ਭਾਰਤ ‘ਚ ਵੀ ਮੰਕੀਪੌਕਸ ਦਾ ਖਤਰਾ, ਤਿੰਨ ਹਸਪਤਾਲਾਂ ‘ਚ ਤਿਆਰ ਕੀਤੇ ਵਾਰਡ, ਏਅਰਪੋਰਟ ਵੀ ਅਲਰਟ
ਅਫਰੀਕਾ ਤੋਂ ਬਾਅਦ ਪਾਕਿਸਤਾਨ, ਸਵੀਡਨ ਅਤੇ ਫਿਲੀਪੀਨਜ਼ ਵਿੱਚ ਵੀ ਮੰਕੀਪੌਕਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਹੁਣ ਭਾਰਤ 'ਚ ਵੀ ਇਸ ਵਾਇਰਸ ਦੇ ਮਾਮਲੇ ਆਉਣ ਦੀ ਸੰਭਾਵਨਾ ਹੈ। ਸਰਕਾਰ ਇਸ ਨੂੰ ਲੈ ਕੇ ਚੌਕਸ ਹੈ ਅਤੇ ਦਿੱਲੀ ਦੇ ਤਿੰਨ ਵੱਡੇ ਹਸਪਤਾਲਾਂ ਨੂੰ ਮੰਕੀਪੌਕਸ ਲਈ ਨੋਡਲ ਸੈਂਟਰ ਬਣਾਇਆ ਗਿਆ ਹੈ।
ਅਫਰੀਕਾ ਤੋਂ ਬਾਅਦ ਹੁਣ ਦੁਨੀਆ ਦੇ ਕਈ ਦੇਸ਼ਾਂ ‘ਚ ਮੰਕੀਪੌਕਸ (mpox) ਵਾਇਰਸ ਫੈਲ ਰਿਹਾ ਹੈ। ਸਵੀਡਨ, ਫਿਲੀਪੀਨਜ਼ ਅਤੇ ਪਾਕਿਸਤਾਨ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ‘ਚ ਭਾਰਤ ‘ਚ ਵੀ ਮੰਕੀਪੌਕਸ ਦਾ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਚੌਕਸ ਹੈ। ਹਵਾਈ ਅੱਡੇ ‘ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸ਼ੱਕੀ ਮਰੀਜ਼ਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਕੇਂਦਰ ਸਰਕਾਰ ਦੇ ਹਸਪਤਾਲ ਲੇਡੀ ਹਾਰਡਿੰਗ, ਆਰਐਮਐਲ ਅਤੇ ਸਫਦਰਜੰਗ ਨੂੰ ਦਿੱਲੀ ਵਿੱਚ ਨੋਡਲ ਹਸਪਤਾਲ ਬਣਾਇਆ ਗਿਆ ਹੈ।
ਇਨ੍ਹਾਂ ਹਸਪਤਾਲਾਂ ਵਿੱਚ ਮੰਕੀਪੌਰਸ ਲਈ ਵਾਰਡ ਅਤੇ ਬੈੱਡ ਤਿਆਰ ਕੀਤੇ ਗਏ ਹਨ। ਜੇਕਰ ਕੋਈ ਮੰਕੀਪੌਕਸ ਦਾ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਇੱਥੇ ਦਾਖਲ ਕਰਵਾਇਆ ਜਾਵੇਗਾ। ਡਬਲਯੂਐਚਓ ਨੇ ਮੰਕੀਪੌਕਸ ਬਾਰੇ ਪਹਿਲਾਂ ਹੀ ਇੱਕ ਸਲਾਹ ਜਾਰੀ ਕੀਤੀ ਹੈ। WHO ਨੇ ਕੁਝ ਦਿਨ ਪਹਿਲਾਂ ਹੀ ਇਸ ਵਾਇਰਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ। ਇਹ ਫੈਸਲਾ ਅਫਰੀਕਾ ਵਿੱਚ ਮੰਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਤੋਂ ਬਾਅਦ ਲਿਆ ਗਿਆ ਹੈ, ਪਰ ਹੁਣ ਮੰਕੀਪੌਕਸ ਦਾ ਵਾਇਰਸ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਭਾਰਤ ਵਿੱਚ ਵੀ ਕੇਸ ਆਉਣ ਦੀ ਸੰਭਾਵਨਾ ਹੈ।
