ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Health Tips: ਔਰਤਾਂ ਦੇ ਮੁਕਾਬਲੇ ਮਰਦਾਂ ‘ਚ ਗੰਜਾਪਨ ਜ਼ਿਆਦਾ ਕਿਉਂ ਹੁੰਦਾ ਹੈ? ਕੀ ਹਨ ਕਾਰਨ?

Hair Loss Problem : ਅੱਜ ਦੇ ਸਮੇਂ 'ਚ ਬਦਲਦੀ ਜੀਵਨ ਸ਼ੈਲੀ ਅਤੇ ਤਣਾਅਪੂਰਨ ਰੁਟੀਨ ਦੇ ਕਾਰਨ ਗੰਜੇਪਨ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸਮੱਸਿਆ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਸਦੇ ਮਾਮਲੇ ਮਰਦਾਂ 'ਚ ਵਧੇਰੇ ਆਮ ਹਨ। ਅਜਿਹੀ ਸਥਿਤੀ 'ਚ ਆਓ ਜਾਣਦੇ ਹਾਂ ਗੰਜੇਪਣ ਦੇ ਪਿੱਛੇ ਵਿਗਿਆਨਕ ਕਾਰਨ, ਇਹ ਮਰਦਾਂ 'ਚ ਜ਼ਿਆਦਾ ਕਿਉਂ ਹੁੰਦਾ ਹੈ ਅਤੇ ਇਸਨੂੰ ਸਮੇਂ ਸਿਰ ਕਿਵੇਂ ਰੋਕਿਆ ਜਾ ਸਕਦਾ ਹੈ।

Health Tips: ਔਰਤਾਂ ਦੇ ਮੁਕਾਬਲੇ ਮਰਦਾਂ 'ਚ ਗੰਜਾਪਨ ਜ਼ਿਆਦਾ ਕਿਉਂ ਹੁੰਦਾ ਹੈ? ਕੀ ਹਨ ਕਾਰਨ?
Image Credit source: Boy_Anupong/Moment/Getty Images
Follow Us
tv9-punjabi
| Published: 14 May 2025 13:23 PM IST
Hair Loss Problem : ਅੱਜ ਲੋਕਾਂ ਦੇ ਗੱਲਤ ਖਾਣ-ਪੀਣ ਵਾਲੀ ਜੀਵਨ ਸ਼ੈਲੀ ਦੇ ਕਾਰਨ ਗੰਜੇਪਨ ਦੀ ਸਮੱਸਿਆ ਵੱਧ ਰਹੀ ਹੈ। ਹਾਲਾਂਕਿ ਇਹ ਸਮੱਸਿਆ ਮਰਦਾਂ ਅਤੇ ਔਰਤਾਂ ਦੋਵਾਂ ‘ਚ ਦੇਖੀ ਜਾਂਦੀ ਹੈ, ਪਰ ਇਸਦੇ ਮਾਮਲੇ ਮਰਦਾਂ ‘ਚ ਬਹੁਤ ਜ਼ਿਆਦਾ ਹਨ। ਗੰਜਾਪਨ ਨਾ ਸਿਰਫ਼ ਤੁਹਾਡੇ ਦਿੱਖ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਤੁਹਾਨੂੰ ਮਾਨਸਿਕ ਤੌਰ ‘ਤੇ ਵੀ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ‘ਚ ਆਤਮਵਿਸ਼ਵਾਸ ਦੀ ਕਮੀ ਅਤੇ ਟੇਸ਼ਨ ਵਰਗੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ। ਆਓ ਜਾਣਦੇ ਹਾਂ ਗੰਜਾਪਨ ਕਿਉਂ ਹੁੰਦਾ ਹੈ, ਇਹ ਮਰਦਾਂ ‘ਚ ਜ਼ਿਆਦਾ ਕਿਉਂ ਹੁੰਦਾ ਹੈ ਅਤੇ ਇਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਗੰਜੇਪਣ ਦਾ ਮੁੱਖ ਕਾਰਨ ਵਾਲਾਂ ਦੀਆਂ ਜੜ੍ਹਾਂ ਦਾ ਕਮਜ਼ੋਰ ਹੋਣਾ ਅਤੇ ਹੌਲੀ-ਹੌਲੀ ਵਾਲਾਂ ਦਾ ਝੜਨਾ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਸ ‘ਚ ਜੈਨੇਟਿਕ ਕਾਰਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਸਰੀਰ ‘ਚ ਡਾਇਹਾਈਡ੍ਰੋਟੇਸਟੋਸਟੀਰੋਨ (DHT) ਨਾਮਕ ਹਾਰਮੋਨ ਵਾਲਾਂ ਦੀਆਂ ਜੜ੍ਹਾਂ ਨੂੰ ਸੁੰਗੜਦਾ ਹੈ, ਜਿਸ ਕਾਰਨ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਝੜਨ ਲੱਗਦੇ ਹਨ। ਜ਼ਿਆਦਾ ਤਣਾਅ ਵੀ ਵਾਲਾਂ ਦੇ ਝੜਨ ਦਾ ਇੱਕ ਵੱਡਾ ਕਾਰਨ ਹੈ। ਇਹ ਸਰੀਰ ‘ਚ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦਾ ਹੈ, ਜੋ ਵਾਲਾਂ ਦੇ ਵਾਧੇ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ, ਵਿਟਾਮਿਨ ਬੀ, ਡੀ, ਆਇਰਨ, ਜ਼ਿੰਕ ਅਤੇ ਪ੍ਰੋਟੀਨ ਦੀ ਕਮੀ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਵਾਲਾਂ ਦੀ ਜੈੱਲ, ਰੰਗ, ਰੀਬੌਂਡਿੰਗ ਆਦਿ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਥਾਇਰਾਇਡ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਜਾਂ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਵੀ ਵਾਲ ਝੜ ਸਕਦੇ ਹਨ।

ਮਰਦਾਂ ‘ਚ ਗੰਜਾਪਨ ਜ਼ਿਆਦਾ ਕਿਉਂ ਹੁੰਦਾ ਹੈ?

