Raid In Ludhiana: ਤਿਉਹਾਰ ਤੋਂ ਪਹਿਲਾਂ ਸਾਵਧਾਨ, ਸੜੇ ਆਂਡਿਆਂ ਤੋਂ ਬਣ ਰਹੇ ਹਨ ਫਰੂਟ ਕੇਕ, ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ
Raid In Ludhiana: ਸਿਹਤ ਵਿਭਾਗ ਨੇ ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਫਰੂਟ ਕੇਕ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ। ਫੈਕਟਰੀ ਵਿੱਚ ਫਰੂਟ ਕੇਕ ਤਿਆਰ ਕੀਤੇ ਜਾ ਰਹੇ ਸਨ। ਟੀਮ ਨੂੰ ਸੂਚਨਾ ਮਿਲੀ ਸੀ ਕਿ ਫੈਕਟਰੀ ਵਿੱਚ ਫੂਡ ਲਾਇਸੈਂਸ ਤੋਂ ਬਿਨਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ਵਿੱਚ ਮਠਿਆਈਆਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਅਤੇ ਮਠਿਆਈ ਵਾਲੇ ਥੋਕ ਵਿੱਚ ਮਠਿਆਈਆਂ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਕਈ ਥਾਵਾਂ ‘ਤੇ ਲੋਕਾਂ ਦੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਅਜਿਹੇ ‘ਚ ਸਿਹਤ ਵਿਭਾਗ ਵੀ ਹਰਕਤ ‘ਚ ਆ ਗਿਆ ਹੈ ਅਤੇ ਮਿਠਾਈ ਦੀਆਂ ਦੁਕਾਨਾਂ, ਫੈਕਟਰੀਆਂ ਅਤੇ ਅਜਿਹੀਆਂ ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੰਗਲਵਾਰ ਨੂੰ ਸਿਹਤ ਵਿਭਾਗ ਨੇ ਲੁਧਿਆਣਾ ਦੇ ਟਿੱਬਾ ਰੋਡ ‘ਤੇ ਸਥਿਤ ਫਰੂਟ ਕੇਕ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ। ਫੈਕਟਰੀ ਵਿੱਚ ਫਰੂਟ ਕੇਕ ਤਿਆਰ ਕੀਤੇ ਜਾ ਰਹੇ ਸਨ। ਟੀਮ ਨੂੰ ਸੂਚਨਾ ਮਿਲੀ ਸੀ ਕਿ ਫੈਕਟਰੀ ਵਿੱਚ ਫੂਡ ਲਾਇਸੈਂਸ ਤੋਂ ਬਿਨਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਨੇ ਮੰਗਲਵਾਰ ਨੂੰ ਇੱਕ ਫੈਕਟਰੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਫੈਕਟਰੀ ਅੰਦਰ ਪਈ ਗੰਦਗੀ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਫੈਕਟਰੀ ਵਿੱਚ ਥਾਂ-ਥਾਂ ਗੰਦਗੀ ਫੈਲੀ ਹੋਈ ਸੀ ਅਤੇ ਅੰਦਰੋਂ ਬਦਬੂ ਆ ਰਹੀ ਸੀ। ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਫਰੂਟ ਕੇਕ ਬਣਾਉਣ ਲਈ ਖਰਾਬ ਹੋਏ ਆਂਡਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਫੈਕਟਰੀ ਮਾਲਕ ਨੇ ਦੱਸਿਆ ਕਿ ਉਹ ਸਸਤੇ ਭਾਅ ‘ਤੇ ਟੁੱਟੇ ਹੋਏ ਅੰਡੇ ਖਰੀਦਦੇ ਹਨ ਅਤੇ ਉਨ੍ਹਾਂ ਤੋਂ ਫਰੂਟ ਕੇਕ ਬਣਾ ਕੇ ਬੇਕਰੀ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਸਪਲਾਈ ਕਰਦੇ ਹਨ।
ਅੰਡਿਆਂ ਨੂੰ ਕੀਤਾ ਸਟੋਰ
ਉਹਨਾਂ ਨੇ ਅੰਡਿਆਂ ਨੂੰ ਤੋੜ ਕੇ ਉਸ ਵਿੱਚੋਂ ਨਿਕਲਣ ਵਾਲੇ ਤਰਲ ਪਦਾਰਥ ਨੂੰ ਡਰੰਮਾਂ ਵਿੱਚ ਸਟੋਰ ਕਰ ਲਿਆ। ਸਿਹਤ ਵਿਭਾਗ ਦੀ ਟੀਮ ਨੇ ਫਰੂਟ ਕੇਕ ਬਣਾਉਣ ਵਿੱਚ ਵਰਤੇ ਜਾਣ ਵਾਲੇ ਤੱਤਾਂ ਦੀ ਜਾਂਚ ਕੀਤੀ ਅਤੇ ਤਿਆਰ ਫਰੂਟ ਕੇਕ, ਬਰੈੱਡ ਅਤੇ ਟੁੱਟੇ ਆਂਡਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ। ਇਸ ਤੋਂ ਇਲਾਵਾ ਡਰੰਮਾਂ ਵਿੱਚ ਰੱਖੇ ਕਰੀਬ 4 ਕੁਇੰਟਲ ਟੁੱਟੇ ਹੋਏ ਆਂਡੇ ਅਤੇ ਤਿਆਰ ਫਰੂਟ ਕੇਕ ਦੇ ਕਰੀਬ 50 ਡੱਬੇ ਮੌਕੇ ਤੇ ਹੀ ਨਸ਼ਟ ਕਰ ਦਿੱਤੇ ਗਏ ਹਨ।
ਬਿਨ੍ਹਾਂ ਲਾਇਸੰਸ ਬਣਾ ਰਹੇ ਸੀ ਕੇਕ
ਜ਼ਿਲ੍ਹਾ ਸਿਹਤ ਅਫ਼ਸਰ ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਫੈਕਟਰੀ ਮਾਲਕ ਕੋਲ ਮੌਕੇ ਤੇ ਫੂਡ ਲਾਇਸੰਸ ਵੀ ਨਹੀਂ ਸੀ। ਸਫ਼ਾਈ ਨਾ ਰੱਖਣ ਕਾਰਨ ਉਸ ਦਾ ਚਲਾਨ ਕੀਤਾ ਗਿਆ ਹੈ ਅਤੇ ਲੈਬ ਨੂੰ ਭੇਜੇ ਗਏ ਫਰੂਟ ਕੇਕ, ਬਰੈੱਡ ਅਤੇ ਅੰਡਿਆਂ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਫੈਕਟਰੀ ਮਾਲਕ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਬੱਚੀ ਦੀ ਹੋਈ ਸੀ ਮੌਤ
ਕੁੱਝ ਕੁ ਮਹੀਨੇ ਪਹਿਲਾਂ ਪਟਿਆਲਾ ਵਿੱਚ ਜਨਮ ਦਿਨ ਵਾਲਾ ਕੇਕ ਖਾਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਸੀ। ਬੱਚੀ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਕੇਕ ਖਾਣ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਸੀ।ਜਿਸ ਤੋਂ ਬਾਅਦ ਬੱਚੀ ਨੇ ਦਮ ਤੋੜ ਦਿੱਤਾ।