AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਆਖਰੀ ਸਮੇਂ ਕਿਵੇਂ ਬਣੀ ਗੱਲ ਰਾਤ 9:30 ਵਜੇ ਦੀ ਮੀਟਿੰਗ ‘ਚ ਅਜਿਹਾ ਕੀ ਹੋਇਆ ਜਿਸ ਨੇ ਰੁਕਵਾ ਦਿੱਤੀ ਬੈਂਕ ਹੜਤਾਲ?

28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਦੇਸ਼ਵਿਆਪੀ ਬੈਂਕ ਹੜਤਾਲ ਨੂੰ ਆਖਰੀ ਸਮੇਂ 'ਤੇ ਟਾਲ ਦਿੱਤਾ ਗਿਆ ਹੈ। IBA ਵੱਲੋਂ 5-ਦਿਨਾਂ ਦੇ ਬੈਂਕਿੰਗ ਹਫ਼ਤੇ ਸਮੇਤ ਹੋਰ ਮੰਗਾਂ 'ਤੇ ਦਿੱਤੇ ਠੋਸ ਭਰੋਸੇ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਗਿਆ।

ਆਖਰੀ ਸਮੇਂ ਕਿਵੇਂ ਬਣੀ ਗੱਲ ਰਾਤ 9:30 ਵਜੇ ਦੀ ਮੀਟਿੰਗ 'ਚ ਅਜਿਹਾ ਕੀ ਹੋਇਆ ਜਿਸ ਨੇ ਰੁਕਵਾ ਦਿੱਤੀ ਬੈਂਕ ਹੜਤਾਲ?
ਸੰਕੇਤਕ ਤਸਵੀਰ
tv9-punjabi
| Updated On: 28 Sep 2026 08:54 AM IST
Share

ਦੇਸ਼ ਭਰ ਦੇ ਲੱਖਾਂ ਬੈਂਕ ਗਾਹਕਾਂ ਲਈ ਸੋਮਵਾਰ ਦੀ ਸਵੇਰ ਇੱਕ ਵੱਡੀ ਰਾਹਤ ਦੀ ਖ਼ਬਰ ਲੈ ਕੇ ਆਈ। 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਨੂੰ ਆਖਰੀ ਸਮੇਂ ‘ਤੇ ਟਾਲ ਦਿੱਤਾ ਗਿਆ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਐਤਵਾਰ, 27 ਸਤੰਬਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਹਾਫ-ਈਅਰਲੀ ਕਲੋਜ਼ਿੰਗ (ਛਮਾਹੀ ਬੰਦੀ) ਦੇ ਠੀਕ ਸਮੇਂ ‘ਤੇ ਹੋਣ ਵਾਲੀ ਇਸ ਹੜਤਾਲ ਕਾਰਨ ਬੈਂਕਿੰਗ ਕੰਮਕਾਜ ਪੂਰੀ ਤਰ੍ਹਾਂ ਠੱਪ ਹੋਣ ਦਾ ਖਦਸ਼ਾ ਸੀ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਕਾਰੋਬਾਰੀ ਲੈਣ-ਦੇਣ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਸਨ। ਪਰ ਐਤਵਾਰ ਦੇਰ ਰਾਤ ਹੋਏ ਇੱਕ ਵੱਡੇ ਘਟਨਾਕ੍ਰਮ ਨੇ ਪੂਰੀ ਤਸਵੀਰ ਬਦਲ ਦਿੱਤੀ।

ਰਾਤ ਨੂੰ ਕਿਵੇਂ ਬਦਲਿਆ ਫੈਸਲਾ

ਐਤਵਾਰ ਰਾਤ 9:30 ਵਜੇ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਦੀ ਟੀਮ ਨੇ UFBU ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਬੈਂਕ ਯੂਨੀਅਨਾਂ ਦੀਆਂ ਉਨ੍ਹਾਂ ਸਾਰੀਆਂ ਪੁਰਾਣੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜੋ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਸਨ। ਇਨ੍ਹਾਂ ਵਿੱਚ ਸਭ ਤੋਂ ਮੁੱਖ ਮੰਗ ਪੰਜ ਦਿਨਾਂ ਦਾ ਬੈਂਕਿੰਗ ਹਫ਼ਤਾ ਲਾਗੂ ਕਰਨਾ ਸੀ। ਮੀਟਿੰਗ ਦੌਰਾਨ IBA ਨੇ ਯੂਨੀਅਨ ਨੂੰ ਉਨ੍ਹਾਂ ਦੀਆਂ ਮੰਗਾਂ ‘ਤੇ ਸਕਾਰਾਤਮਕ ਕਦਮ ਚੁੱਕਣ ਦਾ ਸਪੱਸ਼ਟ ਭਰੋਸਾ ਦਿੱਤਾ। ਇਸ ਭਰੋਸੇ ਤੋਂ ਬਾਅਦ ਯੂਨੀਅਨ ਨੇ ਤਿੰਨ ਦਿਨਾਂ ਦੀ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦਾ ਅੰਤਿਮ ਫੈਸਲਾ ਕੀਤਾ।

ਸ਼ਨੀਵਾਰ ਦੀ ਛੁੱਟੀ ‘ਤੇ ਕੀ ਹੋਇਆ ਫੈਸਲਾ

ਬੈਂਕ ਕਰਮਚਾਰੀ ਕਾਫ਼ੀ ਲੰਬੇ ਸਮੇਂ ਤੋਂ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਹਫ਼ਤੇ ‘ਚ ਸਿਰਫ਼ ਪੰਜ ਦਿਨ ਕੰਮ ਕਰਨ ਦਿੱਤਾ ਜਾਵੇ। ਮੌਜੂਦਾ ਪ੍ਰਬੰਧ ਤਹਿਤ ਬੈਂਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਬੰਦ ਰਹਿੰਦੇ ਹਨ। ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਸਾਰੇ ਸ਼ਨੀਵਾਰ ਨੂੰ ਜਨਤਕ ਛੁੱਟੀ ਐਲਾਨਿਆ ਜਾਵੇ। ਐਤਵਾਰ ਰਾਤ ਹੋਈ ਗੱਲਬਾਤ ਤੋਂ ਬਾਅਦ ਹੁਣ ਇਹ ਤੈਅ ਹੋਇਆ ਹੈ ਕਿ ਇਸ ਅਹਿਮ ਮੁੱਦੇ ‘ਤੇ ਇੱਕ ਹਾਈ-ਲੈਵਲ ਕਮੇਟੀ ਬਣਾਈ ਜਾਵੇਗੀ।

ਇਸ ਕਮੇਟੀ ‘ਚ IBA ਦੇ ਨੁਮਾਇੰਦਿਆਂ ਦੇ ਨਾਲ-ਨਾਲ UFBU ਦੇ ਮੈਂਬਰ ਵੀ ਸ਼ਾਮਲ ਹੋਣਗੇ। ਇਹ ਵਿਸ਼ੇਸ਼ ਕਮੇਟੀ ਬਾਕੀ ਸ਼ਨੀਵਾਰਾਂ ਨੂੰ ਛੁੱਟੀ ਦੇਣ ਦੇ ਸਾਰੇ ਸੰਭਾਵਿਤ ਵਿਕਲਪਾਂ ‘ਤੇ ਵਿਸਥਾਰ ਨਾਲ ਵਿਚਾਰ ਕਰੇਗੀ। ਇਸ ਦੇ ਨਾਲ ਹੀ ਸਾਰੇ ਸਟੇਕਹੋਲਡਰਜ਼ ਨਾਲ ਚਰਚਾ ਕਰਕੇ ਅਜਿਹਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਬੈਂਕ ਕਰਮਚਾਰੀਆਂ ਨੂੰ ਰਾਹਤ ਮਿਲੇ ਅਤੇ ਗਾਹਕਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ। ਇਹ ਮੰਗ ਮਾਰਚ 2024 ਦੇ ਤਨਖਾਹ ਸਮਝੌਤੇ ਦਾ ਵੀ ਇੱਕ ਪ੍ਰਮੁੱਖ ਹਿੱਸਾ ਸੀ, ਜਿਸ ‘ਤੇ ਹੁਣ ਕੋਈ ਠੋਸ ਪਹਿਲ ਹੁੰਦੀ ਦਿਖਾਈ ਦੇ ਰਹੀ ਹੈ।