ਦਿੱਲੀ ਦੇ ਆਰਐਮਐਲ ਹਸਪਤਾਲ ਦੇ ਸਕਿਨ ਵਿਭਾਗ ਦੇ ਸਾਬਕਾ ਡਾ. ਭਾਵੂਕ ਧੀਰ ਦਾ ਕਹਿਣਾ ਹੈ ਕਿ ਮਰਦਾਂ ‘ਚ ਟੈਸਟੋਸਟੀਰੋਨ ਤੋਂ ਪੈਦਾ ਹੋਣ ਵਾਲਾ ਡੀਐਚਟੀ ਹਾਰਮੋਨ ਵਾਲਾਂ ਦੀਆਂ ਜੜ੍ਹਾਂ ਨੂੰ ਜਲਦੀ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਕਿ ਔਰਤਾਂ ‘ਚ ਇਸਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਉਨ੍ਹਾਂ ਦੇ ਵਾਲ ਜਲਦੀ ਨਹੀਂ ਝੜਦੇ। ਇਸ ਤੋਂ ਇਲਾਵਾ, ਮਰਦਾਂ ‘ਚ ਗੰਜਾਪਨ ਆਮ ਤੌਰ ‘ਤੇ ਮੱਥੇ ਤੋਂ ਸ਼ੁਰੂ ਹੁੰਦਾ ਹੈ ਅਤੇ ਸਿਰ ਦੇ ਵਿਚਕਾਰ ਵੱਲ ਵਧਦਾ ਹੈ। ਜਦੋਂ ਕਿ ਔਰਤਾਂ ‘ਚ, ਵਾਲ ਝੜਨਾ ਜ਼ਿਆਦਾਤਰ ਪੂਰੇ ਸਿਰ ‘ਚ ਫੈਲਦਾ ਹੈ, ਇਸ ਲਈ ਉਨ੍ਹਾਂ ਦਾ ਗੰਜਾਪਨ ਜਲਦੀ ਦਿਖਾਈ ਨਹੀਂ ਦਿੰਦਾ। ਇਸ ਤੋਂ ਇਲਾਵਾ, ਔਰਤਾਂ ਵਿੱਚ ਐਸਟ੍ਰੋਜਨ ਹਾਰਮੋਨ ਵਾਲਾਂ ਨੂੰ ਮਜ਼ਬੂਤ ​​ਰੱਖਦਾ ਹੈ, ਜਦੋਂ ਕਿ ਮਰਦਾਂ ਵਿੱਚ DHT ਭਾਰੂ ਰਹਿੰਦਾ ਹੈ, ਜੋ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ, ਐਂਡਰੋਜਨੇਟਿਕ ਐਲੋਪੇਸ਼ੀਆ ਇੱਕ ਆਮ ਕਿਸਮ ਦਾ ਗੰਜਾਪਨ ਹੈ, ਜੋ ਜੈਨੇਟਿਕ ਕਾਰਨਾਂ ਅਤੇ ਹਾਰਮੋਨਲ ਤਬਦੀਲੀਆਂ ਕਾਰਨ ਹੁੰਦਾ ਹੈ। ਇਹ ਮਰਦਾਂ ‘ਚ 20 ਸਾਲ ਦੀ ਉਮਰ ਤੋਂ ਬਾਅਦ ਹੀ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ, ਜਦੋਂ ਕਿ ਔਰਤਾਂ ‘ਚ ਇਹ 40 ਸਾਲ ਦੀ ਉਮਰ ਤੋਂ ਬਾਅਦ ਸਰਗਰਮ ਹੋ ਜਾਂਦਾ ਹੈ।

ਕਿਵੇਂ ਕਰੀਏ ਬਚਾਅ

ਪ੍ਰੋਟੀਨ, ਆਇਰਨ, ਓਮੇਗਾ-3 ਫੈਟੀ ਐਸਿਡ, ਵਿਟਾਮਿਨ ਬੀ12 ਅਤੇ ਡੀ ਨਾਲ ਭਰਪੂਰ ਭੋਜਨ ਖਾਓ। ਧਿਆਨ, ਯੋਗਾ ਅਤੇ ਲੋੜੀਂਦੀ ਨੀਂਦ ਰਾਹੀਂ ਤਣਾਅ ਘਟਾਓ। ਵਾਲਾਂ ਦਾ ਰੰਗ, ਜੈੱਲ, ਸਪਰੇਅ ਵਰਤਣ ਤੋਂ ਬਚੋ। ਜੇਕਰ ਵਾਲ ਤੇਜ਼ੀ ਨਾਲ ਝੜ ਰਹੇ ਹਨ, ਤਾਂ ਸਕਿਨ ਦੇ ਮਾਹਿਰ ਨਾਲ ਸੰਪਰਕ ਕਰੋ। ਜੇਕਰ ਗੰਜਾਪਨ ਅਸਧਾਰਨ ਤੌਰ ‘ਤੇ ਵਧ ਰਿਹਾ ਹੈ, ਤਾਂ ਹਾਰਮੋਨ ਦੇ ਪੱਧਰ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ ਕਰਵਾਓ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...