Coronavirus: ਕੇਰਲ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਘੱਟ ਨਹੀਂ ਹੋ ਰਿਹਾ ਕੋਵਿਡ ਦਾ ਗ੍ਰਾਫ, ਜਾਣੋ ਕਦੋਂ ਪੀਕ ‘ਤੇ ਆਏਗਾ ਕੋਰੋਨਾ
Covid Active cases In India: ਕੇਰਲ ਵਿੱਚ 18756 ਐਕਟਿਵ ਕੇਸ ਹਨ, ਦਿੱਲੀ ਵਿੱਚ 6120 ਅਤੇ ਮਹਾਰਾਸ਼ਟਰ ਅਤੇ 6179 ਕੋਰੋਨਾ ਦਾ ਪਾਜ਼ੀਟਿਵ ਕੇਸ ਹਨ। ਤਿੰਨ ਸੂਬਿਆਂ ਨੂੰ ਐਕਟਿਵ ਕੇਸਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੈ।
Covid19 In India: ਦੇਸ਼ ਵਿੱਚ ਕੋਵਿਡ ਦੇ ਮਾਮਲੇ ਕੁੱਝ ਗੱਟ ਹੋਏ ਹਨ। ਬੀਤੇ 24 ਘੰਟਿਆਂ ਵਿੱਚ 12 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਤਿੰਨ ਸੂਬਿਆਂ ਕੇਰਲ, ਮਹਾਰਾਸ਼ਟਰ ਅਤੇ ਦਿੱਲੀ (Delhi) ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਤਿੰਨਾਂ ਸੂਬਿਆਂ ਨੂੰ ਮਿਲਾ ਕੇ ਕੋਰੋਨਾ ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਜਿਹੜੇ ਕੁੱਲ ਐਕਟਿਵ ਕੇਸਾਂ ਦਾ ਕਰੀਬ 49 ਫੀਸਦ ਹੈ। ਹਾਲਾਂਕਿ ਕੇਰਲ ਵਿੱਚ ਬੀਤੇ 24 ਘੰਟਿਆਂ ਵਿੱਚ ਕਰੀਬ 600 ਐਕਟਿਵ ਸਾਹਮਣੇ ਆਏ ਹਨ। ਪਰ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਹਾਲੇ ਵੀ ਕੋਰੋਨਾ ਦਾ ਕਹਿਰ ਘੱਟ ਨਹੀਂ ਹੁੰਦਾ ਦਿਖਾਈ ਦੇ ਰਿਹਾ।
ਸਿਹਤ ਮੰਤਰਾਲੇ (Ministry of Health) ਦੇ ਅੰਕੜਿਆਂ ਦੇ ਮੁਤਾਬਿਕ, ਕੇਰਲ ਵਿੱਚ 18756 ਐਕਟਿਵ ਕੇਸ ਹਨ, ਦਿੱਲੀ ਵਿੱਚ 6120 ਅਤੇ ਮਹਾਰਾਸ਼ਟਰ ਵਿੱਚ 6179 ਐਕਟਿਵ ਕੇਸ ਹਨ। ਤਿਨਾਂ ਸੂਬਿਆਂ ਦੇ ਕੋਰੋਨਾ ਕੇਸਾਂ ਨੂੰ ਮਿਲਾ ਕੇ ਇਹ ਅੰਕੜਾ 31 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਇੱਕ ਸਮੇਂ ਕੋਰੋਨਾ ਦੇ ਪੀਕ ਤੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਸਾਰਸ-ਕੋਵ-2 ਦੇ ਮੁਤਾਬਿਕ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ। ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਨਹੀਂ ਵਧੇਗੀ।