PLI ਸਕੀਮ ਨਾਲ ਜੁੜੀਆਂ ਹੋਰ ਮੰਗਾਂ

ਹੜਤਾਲ ਟਲਣ ਦੇ ਪਿੱਛੇ ਸਿਰਫ਼ ਸ਼ਨੀਵਾਰ ਦੀਆਂ ਛੁੱਟੀਆਂ ਦਾ ਮੁੱਦਾ ਹੀ ਨਹੀਂ ਸੀ। ਸਕੇਲ IV ਤੇ ਇਸ ਤੋਂ ਉੱਪਰ ਦੇ ਬੈਂਕ ਅਧਿਕਾਰੀਆਂ ਲਈ ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਸਕੀਮ ਨੂੰ ਲੈ ਕੇ ਵੀ ਯੂਨੀਅਨ ਦੀਆਂ ਕੁਝ ਗੰਭੀਰ ਚਿੰਤਾਵਾਂ ਸਨ। UFBU ਦੇ ਬਿਆਨ ਮੁਤਾਬਕ ਹੁਣ IBA ਨਾਲ ਇਸ ਮੁੱਦੇ ‘ਤੇ ਗੱਲਬਾਤ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਯੂਨੀਅਨ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਨੂੰ ਕੋਈ ਵੀ ਨਵਾਂ ਪ੍ਰਸਤਾਵ ਭੇਜਣ ਤੋਂ ਪਹਿਲਾਂ PLI ਸਕੀਮ ਨਾਲ ਜੁੜੀਆਂ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕੀਤੀਆਂ ਜਾਣ। ਇਸ ਤੋਂ ਇਲਾਵਾ 8 ਮਾਰਚ 2024 ਨੂੰ ਹੋਈ ਚਰਚਾ ‘ਚ ਸ਼ਾਮਲ ਹੋਰ ਲੰਬਿਤ ਮੁੱਦਿਆਂ ‘ਤੇ ਵੀ ਜਲਦ ਹੱਲ ਕੱਢਣ ਦੀ ਉਮੀਦ ਬਣੀ ਹੈ। ਦੋਵੇਂ ਧਿਰਾਂ ਇਨ੍ਹਾਂ ਬਾਕੀ ਮਾਮਲਿਆਂ ਨੂੰ ਜਲਦ ਤੋਂ ਜਲਦ ਸੁਲਝਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ।

ਗਾਹਕਾਂ ਨੂੰ ਮਿਲੀ ਵੱਡੀ ਰਾਹਤ

ਕਿਉਂਕਿ ਹੁਣ ਹੜਤਾਲ ਪੂਰੀ ਤਰ੍ਹਾਂ ਟਾਲ ਦਿੱਤੀ ਗਈ ਹੈ, ਇਸ ਲਈ ਸੋਮਵਾਰ, 28 ਸਤੰਬਰ ਨੂੰ ਸਾਰੇ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ‘ਚ ਭਾਰੀ ਵਿਘਨ ਪੈਣ ਦਾ ਖਦਸ਼ਾ ਬਣਿਆ ਹੋਇਆ ਸੀ। ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਵੀ ਦੇਸ਼ ‘ਚ ਕਈ ਬੈਂਕ ਸ਼ਾਖਾਵਾਂ ਖੋਲ੍ਹੀਆਂ ਗਈਆਂ ਸਨ। ਇਸ ਦਾ ਮੁੱਖ ਉਦੇਸ਼ ਇਹ ਸੀ ਕਿ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਗਾਹਕਾਂ ਦੇ ਜ਼ਰੂਰੀ ਕੰਮ ਨਿਪਟਾਏ ਜਾ ਸਕਣ। ਪਰ ਹੁਣ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਕੋਈ ਖ਼ਤਰਾ ਨਹੀਂ ਹੈ। ਹੁਣ ਯੂਨੀਅਨ ਦਾ ਪੂਰਾ ਧਿਆਨ ਹਾਈ-ਲੈਵਲ ਕਮੇਟੀ ਦੀਆਂ ਆਉਣ ਵਾਲੀਆਂ ਮੀਟਿੰਗਾਂ ‘ਤੇ ਰਹੇਗਾ।

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...