ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਹੋਲੀ ਤੋਂ ਪਹਿਲਾਂ ਅੰਮ੍ਰਿਤ ਉਦਿਆਨ ਘੁੰਮਣ ਦਾ ਮੌਕਾ! 31 ਮਾਰਚ ਤੱਕ ਹੈ ਫ੍ਰੀ ਵਿਜ਼ਿਟ, ਜਾਣੋ ਕਦੋਂ ਤੋਂ ਜਾ ਸਕਦੇ ਹੋ ਇੱਥੇ

ਜੇਕਰ ਤੁਸੀਂ ਵੀ ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਦਿਆਨ ਦੀ ਖ਼ੂਬਸੂਰਤੀ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖ਼ੁਸ਼ਖਬਰੀ ਹੈ। ਦਿੱਲੀ ਦਾ ਮਸ਼ਹੂਰ ਅੰਮ੍ਰਿਤ ਉਦਿਆਨ ਮੰਗਲਵਾਰ ਤੋਂ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।

ਹੋਲੀ ਤੋਂ ਪਹਿਲਾਂ ਅੰਮ੍ਰਿਤ ਉਦਿਆਨ ਘੁੰਮਣ ਦਾ ਮੌਕਾ! 31 ਮਾਰਚ ਤੱਕ ਹੈ ਫ੍ਰੀ ਵਿਜ਼ਿਟ, ਜਾਣੋ ਕਦੋਂ ਤੋਂ ਜਾ ਸਕਦੇ ਹੋ ਇੱਥੇ
ਦ੍ਰੋਪਦੀ ਮੁਰਮੂ
Follow Us
tv9-punjabi
| Updated On: 01 Feb 2026 22:23 PM IST

ਜੇਕਰ ਤੁਸੀਂ ਵੀ ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਦਿਆਨ ਦੀ ਖ਼ੂਬਸੂਰਤੀ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖ਼ੁਸ਼ਖਬਰੀ ਹੈ। ਦਿੱਲੀ ਦਾ ਮਸ਼ਹੂਰ ਅੰਮ੍ਰਿਤ ਉਦਿਆਨ ਮੰਗਲਵਾਰ ਤੋਂ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਇਸ ਦੇ ‘ਵਿੰਟਰ ਐਨੂਅਲਜ਼ ਐਡੀਸ਼ਨ 2026’ ਦੀ ਸ਼ੁਰੂਆਤ ਬਾਰੇ ਜਾਣਕਾਰੀ ਸਾਂਝੀ ਕੀਤੀ। ਲੋਕ ਹਫ਼ਤੇ ਵਿੱਚ ਛੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਅੰਮ੍ਰਿਤ ਉਦਿਆਨ ਦੀ ਸੈਰ ਕਰ ਸਕਦੇ ਹਨ। ਯਾਤਰੀਆਂ ਲਈ ਆਖਰੀ ਐਂਟਰੀ ਸ਼ਾਮ 5 ਵਜੇ ਤੱਕ ਹੋਵੇਗੀ।

ਸੋਮਵਾਰ ਅਤੇ ਹੋਲੀ ‘ਤੇ ਰਹੇਗਾ ਬੰਦ

ਅੰਮ੍ਰਿਤ ਉਦਿਆਨ ਹਰ ਸੋਮਵਾਰ ਨੂੰ ਰੱਖ-ਰਖਾਅ (Maintenance) ਦੇ ਕਾਰਨ ਬੰਦ ਰਹੇਗਾ। ਇਸ ਤੋਂ ਇਲਾਵਾ, 4 ਮਾਰਚ ਨੂੰ ਹੋਲੀ ਦੇ ਤਿਉਹਾਰ ਕਰਕੇ ਵੀ ਉਦਿਆਨ ਵਿੱਚ ਐਂਟਰੀ ਬੰਦ ਰਹੇਗੀ। ਖ਼ਾਸ ਗੱਲ ਇਹ ਹੈ ਕਿ ਇਸ ਸਾਲ ਮੌਕੇ ‘ਤੇ (On-spot) ਬੁਕਿੰਗ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਵਿਜ਼ਟਰ ਸਿਰਫ਼ ਆਨਲਾਈਨ ਮੋਡ ਰਾਹੀਂ ਹੀ ਆਪਣੀ ਟਿਕਟ ਬੁੱਕ ਕਰ ਸਕਦੇ ਹਨ।

ਆਨਲਾਈਨ ਟਿਕਟ ਬੁਕਿੰਗ ਅਤੇ ਵਿਸ਼ੇਸ਼ ਦਿਨ

ਫਿਲਹਾਲ ਗਾਰਡਨ ਵਿੱਚ ਐਂਟਰੀ ਅਤੇ ਬੁਕਿੰਗ ਬਿਲਕੁਲ ਮੁਫ਼ਤ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਸਲਾਟ ਪਹਿਲਾਂ ਹੀ ਆਨਲਾਈਨ ਬੁੱਕ ਕਰ ਲੈਣ ਅਤੇ ਟਿਕਟ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ, ਕੁਝ ਖ਼ਾਸ ਵਰਗਾਂ ਲਈ ਵਿਸ਼ੇਸ਼ ਦਿਨ ਰਾਖਵੇਂ ਰੱਖੇ ਗਏ ਹਨ:

