ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ (35) ਦੀ ਪੰਚਕੂਲਾ ਸਥਿਤ ਉਨ੍ਹਾਂ ਦੇ ਘਰ ਸ਼ੱਕੀ ਹਾਲਾਤਾਂ ਚ ਹੋਈ ਮੌਤ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ। ਪਰਿਵਾਰ ਨੇ ਸ਼ੁਰੂ ਚ ਮੌਤ ਦਾ ਕਾਰਨ ਦਵਾਈ ਦੀ ਓਵਰਡੋਜ਼ ਦੱਸਿਆ ਸੀ। ਹਾਲਾਂਕਿ, ਹੁਣ ਸਾਬਕਾ ਡੀਜੀਪੀ, ਉਨ੍ਹਾਂ ਦੀ ਪਤਨੀ, ਧੀ ਤੇ ਨੂੰਹ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
FIR On EX DGP Mohammad Mustafa: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵਿਰੁੱਧ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ। ਅਕੀਲ ਦੀ ਮੌਤ 16 ਅਕਤੂਬਰ ਦੀ ਰਾਤ ਨੂੰ ਪੰਚਕੂਲਾ, ਹਰਿਆਣਾ ‘ਚ ਸ਼ੱਕੀ ਹਾਲਾਤਾਂ ‘ਚ ਹੋਈ ਸੀ। ਪਰਿਵਾਰ ਨੇ ਮੌਤ ਦਾ ਕਾਰਨ ਦਵਾਈ ਦੀ ਓਵਰਡੋਜ਼ ਦੱਸਿਆ ਹੈ, ਪਰ ਇਸ ਮਾਮਲੇ ‘ਚ ਇਲਜ਼ਾਮ ਲਗਾਏ ਗਏ ਹਨ ਕਿ ਡੀਜੀਪੀ ਦੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਸਨ। ਅਕੀਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸਚ ਉਨ੍ਹਾਂ ਨੇ ਕਿਹਾ ਹੈ, ਮੇਰੇ ਪਿਤਾ ਦੇ ਮੇਰੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸ ਵੀਡੀਓ ਵਿੱਚ ਜਾਣੋ ਪੂਰਾ ਮਾਮਲਾ
Published on: Oct 21, 2025 05:19 PM
Latest Videos
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