AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Gut Health Facts: ਕੀ ਹੁੰਦੀ ਹੈ ‘ਗਟ ਹੈਲਥ’? ਇਸ ਨਾਲ ਜੁੜੇ ਇਨ੍ਹਾਂ ਮਿਥਕਾਂ ‘ਤੇ ਭਰੋਸਾ ਕਰਨਾ ਪੈ ਸਕਦਾ ਹੈ ਭਾਰੀ

ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਵਿੱਚ 'ਗਟ ਹੈਲਥ' ਸ਼ਬਦ ਕਾਫ਼ੀ ਸੁਣਨ ਨੂੰ ਮਿਲਦਾ ਹੈ, ਪਰ ਇਸ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਮਿਥਕ ਅਤੇ ਗਲਤਫ਼ਹਿਮੀਆਂ ਵੀ ਫੈਲੀਆਂ ਹੋਈਆਂ ਹਨ। ਆਮ ਤੌਰ 'ਤੇ ਲੋਕ ਇਹ ਮੰਨ ਲੈਂਦੇ ਹਨ ਕਿ ਗਟ ਹੈਲਥ ਦਾ ਮਤਲਬ ਤੁਹਾਡੀ ਪੂਰੀ ਪੇਟ ਦੀ ਸਿਹਤ ਨੂੰ ਦਰਸਾਉਣਾ ਹੈ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ।

Gut Health Facts: ਕੀ ਹੁੰਦੀ ਹੈ 'ਗਟ ਹੈਲਥ'? ਇਸ ਨਾਲ ਜੁੜੇ ਇਨ੍ਹਾਂ ਮਿਥਕਾਂ 'ਤੇ ਭਰੋਸਾ ਕਰਨਾ ਪੈ ਸਕਦਾ ਹੈ ਭਾਰੀ
tv9-punjabi
| Published: 15 Jul 2026 17:04 PM IST
Share

ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਵਿੱਚ ‘ਗਟ ਹੈਲਥ’ ਸ਼ਬਦ ਕਾਫ਼ੀ ਸੁਣਨ ਨੂੰ ਮਿਲਦਾ ਹੈ, ਪਰ ਇਸ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਮਿਥਕ ਅਤੇ ਗਲਤਫ਼ਹਿਮੀਆਂ ਵੀ ਫੈਲੀਆਂ ਹੋਈਆਂ ਹਨ। ਆਮ ਤੌਰ ‘ਤੇ ਲੋਕ ਇਹ ਮੰਨ ਲੈਂਦੇ ਹਨ ਕਿ ਗਟ ਹੈਲਥ ਦਾ ਮਤਲਬ ਤੁਹਾਡੀ ਪੂਰੀ ਪੇਟ ਦੀ ਸਿਹਤ ਨੂੰ ਦਰਸਾਉਣਾ ਹੈ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ। ਗਟ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਆਂਤੜੀਆਂ ਦੀ ਹੈਲਥ ‘ਤੇ ਸਭ ਤੋਂ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ।

ਇਸ ਵਿੱਚ ਸਿਰਫ਼ ਪੇਟ ਹੀ ਨਹੀਂ, ਬਲਕਿ ਛੋਟੀ ਅਤੇ ਵੱਡੀ ਆਂਤ, ਭੋਜਨ ਨਲੀ, ਲਿਵਰ, ਪੈਨਕ੍ਰੀਆਜ਼ ਅਤੇ ਗੁੱਡ ਬੈਕਟੀਰੀਆ ਸ਼ਾਮਲ ਹੁੰਦੇ ਹਨ। ਇਸ ਅਹਿਮ ਵਿਸ਼ੇ ‘ਤੇ ਟੀਵੀ9 ਨੇ ਅਪੋਲੋ ਸਪੈਕਟ੍ਰਾ ਹਸਪਤਾਲ ਦੇ ਗੈਸਟ੍ਰੋ ਸਰਜਰੀ ਦੇ ਸੀਨੀਅਰ ਕੰਸਲਟੈਂਟ ਡਾ. ਸਾਦ ਅਨਵਰ ਨਾਲ ਖ਼ਾਸ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਸ ਨਾਲ ਜੁੜੀਆਂ ਕਈ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਹਨ।

ਕੀ ਹੁੰਦੀ ਹੈ ਗਟ ਹੈਲਥ?