3 ਮਾਰਚ: ਰੱਖਿਆ ਕਰਮਚਾਰੀਆਂ ਲਈ

5 ਮਾਰਚ: ਸੀਨੀਅਰ ਸਿਟੀਜ਼ਨਾਂ ਲਈ

10 ਮਾਰਚ: ਮਹਿਲਾਵਾਂ ਅਤੇ ਕਬਾਇਲੀ ਮਹਿਲਾ ਸਵੈ-ਸਹਾਇਤਾ ਸਮੂਹਾਂ ਲਈ

13 ਮਾਰਚ: ਦਿਵਿਆਂਗ ਵਿਅਕਤੀਆਂ ਲਈ ਕਿਸੇ ਵੀ ਖ਼ਾਸ ਦਿਨ ਦੀ ਬੁਕਿੰਗ ਪਿਛਲੇ ਦਿਨ ਸਵੇਰੇ 10 ਵਜੇ ਬੰਦ ਹੋ ਜਾਵੇਗੀ।

ਸ਼ਟਲ ਬੱਸ ਅਤੇ ਐਂਟਰੀ ਦੀ ਸਹੂਲਤ

ਯਾਤਰੀਆਂ ਦੀ ਐਂਟਰੀ ਅਤੇ ਐਗਜ਼ਿਟ ਰਾਸ਼ਟਰਪਤੀ ਸਟੇਟ ਦੇ ਗੇਟ ਨੰਬਰ 35 ਤੋਂ ਹੋਵੇਗੀ, ਜੋ ਨੌਰਥ ਐਵੇਨਿਊ ਦੇ ਕੋਲ ਸਥਿਤ ਹੈ। ਯਾਤਰੀਆਂ ਦੀ ਸਹੂਲਤ ਲਈ ਸੈਂਟਰਲ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਹਰ 30 ਮਿੰਟ ਬਾਅਦ ਮੁਫ਼ਤ ਸ਼ਟਲ ਬੱਸ ਸੇਵਾ ਉਪਲਬਧ ਹੋਵੇਗੀ। ਇਹ ਸੇਵਾ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ, ਜਦਕਿ ਮੈਟਰੋ ਸਟੇਸ਼ਨ ਤੋਂ ਆਖਰੀ ਬੱਸ ਸ਼ਾਮ 4 ਵਜੇ ਰਵਾਨਾ ਹੋਵੇਗੀ।

ਗਾਰਡਨ ਦੇ ਮੁੱਖ ਆਕਰਸ਼ਣ

ਇਸ ਵਾਰ ਯਾਤਰੀਆਂ ਲਈ ਰਸਤਾ ਬਾਲ ਵਾਟਿਕਾ, ਪਲੂਮੇਰੀਆ ਗਾਰਡਨ, ਬੋਨਸਾਈ ਗਾਰਡਨ, ਸੈਂਟਰਲ ਲਾਅਨ ਅਤੇ ਸਰਕੂਲਰ ਗਾਰਡਨ ਰਾਹੀਂ ਹੋਵੇਗਾ। ਟਿਊਲਿਪਸ ਅਤੇ ਗੁਲਾਬ ਦੀਆਂ ਵੱਖ-ਵੱਖ ਕਿਸਮਾਂ ਤੋਂ ਇਲਾਵਾ, ਇਸ ਸਾਲ ਯਾਤਰੀ ਵਗਦੀ ਹੋਈ ਧਾਰਾ, ਝਰਨੇ ਅਤੇ ਰਿਫਲੈਕਸੋਲੋਜੀ ਮਾਰਗਾਂ ਵਾਲੇ ਬਰਗਦ ਗਾਰਡਨ ਦਾ ਆਨੰਦ ਲੈ ਸਕਣਗੇ। ਅੰਮ੍ਰਿਤ ਉਦਿਆਨ ਵਿੱਚ ਗੁਲਾਬ ਦੀਆਂ 145 ਕਿਸਮਾਂ ਹਨ, ਜਿਨ੍ਹਾਂ ਵਿੱਚ ‘ਭੀਮ’, ‘ਅਰਜੁਨ’ ਅਤੇ ‘ਮਦਰ ਟੈਰੇਸਾ’ ਵਰਗੀਆਂ ਕਿਸਮਾਂ ਸ਼ਾਮਲ ਹਨ।

ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ
PM ਦੇ ਸਾਹਮਣੇ 'ਵਿਕਸਤ ਭਾਰਤ ਯੰਗ ਲੀਡਰਜ਼' ਡਾਇਲਾਗ 'ਚ ਦੀਆ ਸ਼ਰਮਾ ਨੇ ਰੱਖਿਆ ਰੱਖਿਆ ਨਵੇਂ ਭਾਰਤ ਦਾ ਵਿਜ਼ਨ, Top- 20 ਵਿੱਚ ਸ਼ਾਮਲ...
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...