ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Womens World Cup 2025: ਹਰ ਹਿੰਦੁਸਤਾਨੀ ਦੀ ਜਿੱਤ… ਧੀਆਂ ਬਣੀਆਂ ਵਿਸ਼ਵ ਚੈਂਪੀਅਨ, ਖੁਸ਼ੀ ਨਾਲ ਝੁੰਮਿਆ ਬਾਲੀਵੁੱਡ, ਇੰਝ ਦਿੱਤੀ ਵਧਾਈ

Womens World Cup 2025 Celebs Reaction: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਐਤਵਾਰ ਨੂੰ, ਭਾਰਤੀ ਟੀਮ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਈ। ਉਦੋਂ ਤੋਂ, ਉਨ੍ਹਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਜਾਣੋ ਕਿਸ ਅਦਾਕਾਰ ਨੇ ਕੀ ਕਿਹਾ।

Womens World Cup 2025: ਹਰ ਹਿੰਦੁਸਤਾਨੀ ਦੀ ਜਿੱਤ... ਧੀਆਂ ਬਣੀਆਂ ਵਿਸ਼ਵ ਚੈਂਪੀਅਨ, ਖੁਸ਼ੀ ਨਾਲ ਝੁੰਮਿਆ ਬਾਲੀਵੁੱਡ, ਇੰਝ ਦਿੱਤੀ ਵਧਾਈ
ਖੁਸ਼ੀ ਨਾਲ ਝੁੰਮਿਆ ਬਾਲੀਵੁੱਡ, ਇੰਝ ਦਿੱਤੀ ਵਧਾਈ
Follow Us
tv9-punjabi
| Updated On: 03 Nov 2025 17:34 PM IST

Womens World Cup 2025 Celebs Reaction: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਜਿਸ ਪਲ ਦਾ ਹਰ ਭਾਰਤੀ ਇੰਤਜ਼ਾਰ ਕਰ ਰਿਹਾ ਸੀ ਉਹ ਆ ਹੀ ਗਿਆ ਹੈ। ਐਤਵਾਰ ਨੂੰ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਈ। ਇਸ ਜਿੱਤ ਦਾ ਜਸ਼ਨ ਫਿਲਮ ਇੰਡਸਟਰੀ ਵਿੱਚ ਵੀ ਮਨਾਇਆ ਜਾ ਰਿਹਾ ਹੈ। ਨਾ ਸਿਰਫ਼ ਸੰਨੀ ਦਿਓਲ, ਸਗੋਂ ਅਜੇ ਦੇਵਗਨ, ਵਿੱਕੀ ਕੌਸ਼ਲ ਅਤੇ ਵਿਦੇਸ਼ ਵਿੱਚ ਬੈਠੀ ਅਨੁਸ਼ਕਾ ਸ਼ਰਮਾ ਨੇ ਵੀ ਭਾਰਤੀ ਮਹਿਲਾ ਟੀਮ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ ਹੈ। ਆਓ ਜਾਣਦੇ ਹਾਂ ਕਿ ਕਿਸਨੇ ਕੀ ਕਿਹਾ।

ਸੈਮੀਫਾਈਨਲ ਮੈਚ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨਾਲ ਮੁਲਾਕਾਤ ਕੀਤੀ ਸੀ। ਅਦਾਕਾਰਾ ਨੇ ਪੂਰੀ ਟੀਮ ਨਾਲ ਇੱਕ ਵਿਸ਼ੇਸ਼ ਫੋਟੋਸ਼ੂਟ ਵਿੱਚ ਵੀ ਹਿੱਸਾ ਲਿਆ। ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ, ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਬਾਅਦ, ਕਰੀਨਾ ਕਪੂਰ ਖਾਨ ਵੀ ਭਾਵੁਕ ਹੋ ਗਈ। ਉਨ੍ਹਾਂ ਨੇ ਮਹਿਲਾ ਟੀਮ ਦੀ ਜਿੱਤ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਮੈਂ ਅਜੇ ਵੀ ਰੋ ਰਹੀ ਹਾਂ, ਖੁਸ਼ੀ ਦੇ ਹੰਝੂ ਹਨ।”

ਧੀਆਂ ਨੇ ਰਚਿਆ ਇਤਿਹਾਸ, ਖੁਸ਼ੀ ਨਾਲ ਝੂੰਮੇ ਸੈਲੇਬਸ

ਮਹਿਲਾ ਕ੍ਰਿਕਟ ਟੀਮ ਦੀ ਜਿੱਤ ਨੇ ਸਾਰਿਆਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਸੰਨੀ ਦਿਓਲ ਨੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਵੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, “ਭਾਰਤ ਜ਼ਿੰਦਾਬਾਦ! ਅੱਜ ਮੇਰੀਆਂ ਭੈਣਾਂ ਨੇ ਇਤਿਹਾਸ ਰਚਿਆ। ਭਾਰਤੀ ਮਹਿਲਾ ਕ੍ਰਿਕਟ ਲਈ ਪਹਿਲਾ ਵਿਸ਼ਵ ਕੱਪ, ਕਿੰਨਾ ਸ਼ਾਨਦਾਰ ਕਾਰਨਾਮਾ। ਮਹਿਲਾ ਸ਼ਕਤੀ ‘ਤੇ ਮਾਣ ਹੈ; ਇਹ ਜਿੱਤ ਹਰ ਭਾਰਤੀ ਲਈ ਜਿੱਤ ਹੈ।”

ਅਜੇ ਦੇਵਗਨ ਨੇ ਲਿਖਿਆ, “ਅਸੀਂ ਇਸ ਰਾਤ ਨੂੰ ਕਦੇ ਨਹੀਂ ਭੁੱਲਾਂਗੇ। ਥੈਂਕਯੂ, ਚੈਂਪੀਅਨਸ। ਇਸ ਟੀਮ ਨੇ ਦੁਨੀਆ ਨੂੰ ਦਿਖਾਇਆ ਕਿ ਵਿਸ਼ਵਾਸ ਕੀ ਕਰ ਸਕਦਾ ਹੈ।” ਅਨੁਸ਼ਕਾ ਸ਼ਰਮਾ, ਜੋ ਆਪਣੇ ਪਰਿਵਾਰ ਨਾਲ ਵਿਦੇਸ਼ ਵਿੱਚ ਰਹਿ ਰਹੀ ਹੈ, ਵੀ ਫਾਈਨਲ ਮੈਚ ਦੇਖ ਰਹੀ ਸੀ। ਜਿੱਤ ਤੋਂ ਬਾਅਦ, ਉਨ੍ਹਾਂ ਨੇ ਇੱਕ ਸਟੋਰੀ ਸ਼ੇਅਰ ਕੀਤੀ, “ਦੁਨੀਆ ਦੀਆਂ ਚੈਂਪੀਅਨਜਸ, ਸੁਪਰ ਵੂਮੈਨ ਨੇ ਇਤਿਹਾਸ ਰਚਿਆ ਹੈ। ਲਵ ਯੂ ਗਰਲਸ, ਕੀ ਗੇਮ ਸੀ!”

ਵਰੁਣ ਧਵਨ ਵੀ ਕ੍ਰਿਕਟ ਦੇ ਵੱਡੇ ਫੈਨਸ ਹਨ, ਜੋਹਰ ਮੈਚ ਵਿੱਚ ਭਾਰਤ ਨੂੰ ਸਪੋਰਟ ਕਰਦੇ ਹਨ। ਉਨ੍ਹਾਂ ਨੇ ਵੀ ਮਹਿਲਾ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ। ਅਦਾਕਾਰ ਨੇ ਲਿਖਿਆ, “ਪ੍ਰਾਉਡ ਇੰਡੀਅਨਸ, ਪ੍ਰਾਊਡ ਕ੍ਰਿਕਟ ਫੈਨਸ। ਸਾਡੀਆ ਹੀਰੋਜ਼।”

View this post on Instagram

A post shared by Sunny Deol (@iamsunnydeol)

ਜਿੱਤ, ਜਿੱਤ, ਜਿੱਤ… ਅਨੁਪਮ ਖੇਰ ਹੋਏ ਗਦਗਦ

ਪ੍ਰਿਯੰਕਾ ਚੋਪੜਾ ਨੇ ਵੀ ਭਾਰਤੀ ਟੀਮ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਸ਼ਰਧਾ ਕਪੂਰ ਨੇ ਲਿਖਿਆ, “ਸਾਲਾਂ ਤੋਂ, ਮੈਂ ਆਪਣੇ ਮਾਪਿਆਂ ਤੋਂ ਸਿਰਫ਼ ਇਹ ਸੁਣਦੀ ਆ ਰਹੀ ਸੀ ਕਿ 1983 ਦਾ ਪਲ ਕਿਹੋ ਜਿਹਾ ਸੀ। ਸਾਨੂੰ ਉਹ ਵਾਲਾ ਪਲ ਦੇਣ ਲਈ ਤੁਹਾਡਾ ਧੰਨਵਾਦ ਗਰਲਸ।” ਅਨੁਪਮ ਖੇਰ ਨੇ ਲਿਖਿਆ, “ਜਿੱਤ, ਜਿੱਤ, ਜਿੱਤ… ਭਾਰਤ ਕੀ ਜੈ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ।” ਅਨਿਲ ਕਪੂਰ ਵੀ ਜਿੱਤ ਨਾਲ ਬਹੁਤ ਖੁਸ਼ ਸਨ। ਅਭਿਸ਼ੇਕ ਬੱਚਨ ਨੇ ਵੀ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ।ੋ

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...