵਾ ਨੇ ਲਿਖਿਆ ਕਿ ਏਐਸਆਈ ਗੁਰਨਾਮ ਸਿੰਘ ਤੇ ਹੋਮ ਗਾਰਡ ਅਸ਼ੋਕ ਕੁਮਾਰ ਦੀਆਂ ਲਾਸ਼ਾਂ ਇੱਕ ਚੌਕੀ ‘ਤੇ ਮਿਲੀਆਂ, ਜਿੱਥੇ ਬੀਐਸਐਫ ਤੇ ਪੰਜਾਬ ਪੁਲਿਸ ਵਿਚਕਾਰ ਇੱਕ ਸਾਂਝੀ ਚੌਕੀ ਹੋਣੀ ਚਾਹੀਦੀ ਸੀ। ਉਨ੍ਹਾਂ ਸਵਾਲ ਕੀਤਾ ਕਿ ਘਟਨਾ ਵਾਲੀ ਰਾਤ ਬੀਐਸਐਫ ਦੀ ਇੱਕ ਟੁਕੜੀ ਘਟਨਾ ਸਥਾਨ ‘ਤੇ ਕਿਉਂ ਨਹੀਂ ਪਹੁੰਚੀ ਤੇ ਅਗਲੀ ਸਵੇਰ ਕੋਈ ਰਾਹਤ ਦਲ ਸਮੇਂ ਸਿਰ ਕਿਉਂ ਨਹੀਂ ਪਹੁੰਚਿਆ।

ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ਼ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ, ਸਗੋਂ ਇਸ ਨੂੰ ਸਰਹੱਦ ਪਾਰ ਦੇ ਹੈਂਡਲਰਾਂ ਤੇ ਗੈਂਗਸਟਰ-ਅੱਤਵਾਦੀ ਨੈੱਟਵਰਕਾਂ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਘਟਨਾ ਖੁਫੀਆ ਵਿਭਾਗ ਦੀ ਅਸਫਲਤਾ ਸੀ, ਕਿਉਂਕਿ ਏਜੰਸੀਆਂ ਇੱਕ ਸੰਵੇਦਨਸ਼ੀਲ ਖੇਤਰ ‘ਚ ਹਮਲੇ ਦਾ ਅੰਦਾਜ਼ਾ ਲਗਾਉਣ ‘ਚ ਅਸਫਲ ਰਹੀਆਂ।

ਇਸ ਤੋਂ ਇਲਾਵਾ, ਰੰਧਾਵਾ ਨੇ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਕਾਰ ਤਾਲਮੇਲ ਦੀ ਘਾਟ ‘ਤੇ ਸਵਾਲ ਉਠਾਇਆ। ਰੰਧਾਵਾ ਨੇ ਮੰਗ ਕੀਤੀ ਕਿ ਅਮਿਤ ਸ਼ਾਹ ਇਸ ਮਾਮਲੇ ਸਬੰਧੀ ਤੁਰੰਤ ਦਿੱਲੀ ‘ਚ ਇੱਕ ਉੱਚ-ਪੱਧਰੀ ਸੁਰੱਖਿਆ ਮੀਟਿੰਗ ਬੁਲਾਉਣ, ਸਮੇਂ ਸਿਰ, ਪਾਰਦਰਸ਼ੀ ਜਾਂਚ ਕਰਨ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਤੇ ਐਕਸਗ੍ਰੇਸ਼ੀਆ ਪ੍ਰਦਾਨ ਕਰਨ।

ਰੰਧਾਵਾ ਨੇ ਮੰਗ ਕੀਤੀ ਕਿ ਗ੍ਰਹਿ ਮੰਤਰੀ ਸੂਬੇ ਦੇ ਆਪਣੇ ਦੌਰੇ ਦੌਰਾਨ ਕਿਸੇ ਵੀ ਰਾਜਨੀਤਿਕ ਰੈਲੀ ਤੋਂ ਪਹਿਲਾਂ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ‘ਚ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਇੱਕ ਵਾਰ ਫਿਰ ਅੱਤਵਾਦ ਦੇ ਹਨੇਰੇ ਯੁੱਗ ਵਿੱਚ ਡੁੱਬ ਸਕਦਾ ਹੈ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...