ਅਦਾਕਾਰਾ ਸੋਨਮ ਬਾਜਵਾ ਮੁੜ ਵਿਵਾਦਾਂ ‘ਚ ਫਸੀ, ਛੋਟੇ ਪਹਿਰਾਵੇ ਤੇ ਡਾਂਸ ਮੂਵਜ਼ ‘ਤੇ ਕਿਸ ਨੇ ਜਤਾਇਆ ਇਤਰਾਜ਼? ਜਾਣੋ…
Sonam Bajwa: ਸੋਨਮ ਬਾਜਵਾ ਦਾ ਵੀਡੀਓ ਜਦੋਂ ਸਾਹਮਣੇ ਆਇਆ ਤਾਂ ਇੱਕ ਯੂਜ਼ਰ ਨੇ ਲਿਖਿਆ ਕਿ ਸੋਨਮ ਛੋਟੇ ਕੱਪੜੇ ਪਾ ਕੇ ਪੰਜਾਬ ਦਾ ਜਲੂਸ ਕੱਢ ਰਹੀ ਹੈ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਗੁੱਸੇ ਵਿੱਚ ਆਏ ਯੂਜ਼ਰ ਨੇ ਸੋਨਮ ਨੂੰ ਇੱਕ ਅਸਫਲ ਹੀਰੋਇਨ ਵੀ ਕਿਹਾ।
Sonam Bajwa Controversy: ਗੋਆ ਵਿੱਚ ਅਦਾਕਾਰਾ ਸੋਨਮ ਬਾਜਵਾ ਦੇ ਨਵੇਂ ਸਾਲ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮ ਨੂੰ ਡਾਂਸ ਪਰਫੋਰਮ ਕੀਤਾ। ਜਿਸ ਤੋਂ ਬਾਅਦ ਕੁਝ ਲੋਕ ਗੁੱਸੇ ਵਿੱਚ ਆ ਗਏ। ਸੋਨਮ ਦੀ ਪਰਫੋਰਮੈਂਸ ਨੂੰ ਲੈ ਕੇ ਅਤੇ ਉਨ੍ਹਾਂ ਦੇ ਛੋਟੇ ਪਹਿਰਾਵੇ ਨੂੰ ਲੈ ਕੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸੋਨਮ ਬਾਜਵਾ ਦਾ ਵੀਡੀਓ ਜਦੋਂ ਸਾਹਮਣੇ ਆਇਆ ਤਾਂ ਇੱਕ ਯੂਜ਼ਰ ਨੇ ਲਿਖਿਆ ਕਿ ਸੋਨਮ ਛੋਟੇ ਕੱਪੜੇ ਪਾ ਕੇ ਪੰਜਾਬ ਦਾ ਜਲੂਸ ਕੱਢ ਰਹੀ ਹੈ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਗੁੱਸੇ ਵਿੱਚ ਆਏ ਯੂਜ਼ਰ ਨੇ ਸੋਨਮ ਨੂੰ ਇੱਕ ਅਸਫਲ ਹੀਰੋਇਨ ਵੀ ਕਿਹਾ। ਪਰਫੋਰਮੈਂਸ ਦੌਰਾਨ ਸੋਨਮ ਦੇ ਡਾਂਸ ਮੂਵਜ਼ ਦੇਖਣ ਤੋਂ ਬਾਅਦ ਇੱਕ ਨੇਟੀਜਨ ਨੇ ਕਿਹਾ ਕਿ ਵੱਖਵਾਦੀਆਂ ਦਾ ਸਮਾਂ ਵਧੀਆ ਸੀ। ਉਦੋਂ ਅਜਿਹੀ ਗੰਦਗੀ ਨਹੀਂ ਹੋਇਆ ਕਰਦੀ ਸੀ।
ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਸੋਨਮ ਬਾਜਵਾ ਵਿਵਾਦਾਂ ਵਿੱਚ ਫਸੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਦਾ ਵਿਵਾਦਾਂ ਨਾਲ ਰਿਸ਼ਤਾ ਰਿਹਾ ਹੈ। ਇੱਕ ਫਿਲਮ ਵਿੱਚ ਸ਼ਰਾਬ-ਸਿਗਰੇਟ ਪੀਣਾ ਅਤੇ ਫਿਰ ਮਸਜ਼ਿਦ ਵਿੱਚ ਸ਼ੂਟਿੰਗ ਨੂੰ ਲੈ ਕੇ ਉਹ ਵਿਵਾਦਾਂ ਵਿੱਚ ਘਿਰ ਚੁੱਕੀ ਹੈ।
