Covid-19: ਕੋਰੋਨਾ ਦਾ ਕਹਿਰ, 6115 ਨਵੇਂ ਕੇਸ ਮਿਲੇ-ਤੇਜ਼ੀ ਨਾਲ ਫੈਲ ਰਿਹਾ XBB.1.16 ਵੇਰੀਅੰਟ
Covid-19 Cases: ਮਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। XBB.1.16 ਵੇਰੀਐਂਟ ਅਜੇ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾਉਂਦਾ ਨਜ਼ਰ ਆ ਰਿਹਾ ਹੈ।

(Image Credit Source: PTI) ਸੰਕੇਤਕ ਤਸਵੀਰ
Covid-19 New Cases: ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਫਿਰ ਤੋਂ ਮਾਮਲਿਆਂ ‘ਚ ਵਾਧਾ ਦੇਖਿਆ ਗਿਆ ਹੈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 6115 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੱਲ੍ਹ ਇਹ ਅੰਕੜਾ 6050 ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 31194 ਹੋ ਗਈ ਹੈ। ਨਵੇਂ ਅੰਕੜਿਆਂ ਤੋਂ ਬਾਅਦ, ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 44751259 ਹੋ ਗਈ ਹੈ।
ਕੋਰੋਨਾ ਦੇ ਇਹ ਮਾਮਲੇ ਅਜਿਹੇ ਸਮੇਂ ਵੱਧ ਰਹੇ ਹਨ ਜਦੋਂ ਇਸ ਦਾ ਵੇਰੀਐਂਟ XBB.16 ਤੇਜ਼ੀ ਨਾਲ ਪਰਿਵਰਤਨ ਕਰ ਰਿਹਾ ਹੈ ਅਤੇ ਇਸ ਦੇ ਸਬ ਟਾਈਪ XBB.1.16.1 ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਭਾਰਤ ਵਿੱਚ ਹੁਣ ਤੱਕ ਇਸ ਸਬ-ਟਾਈਪ ਵੇਰੀਐਂਟ ਦੇ 113 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਵੇਰੀਐਂਟ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸਭ ਤੋਂ ਵੱਧ ਸਰਗਰਮ ਦੱਸਿਆ ਜਾਂਦਾ ਹੈ।