ਮੰਕੀਪੌਕਸ ਦਾ ਖਤਰਨਾਕ ਸਟ੍ਰੇਨ
ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਮੰਕੀਪੌਕਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲਿਆ ਸੀ ਤਾਂ ਇਸ ਦਾ ਸਟ੍ਰੇਨ ਖ਼ਤਰਨਾਕ ਨਹੀਂ ਸੀ ਪਰ ਇਸ ਵਾਰ ਵਾਇਰਸ ਦੇ ਸਟ੍ਰੇਨ ਵਿੱਚ ਕੁਝ ਬਦਲਾਅ ਨਜ਼ਰ ਆ ਰਹੇ ਹਨ। ਅਜਿਹੇ ‘ਚ ਇਸ ਵਾਰ ਹੋਰ ਮਾਮਲੇ ਆਉਣ ਦੀ ਸੰਭਾਵਨਾ ਹੈ। ਮੰਕੀਪਾਕਸ ਵਾਇਰਸ ਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਅਜਿਹੇ ‘ਚ ਚੌਕਸ ਰਹਿਣ ਦੀ ਲੋੜ ਹੈ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਵਿਸ਼ੇਸ਼ ਤੌਰ ‘ਤੇ ਸਕ੍ਰੀਨਿੰਗ ਦੀ ਲੋੜ ਹੈ। ਜੇਕਰ ਕਿਸੇ ਨੂੰ ਮੰਕੀਪੌਕਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਆਈਸੋਲੇਟ ਕਰ ਦੇਣਾ ਚਾਹੀਦਾ ਹੈ।
ਇਨ੍ਹਾਂ ਲੋਕਾਂ ਨੂੰ ਮੰਕੀਪੌਕਸ ਦਾ ਖ਼ਤਰਾ ਘੱਟ
ਜਿਨ੍ਹਾਂ ਲੋਕਾਂ ਨੇ ਸਮਾਲ ਪੌਕਸ ਦੀ ਵੈਕਸੀਨ ਲਈ ਹੈ, ਉਨ੍ਹਾਂ ਨੂੰ ਮੰਕੀਪੌਕਸ ਤੋਂ ਕੋਈ ਖਤਰਾ ਨਹੀਂ ਹੈ, ਸਮਾਲ ਪੌਕਸ ਵੈਕਸੀਨ ਆਖਰੀ ਵਾਰ 1978-79 ਵਿੱਚ ਦਿੱਤੀ ਗਈ ਸੀ। ਮੰਕੀਪੌਕਸ ਦੇ ਲੱਛਣ ਵੀ ਸਮਾਲ ਪੌਕਸ ਦੇ ਸਮਾਨ ਹਨ। ਇਸ ਵਿਚ ਵੀ ਸਰੀਰ ‘ਤੇ ਧੱਫੜ ਨਜ਼ਰ ਆਉਂਦੇ ਹਨ ਅਤੇ ਬੁਖਾਰ ਹੁੰਦਾ ਹੈ। ਹਾਲਾਂਕਿ, ਸਮਲਿੰਗੀ ਪੁਰਸ਼ਾਂ ਵਿੱਚ ਮੰਕੀਪੌਕਸ ਦੇ ਮਾਮਲੇ ਵਧੇਰੇ ਆਮ ਹਨ। ਅਜਿਹਾ ਇਸ ਲਈ ਕਿਉਂਕਿ ਇਹ ਵਾਇਰਸ ਅਸੁਰੱਖਿਅਤ ਸੈਕਸ ਰਾਹੀਂ ਵੀ ਫੈਲਦਾ ਹੈ। ਮੰਕੀਪੌਕਸ ਨੂੰ ਰੋਕਣ ਲਈ ਵਰਤਮਾਨ ਵਿੱਚ ਕੋਈ ਦਵਾਈ ਜਾਂ ਟੀਕਾ ਨਹੀਂ ਹੈ। ਲੱਛਣਾਂ ਦੇ ਆਧਾਰ ‘ਤੇ ਹੀ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ।