Amritpal ਦਾ UP ਕੁਨੈਕਸ਼ਨ… ਜਿਸ ਸਕੋਪੀਓ ਦੀ ਕੀਤੀ ਵਰਤੋਂ, ਉਹ ਪੀਲੀਭੀਤ ਦੀ
Pilibhit News: ਅੰਮ੍ਰਿਤਪਾਲ ਜਿਸ ਸਕਾਰਪੀਓ ਕਾਰ ਵਿਚ ਫਰਾਰ ਹੋਇਆ ਸੀ, ਉਹ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਅਮਰੀਆ ਇਲਾਕੇ ਦੇ ਬੜੇਪੁਰਾ ਸਥਿਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਦੀ ਹੈ। ਪੁਲਿਸ ਨੇ ਬੁੱਧਵਾਰ ਨੂੰ ਜਦੋਂ ਕਾਰ ਬਰਾਮਦ ਕੀਤੀ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ।

Amritpal ਦਾ UP ਕੁਨੈਕਸ਼ਨ… ਜਿਸ ਸਕੋਪੀਓ ਦੀ ਕੀਤੀ ਵਰਤੋਂ, ਉਹ ਪੀਲੀਭੀਤ ਦੀ
ਪੀਲੀਭੀਤ: ਅੰਮ੍ਰਿਤਪਾਲ ਨੂੰ ਪੁਲਿਸ ਪਿਛਲੇ ਕਈ ਦਿਨਾਂ ਤੋਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਜਿਸ ਸਕਾਰਪੀਓ ਕਾਰ ‘ਚ ਸਵਾਰ ਹੋ ਕੇ ਭੱਜਿਆ ਸੀ, ਉਹ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਅਮਰੀਆ ਇਲਾਕੇ ‘ਚ ਬੜੇਪੁਰਾ ਸਥਿਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਦੀ ਹੈ। ਪੁਲਿਸ ਨੇ ਬੁੱਧਵਾਰ ਨੂੰ ਜਦੋਂ ਕਾਰ ਬਰਾਮਦ ਕੀਤੀ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਫਗਵਾੜਾ ਤੱਕ ਸਕੋਰਪੀਓ ‘ਚ ਬੈਠ ਕੇ ਆਇਆ ਸੀ। ਇਸ ਤੋਂ ਬਾਅਦ ਉਸ ਨੇ ਸਕੋਰਪੀਓ ਕਾਰ ਇੱਥੇ ਹੀ ਛੱਡ ਦਿੱਤੀ ਅਤੇ ਫਿਰ ਇਨੋਵਾ ਕਾਰ ਵਿੱਚ ਬੈਠ ਕੇ ਇੱਥੋਂ ਫ਼ਰਾਰ ਹੋ ਗਿਆ।
ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸਕੋਰਪੀਓ ਕਾਰ ਉਸ ਤੱਕ ਪਹੁੰਚੀ ਕਿਵੇਂ, ਪੁਲਿਸ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਖੁਫੀਆ ਏਜੰਸੀਆਂ ਖਦਸ਼ਾ ਜ਼ਾਹਰ ਕਰ ਰਹੀਆਂ ਹਨ ਕਿ ਅੰਮ੍ਰਿਤਪਾਲ ਉਤਰਾਖੰਡ ਦੇ ਰਸਤੇ ਨੇਪਾਲ ਭੱਜ ਗਿਆ ਹੈ। ਇਸ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਉੱਤਰਾਖੰਡ ਅਤੇ ਨੇਪਾਲ ਬਾਰਡਰ ‘ਤੇ ਸਖ਼ਤ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੀਆਂ ਹਨ।