ਹੈਲਥ ਐਕਸਪਰਟ ਅਨੁਸਾਰ, ਗਟ ਹੈਲਥ ਦਾ ਮਤਲਬ ਕੇਵਲ ਪੇਟ ਦਾ ਠੀਕ ਰਹਿਣਾ ਹੀ ਨਹੀਂ ਹੈ। ਇਸ ਦੇ ਅੰਦਰ ਸਾਡੀਆਂ ਆਂਤੜੀਆਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਦਾ ਸੰਤੁਲਨ, ਸਹੀ ਪਾਚਨ ਪ੍ਰਣਾਲੀ ਅਤੇ ਪੋਸ਼ਕ ਤੱਤਾਂ ਦਾ ਉਚਿਤ ਤਰੀਕੇ ਨਾਲ ਅਵਸ਼ੋਸ਼ਣ ਵੀ ਸ਼ਾਮਲ ਹੁੰਦਾ ਹੈ। ਮਾਹਰਾਂ ਮੁਤਾਬਕ ਜੇਕਰ ਤੁਹਾਡਾ ਖਾਣਾ ਠੀਕ ਤਰ੍ਹਾਂ ਪਚ ਰਿਹਾ ਹੈ, ਨਿਊਟ੍ਰੀਐਂਟਸ ਸਹੀ ਤਰ੍ਹਾਂ ਐਬਜ਼ੋਰਬ ਹੋ ਰਹੇ ਹਨ, ਪੇਟ ਸਾਫ਼ ਰਹਿੰਦਾ ਹੈ ਅਤੇ ਆਂਤੜੀਆਂ ਵਿੱਚ ਗੁੱਡ ਬੈਕਟੀਰੀਆ ਦਾ ਬੈਲੇਂਸ ਬਣਿਆ ਹੋਇਆ ਹੈ, ਤਾਂ ਤੁਹਾਡੀ ਗਟ ਹੈਲਥ ਚੰਗੀ ਮੰਨੀ ਜਾਂਦੀ ਹੈ।

ਗਟ ਹੈਲਥ ਸਰੀਰ ਲਈ ਕਿਉਂ ਜ਼ਰੂਰ ਹੈ?

ਗਟ ਹੈਲਥ ਦਾ ਸਿੱਧਾ ਕਨੈਕਸ਼ਨ ਸਾਡੀਆਂ ਆਂਤੜੀਆਂ ਨਾਲ ਹੁੰਦਾ ਹੈ ਅਤੇ ਇਨ੍ਹਾਂ ਨੂੰ ਸਰੀਰ ਦਾ ‘ਦੂਜਾ ਦਿਮਾਗ’ ਵੀ ਪੁਕਾਰਿਆ ਜਾਂਦਾ ਹੈ। ਦਰਅਸਲ, ਆਂਤੜੀਆਂ ਦਾ ਸਬੰਧ ਸਿਰਫ਼ ਪਾਚਨ ਨਾਲ ਹੀ ਨਹੀਂ, ਬਲਕਿ ਮਨੁੱਖੀ ਸਰੀਰ ਦੀ ਇਮਿਊਨਿਟੀ, ਮੈਂਟਲ ਹੈਲਥ ਅਤੇ ਸਰੀਰ ਦੇ ਦੂਜੇ ਅੰਗਾਂ ਨਾਲ ਵੀ ਹੁੰਦਾ ਹੈ। ਜੇਕਰ ਇਮਿਊਨਿਟੀ ਦੀ ਗੱਲ ਕਰੀਏ ਤਾਂ ਸਾਡੇ ਸਰੀਰ ਦਾ 70 ਫੀਸਦੀ ਇਮਿਊਨ ਸਿਸਟਮ ਸਿੱਧੇ ਤੌਰ ‘ਤੇ ਆਂਤੜੀਆਂ ਨਾਲ ਹੀ ਜੁੜਿਆ ਹੁੰਦਾ ਹੈ। ਇੱਕ ਹੈਲਦੀ ਗਟ ਸਾਨੂੰ ਹਾਨੀਕਾਰਕ ਬੈਕਟੀਰੀਆ ਅਤੇ ਵੱਖ-ਵੱਖ ਤਰ੍ਹਾਂ ਦੇ ਇਨਫੈਕਸ਼ਨਾਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ।

ਗਟ ਹੈਲਥ ਨਾਲ ਜੁੜੇ ਵੱਡੇ ਮਿਥਕ

ਡਿਟੋਕਸ ਡ੍ਰਿੰਕ ਅਤੇ ਸਪਲੀਮੈਂਟਸ ਨਾਲ ਜੁੜਿਆ ਭੁਲੇਖਾ: ਡਾ. ਸਾਦ ਅਨਵਰ ਕਹਿੰਦੇ ਹਨ ਕਿ ਅਕਸਰ ਲੋਕ ਇਹ ਮੰਨ ਲੈਂਦੇ ਹਨ ਕਿ ਰੋਜ਼ਾਨਾ ਪ੍ਰੋਬਾਇਓਟਿਕ ਸਪਲੀਮੈਂਟ ਲੈਣ ਨਾਲ ਜਾਂ ਡਿਟੋਕਸ ਡ੍ਰਿੰਕ ਪੀਣ ਨਾਲ ਗਟ ਹੈਲਥ ਆਪਣੇ ਆਪ ਬਿਹਤਰ ਹੋ ਜਾਵੇਗੀ, ਜਦੋਂ ਕਿ ਅਜਿਹਾ ਨਹੀਂ ਹੁੰਦਾ। ਹਰ ਇੱਕ ਵਿਅਕਤੀ ਦੀਆਂ ਆਂਤੜੀਆਂ ਦੀ ਲੋੜ ਵੱਖਰੀ ਹੁੰਦੀ ਹੈ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਸਪਲੀਮੈਂਟ ਲੈਣਾ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ।

ਲੱਛਣ ਨਾ ਦਿਖਣ ‘ਤੇ ਗਟ ਨੂੰ ਸਵਸਥ ਮੰਨਣਾ: ਇੱਕ ਹੋਰ ਵੱਡਾ ਮਿਥਕ ਇਹ ਹੈ ਕਿ ਜੇਕਰ ਪੇਟ ਵਿੱਚ ਦਰਦ, ਗੈਸ ਜਾਂ ਕਬਜ਼ ਦੀ ਸਮੱਸਿਆ ਨਹੀਂ ਹੈ, ਤਾਂ ਗਟ ਪੂਰੀ ਤਰ੍ਹਾਂ ਸਵਸਥ ਹੈ। ਜਦੋਂ ਕਿ ਕਈ ਵਾਰ ਗਟ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਵੀ ਸਰੀਰ ਦੇ ਅੰਦਰ ਹੋ ਸਕਦੀਆਂ ਹਨ।

ਸਿਰਫ਼ ਦਹੀਂ ‘ਤੇ ਹੀ ਭਰੋਸਾ ਕਰ ਲੈਣਾ: ਲੋਕ ਇਹ ਵੀ ਮੰਨ ਲੈਂਦੇ ਹਨ ਕਿ ਜੇਕਰ ਉਹ ਦਹੀਂ ਖਾ ਰਹੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਗਟ ਹੈਲਥ ਹਮੇਸ਼ਾ ਠੀਕ ਰਹੇਗੀ। ਹਾਲਾਂਕਿ ਦਹੀਂ ਪ੍ਰੋਬਾਇਓਟਿਕ ਦਾ ਇੱਕ ਬੇਹੱਦ ਬਿਹਤਰੀਨ ਸੋਰਸ (ਸਰੋਤ) ਹੈ, ਪਰ ਗਟ ਹੈਲਥ ਲਈ ਸਿਰਫ਼ ਇਸ ‘ਤੇ ਹੀ ਪੂਰੀ ਤਰ੍ਹਾਂ ਨਿਰਭਰ ਹੋ ਜਾਣਾ ਠੀਕ ਨਹੀਂ ਹੈ।

ਗਟ ਹੈਲਥ ਨੂੰ ਕਿਵੇਂ ਰੱਖੀਏ ਬਿਲਕੁਲ ਠੀਕ?

ਸੰਤੁਲਿਤ ਖ਼ੁਰਾਕ ਅਤੇ ਫਾਈਬਰ: ਭੋਜਨ ਵਿੱਚ ਸੰਤੁਲਿਤ ਆਹਾਰ ਅਤੇ ਲੋੜੀਂਦੀ ਮਾਤਰਾ ਵਿੱਚ ਫਾਈਬਰ ਦਾ ਹੋਣਾ ਬਹੁਤ ਜ਼ਰੂਰੀ ਹੈ।

ਕੁਦਰਤੀ ਪ੍ਰੋਬਾਇਓਟਿਕਸ: ਦਹੀਂ ਵਰਗੀਆਂ ਪ੍ਰਾਕ੍ਰਿਤਿਕ ਪ੍ਰੋਬਾਇਓਟਿਕ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ।

ਪਾਣੀ ਅਤੇ ਵਰਜ਼ਿਸ਼: ਸਰੀਰ ਲਈ ਲੋੜੀਂਦਾ ਪਾਣੀ ਪੀਣਾ, ਨਿਯਮਿਤ ਰੂਪ ਵਿੱਚ ਵਿਆਯਾਮ ਕਰਨਾ ਅਤੇ ਸਰੀਰਕ ਤੌਰ ‘ਤੇ ਐਕਟਿਵ ਰਹਿਣਾ ਬੇਹੱਦ ਲਾਜ਼ਮੀ ਹੈ।

ਚੰਗੀ ਨੀਂਦ ਅਤੇ ਹੈਲਦੀ ਲਾਈਫਸਟਾਈਲ: ਗਟ ਨੂੰ ਸਹੀ ਰੱਖਣ ਲਈ ਚੰਗੀ ਅਤੇ ਪੂਰੀ ਨੀਂਦ ਲੈਣਾ ਅਤੇ ਇੱਕ ਹੈਲਦੀ ਲਾਈਫਸਟਾਈਲ ਅਪਣਾਉਣਾ ਜ਼ਰੂਰੀ ਹੈ।

ਐਂਟੀਬਾਇਓਟਿਕਸ ਦੀ ਵਰਤੋਂ ਦੌਰਾਨ ਵਰਤੋ ਸਾਵਧਾਨੀ

ਡਾਕਟਰੀ ਮਾਹਰਾਂ ਅਨੁਸਾਰ, ਬਿਨਾਂ ਕਿਸੇ ਜ਼ਰੂਰਤ ਦੇ ਐਂਟੀਬਾਇਓਟਿਕ ਦਵਾਈਆਂ ਦਾ ਸੇਵਨ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ, ਕਿਉਂਕਿ ਇਹ ਦਵਾਈਆਂ ਆਂਤੜੀਆਂ ਦੇ ਅੰਦਰ ਮੌਜੂਦ ਚੰਗੇ ਬੈਕਟੀਰੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਦੇ ਨਾਲ ਹੀ, ਜੇਕਰ ਪਾਚਨ ਨਾਲ ਸਬੰਧਿਤ ਕੋਈ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਉਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਕਿਸੇ ਮਾਹਰ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਹੀ ਸਭ ਤੋਂ ਸਹੀ ਕਦਮ ਹੈ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...