Live Updates: ਪੰਚਕੂਲਾ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਪੰਚਕੂਲਾ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਚਕੂਲਾ ਪਹੁੰਚੇ। ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
-
ਚੰਡੀਗੜ੍ਹ ‘ਚ ਦੋ ‘ਆਪ’ ਮਹਿਲਾ ਕੌਂਸਲਰਾਂ ਪਾਰਟੀ ਛੱਡ ਭਾਜਪਾ ‘ਚ ਸ਼ਾਮਲ
ਚੰਡੀਗੜ੍ਹ ‘ਚ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ, ਦੋ ‘ਆਪ’ ਮਹਿਲਾ ਕੌਂਸਲਰ, ਸੁਮਨ ਦੇਵੀ ਤੇ ਪੂਨਮ ਦੇਵੀ, ਭਾਜਪਾ ‘ਚ ਸ਼ਾਮਲ ਹੋ ਗਈਆਂ। ਦੋਵਾਂ ‘ਆਪ’ ਆਗੂਆਂ ਨੂੰ ਭਾਜਪਾ ਦੀ ਸਾਬਕਾ ਮੇਅਰ ਸਰਬਜੀਤ ਕੌਰ, ਉਨ੍ਹਾਂ ਦੇ ਪਤੀ ਕਾਲਾ ਤੇ ਭਾਜਪਾ ਕੌਂਸਲਰ ਕੰਵਰ ਰਾਣਾ ਦੀ ਮੌਜੂਦਗੀ ‘ਚ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਮੇਅਰ ਦੀ ਚੋਣ ਜਨਵਰੀ ‘ਚ ਹੋਣੀ ਹੈ।
-
ਸਾਡਾ ਵਪਾਰ ਖ਼ਤਮ ਹੋਣ ਦੇ ਕੰਢੇ ‘ਤੇ- ਰਾਹੁਲ ਗਾਂਧੀ
ਵਪਾਰ ਸੰਵਾਦ ਦੌਰਾਨ, ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਏਕਾਧਿਕਾਰੀਆਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਹੈ ਤੇ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਨੌਕਰਸ਼ਾਹੀ ਤੇ ਜੀਐਸਟੀ ਵਰਗੀਆਂ ਮਾੜੀਆਂ ਨੀਤੀਆਂ ਨਾਲ ਜਕੜ ਦਿੱਤਾ ਹੈ। ਇਹ ਸਿਰਫ਼ ਇੱਕ ਨੀਤੀਗਤ ਗਲਤੀ ਨਹੀਂ ਹੈ; ਇਹ ਉਤਪਾਦਨ, ਰੁਜ਼ਗਾਰ ਤੇ ਭਾਰਤ ਦੇ ਭਵਿੱਖ ‘ਤੇ ਸਿੱਧਾ ਹਮਲਾ ਹੈ।
“हमारा व्यापार खत्म होने की कगार पर है – व्यापार संवाद में वैश्य समाज की इस पीड़ा ने सच में झकझोर कर रख दिया।
जिस समाज ने देश की अर्थव्यवस्था में ऐतिहासिक योगदान दिया, आज वही हताश है – ये खतरे की घंटी है।
सरकार ने Monopoly को खुली छूट दे दी है, और छोटे-मध्यम व्यापारियों को pic.twitter.com/p3V950dCus
— Rahul Gandhi (@RahulGandhi) December 24, 2025
-
ਪ੍ਰਦੂਸ਼ਣ ਘਟਾਉਣ ਲਈ ਚੁੱਕੇ ਜਾ ਰਹੇ ਹਨ ਕਦਮ- ਵਾਤਾਵਰਣ ਮੰਤਰੀ
ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਕਲੀਨ ਫਿਊਲ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕ ਰਹੀ ਹੈ ਤੇ 72 ਟ੍ਰੈਫਿਕ ਹੌਟਸਪੌਟਾਂ ਦੀ ਪਛਾਣ ਕਰਨ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਐਨਸੀਆਰ ‘ਚ ਰੈੱਡ ਤੇ ਆਰੇਂਜ ਇੰਡਸਟ੍ਰਿਅਲ ਯੂਨੀਟ ਨੂੰ ਗੈਸ ‘ਤੇ ਲਿਆਉਣ ਲਈ ਕੰਮ ਚੱਲ ਰਿਹਾ ਹੈ।
-
ਇਸਰੋ ਨੇ ਬਲੂਬਰਡ ਬਲਾਕ-2 ਸੈਟੇਲਾਈਟ ਲਾਂਚ ਕੀਤਾ
ਇਸਰੋ ਨੇ ਆਪਣਾ ਇਤਿਹਾਸਕ ਮਿਸ਼ਨ, ਬਲੂਬਰਡ ਬਲਾਕ-2 ਲਾਂਚ ਕੀਤਾ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਇਹ ਮਿਸ਼ਨ ਲਗਭਗ 600,000 ਇੰਟਰਨੈਟ ਉਪਭੋਗਤਾਵਾਂ ਨੂੰ ਲਾਭ ਪਹੁੰਚਾਏਗਾ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।