ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਹਨੀ ਸਿੰਘ ਦੀ ਵਧੀਆਂ ਮੁਸ਼ਕਿਲਾਂ, ਭਾਜਪਾ ਆਗੂ ਨੇ ਸਿੰਗਰ ਖਿਲਾਫ਼ ਡੀਜੀਪੀ ਨੂੰ ਦਿੱਤੀ ਸ਼ਿਕਾਇਤ

ਪੰਜਾਬ ਡੀਜੀਪੀ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਅਰਵਿੰਦ ਸ਼ਰਮਾ ਨੇ ਕਿਹਾ ਕਿ ਗਾਣੇ 'ਚ ਅਸ਼ਲੀਲ ਡਾਂਸ, ਨਿਯੂਡਿਟੀ ਤੇ ਇਤਰਾਜ਼ਯੋਗ ਸੀਨ ਦਿਖਾਏ ਗਏ ਹਨ, ਜੋ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਮਨੋਰੰਜਨ ਦੇ ਨਾਮ 'ਤੇ ਪੰਜਾਬੀ ਮਿਊਜ਼ਿਕ ਤੇ ਪਹਿਚਾਣ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

ਹਨੀ ਸਿੰਘ ਦੀ ਵਧੀਆਂ ਮੁਸ਼ਕਿਲਾਂ, ਭਾਜਪਾ ਆਗੂ ਨੇ ਸਿੰਗਰ ਖਿਲਾਫ਼ ਡੀਜੀਪੀ ਨੂੰ ਦਿੱਤੀ ਸ਼ਿਕਾਇਤ
ਹਨੀ ਸਿੰਘ
Follow Us
davinder-kumar-jalandhar
| Updated On: 24 Dec 2025 15:09 PM IST

ਮਸ਼ਹੂਰ ਪੰਜਾਬੀ ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਨੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦਿੰਦੇ ਹੋਏ, ਹਨੀ ਸਿੰਘ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਲੰਧਰ ਭਾਜਪਾ ਦੇ ਆਗੂ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਪੰਜਾਬੀ ਗਾਣੇ ਨਾਗਿਣ ਨੂੰ ਅਸ਼ਲੀਲ ਦੱਸਿਆ ਹੈ ਤੇ ਉਨ੍ਹਾਂ ਖਿਲਾਫ਼ ਐਫਆਈਆਰ ਦਰਜ ਕਰਨ ਤੇ ਗਾਣੇ ਨੂੰ ਤੁਰੰਤ ਯੂਟਿਊਬ ਸਮੇਤ ਸਾਰੀ ਹੀ ਡਿਜੀਟਲ ਪਲੇਟਫਾਰਮਸ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਪੰਜਾਬ ਡੀਜੀਪੀ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਚ ਅਰਵਿੰਦ ਸ਼ਰਮਾ ਨੇ ਕਿਹਾ ਕਿ ਗਾਣੇ ਚ ਅਸ਼ਲੀਲ ਡਾਂਸ, ਨਿਯੂਡਿਟੀ ਤੇ ਇਤਰਾਜ਼ਯੋਗ ਸੀਨ ਦਿਖਾਏ ਗਏ ਹਨ, ਜੋ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਮਨੋਰੰਜਨ ਦੇ ਨਾਮ ਤੇ ਪੰਜਾਬੀ ਮਿਊਜ਼ਿਕ ਤੇ ਪਹਿਚਾਣ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਹੈ ਕਿ ਪੰਜਾਬ ਦਾ ਸੱਭਿਆਚਾਰ ਮਹਿਲਾਵਾਂ ਦਾ ਸਨਮਾਨ ਤੇ ਇੱਜ਼ਤ ਦੇ ਲਈ ਜਾਣਿਆ ਜਾਂਦਾ ਹੈ, ਪਰ ਅਜਿਹੇ ਗਾਣੇ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੇ ਹਨ।

ਸ਼ਿਕਾਇਤ ਚ ਇਹ ਵੀ ਕਿਹਾ ਗਿਆ ਹੈ ਕਿ ਵੀਡੀਓ ਚ ਇਤਰਾਜ਼ਯੋਗ ਕਪੜੇ ਤੇ ਅਸ਼ਲੀਲਤਾ ਦਿਖਾਈ ਗਈ ਹੈ, ਜੋ ਕਦੇ ਵੀ ਪੰਜਾਬ ਮਿਊਜ਼ਿਕ ਦੀ ਪਰੰਪਰਾ ਦਾ ਹਿੱਸਾ ਨਹੀਂ ਰਿਹਾ ਹੈ। ਅਰਵਿੰਦ ਸ਼ਰਮਾ ਨੇ ਚਿੰਤਾ ਜਤਾਈ ਹੈ ਕਿ ਇਹ ਗਾਣਾ ਯੂਟਿਊਬ ਤੇ ਬਿਨਾਂ ਕਿਸੇ ਉਮਰ ਦੀ ਰੋਕ ਤੋਂ ਉਪਲੱਬਧ ਹੈ, ਜਿਸ ਦਾ ਬੱਚਿਆਂ ਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ਗੰਭੀਰ ਪਬਲਿਕ ਇੰਟਰਸਟ ਦਾ ਮਾਮਲਾ ਦੱਸਿਆ ਹੈ। ਉਨ੍ਹਾਂ ਨੇ ਹਨੀ ਸਿੰਘ ਤੇ ਸ਼ਿਕਾਇਤ ਚ ਸ਼ਾਮਲ ਦੂਸਰੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ...
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ...
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ...
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ...
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ...
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?...
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ...