ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Monkeypox : ਅਫਰੀਕਾ ਤੋਂ ਪਾਕਿਸਤਾਨ ਪਹੁੰਚਿਆ ਮੰਕੀਪੌਕਸ, ਭਾਰਤ ‘ਚ ਵੀ ਖਤਰਾ, ਹਸਪਤਾਲ-ਏਅਰਪੋਰਟ ‘ਤੇ ਅਲਰਟ

Monkeypox Cases In India: ਅਫਰੀਕਾ ਤੋਂ ਬਾਅਦ ਪਾਕਿਸਤਾਨ, ਸਵੀਡਨ ਅਤੇ ਫਿਲੀਪੀਨਜ਼ ਵਿੱਚ ਵੀ ਮੰਕੀਪੌਕਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਹੁਣ ਭਾਰਤ 'ਚ ਵੀ ਇਸ ਵਾਇਰਸ ਦੇ ਮਾਮਲੇ ਆਉਣ ਦੀ ਸੰਭਾਵਨਾ ਹੈ। ਸਰਕਾਰ ਇਸ ਨੂੰ ਲੈ ਕੇ ਚੌਕਸ ਹੈ ਅਤੇ ਦਿੱਲੀ ਦੇ ਤਿੰਨ ਵੱਡੇ ਹਸਪਤਾਲਾਂ ਨੂੰ ਮੰਕੀਪੌਕਸ ਲਈ ਨੋਡਲ ਸੈਂਟਰ ਬਣਾਇਆ ਗਿਆ ਹੈ।

Monkeypox : ਅਫਰੀਕਾ ਤੋਂ ਪਾਕਿਸਤਾਨ ਪਹੁੰਚਿਆ ਮੰਕੀਪੌਕਸ, ਭਾਰਤ ‘ਚ ਵੀ ਖਤਰਾ, ਹਸਪਤਾਲ-ਏਅਰਪੋਰਟ ‘ਤੇ ਅਲਰਟ
ਮੰਕੀਪੌਕਸ ਨੂੰ ਲੈ ਕੇ ਭਾਰਤ ‘ਚ ਅਲਰਟ
Follow Us
tv9-punjabi
| Updated On: 10 Sep 2024 14:00 PM

ਅਫਰੀਕਾ ਤੋਂ ਬਾਅਦ ਹੁਣ ਦੁਨੀਆ ਦੇ ਕਈ ਦੇਸ਼ਾਂ ‘ਚ ਮੰਕੀਪੌਕਸ (mpox) ਵਾਇਰਸ ਫੈਲ ਰਿਹਾ ਹੈ। ਸਵੀਡਨ, ਫਿਲੀਪੀਨਜ਼ ਅਤੇ ਪਾਕਿਸਤਾਨ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ‘ਚ ਭਾਰਤ ‘ਚ ਵੀ ਮੰਕੀਪੌਕਸ ਦਾ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਚੌਕਸ ਹੈ। ਹਵਾਈ ਅੱਡੇ ‘ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਨੂੰ ਸ਼ੱਕੀ ਮਰੀਜ਼ਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਕੇਂਦਰ ਸਰਕਾਰ ਦੇ ਹਸਪਤਾਲ ਲੇਡੀ ਹਾਰਡਿੰਗ, ਆਰਐਮਐਲ ਅਤੇ ਸਫਦਰਜੰਗ ਨੂੰ ਦਿੱਲੀ ਵਿੱਚ ਨੋਡਲ ਹਸਪਤਾਲ ਬਣਾਇਆ ਗਿਆ ਹੈ।

ਇਨ੍ਹਾਂ ਹਸਪਤਾਲਾਂ ਵਿੱਚ ਮੰਕੀਪੌਕਸ ਲਈ ਵਾਰਡ ਅਤੇ ਬੈੱਡ ਤਿਆਰ ਕੀਤੇ ਗਏ ਹਨ। ਜੇਕਰ ਕੋਈ ਮੰਕੀਪੌਕਸ ਦਾ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਇੱਥੇ ਦਾਖਲ ਕਰਵਾਇਆ ਜਾਵੇਗਾ। ਡਬਲਯੂਐਚਓ ਨੇ ਮੰਕੀਪੌਕਸ ਬਾਰੇ ਪਹਿਲਾਂ ਹੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। WHO ਨੇ ਕੁਝ ਦਿਨ ਪਹਿਲਾਂ ਹੀ ਇਸ ਵਾਇਰਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ। ਇਹ ਫੈਸਲਾ ਅਫਰੀਕਾ ਵਿੱਚ ਮੰਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਤੋਂ ਬਾਅਦ ਲਿਆ ਗਿਆ ਹੈ, ਪਰ ਹੁਣ ਮੰਕੀਪੌਕਸ ਦਾ ਵਾਇਰਸ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। ਭਾਰਤ ਵਿੱਚ ਵੀ ਕੇਸ ਆਉਣ ਦੀ ਸੰਭਾਵਨਾ ਹੈ।

ਇਸ ਵਾਰ ਮੰਕੀਪੌਕਸ ਦਾ ਖਤਰਨਾਕ ਸਟ੍ਰੇਨ

ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਮੰਕੀਪੌਕਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲਿਆ ਸੀ ਤਾਂ ਇਸ ਦਾ ਸਟ੍ਰੇਨ ਖ਼ਤਰਨਾਕ ਨਹੀਂ ਸੀ ਪਰ ਇਸ ਵਾਰ ਵਾਇਰਸ ਦੇ ਸਟ੍ਰੇਨ ਵਿੱਚ ਕੁਝ ਬਦਲਾਅ ਨਜ਼ਰ ਆ ਰਹੇ ਹਨ। ਅਜਿਹੇ ‘ਚ ਇਸ ਵਾਰ ਹੋਰ ਮਾਮਲੇ ਆਉਣ ਦੀ ਸੰਭਾਵਨਾ ਹੈ। Monkeypox ਵਾਇਰਸ ਵੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਅਜਿਹੇ ‘ਚ ਚੌਕਸ ਰਹਿਣ ਦੀ ਲੋੜ ਹੈ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਵਿਸ਼ੇਸ਼ ਤੌਰ ‘ਤੇ ਸਕ੍ਰੀਨਿੰਗ ਦੀ ਲੋੜ ਹੈ। ਜੇਕਰ ਕਿਸੇ ਨੂੰ ਮੰਕੀਪੌਕਸ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਸ ਨੂੰ ਤੁਰੰਤ ਅਲੱਗ ਕਰ ਦੇਣਾ ਚਾਹੀਦਾ ਹੈ।

ਮੰਕੀਪੌਕਸ ਦਾ ਇਨ੍ਹਾਂ ਲੋਕਾਂ ਨੂੰ ਖ਼ਤਰਾ ਘੱਟ

ਜਿਨ੍ਹਾਂ ਲੋਕਾਂ ਨੇ ਸਮਾਲ ਪਾਕਸ ਵੈਕਸੀਨ ਲਈ ਹੈ, ਉਨ੍ਹਾਂ ਨੂੰ ਮੰਕੀਪੌਕਸ ਦਾ ਖ਼ਤਰਾ ਨਹੀਂ ਹੈ। ਮੰਕੀਪੌਕਸ ਦੇ ਲੱਛਣ ਵੀ ਚੇਚਕ ਦੇ ਸਮਾਨ ਹਨ। ਇਸ ਵਿਚ ਵੀ ਸਰੀਰ ‘ਤੇ ਧੱਫੜ ਨਜ਼ਰ ਆਉਂਦੇ ਹਨ ਅਤੇ ਬੁਖਾਰ ਹੁੰਦਾ ਹੈ। ਹਾਲਾਂਕਿ, ਸਮਲਿੰਗੀ ਪੁਰਸ਼ਾਂ ਵਿੱਚ ਮੰਕੀਪੌਕਸ ਦੇ ਮਾਮਲੇ ਵਧੇਰੇ ਆਮ ਹਨ। ਅਜਿਹਾ ਇਸ ਲਈ ਕਿਉਂਕਿ ਇਹ ਵਾਇਰਸ ਅਸੁਰੱਖਿਅਤ ਸੈਕਸ ਰਾਹੀਂ ਵੀ ਫੈਲਦਾ ਹੈ। ਮੰਕੀਪੌਕਸ ਨੂੰ ਰੋਕਣ ਲਈ ਵਰਤਮਾਨ ਵਿੱਚ ਕੋਈ ਦਵਾਈ ਜਾਂ ਟੀਕਾ ਨਹੀਂ ਹੈ। ਲੱਛਣਾਂ ਦੇ ਆਧਾਰ ‘ਤੇ ਹੀ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ।

Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...