View this post on Instagram
ਸ਼ਾਹੀ ਇਮਾਮ ਤੋਂ ਮੰਗਣੀ ਪਈ ਸੀ ਮੁਆਫੀ
ਇਸ ਤੋਂ ਪਹਿਲਾਂ ਸੋਨਮ ਬਾਜਵਾ ਨੂੰ ਲੁਧਿਆਣਾ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਤੋਂ ਮੁਆਫ਼ੀ ਮੰਗਣੀ ਪਈ ਸੀ। ਪੰਜਾਬੀ ਫਿਲਮ “ਪਿੱਟ ਸਿਆਪਾ” ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਮਸਜਿਦ ਵਿੱਚ ਸ਼ੂਟਿੰਗ ਕੀਤੀ ਸੀ। ਸ਼ਾਹੀ ਇਮਾਮ ਨੇ ਕਿਹਾ ਸੀ ਕਿ ਮਸਜਿਦ ਵਿੱਚ ਸ਼ੂਟਿੰਗ ਕਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉੱਥੇ ਹੀ ਖਾਣਾ-ਪੀਣਾ ਵੀ ਖਾਧਾ ਗਿਆ ਸੀ।
ਇਹ ਵੀ ਪੜ੍ਹੋ
ਦ੍ਰਿਸ਼ ਇੱਕ ਮਸਜਿਦ ਵਿੱਚ ਫਿਲਮਾਏ ਗਏ ਸਨ ਜੋ ਮਰਿਆਦਾ ਦੀ ਉਲੰਘਣਾ ਕਰਦੇ ਸਨ। ਸ਼ਾਹੀ ਇਮਾਮ ਨੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਨੂੰ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਸੋਨਮ ਬਾਜਵਾ ਵਿਰੁੱਧ ਐਫਆਈਆਰ ਦਰਜ ਕਰਨ ਲਈ ਕਿਹਾ। ਸੋਨਮ ਅਤੇ ਉਨ੍ਹਾਂ ਦੀ ਟੀਮ ਨੇ ਮੁਆਫੀ ਮੰਗ ਕੇ ਵਿਵਾਦ ਨੂੰ ਖਤਮ ਕੀਤਾ ਸੀ।
View this post on Instagram
ਫਿਲਮ ਵਿੱਚ ਸ਼ਰਾਬ ਅਤੇ ਸਿਗਰਟ ਨੂੰ ਲੈ ਕੇ ਵਿਵਾਦ
ਤਿੰਨ ਮਹੀਨੇ ਪਹਿਲਾਂ, ਅਦਾਕਾਰਾ ਸੋਨਮ ਬਾਜਵਾ ਇੱਕ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਸੀ। ਟ੍ਰੇਲਰ ਵਿੱਚ ਸੋਨਮ ਬਾਜਵਾ ਨੂੰ ਸ਼ਰਾਬ ਪੀਂਦੇ ਅਤੇ ਸਿਗਰਟ ਫੜਦੇ ਦਿਖਾਇਆ ਗਿਆ ਸੀ। ਪੰਜਾਬ ਕਲਾਕਾਰ ਮੰਚ ਨੇ ਇਸ ਬਾਰੇ ਸਵਾਲ ਉਠਾਏ ਸਨ। ਇਸ ਤੋਂ ਇਲਾਵਾ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਨੇ ਸਿਗਰਟਨੋਸ਼ੀ ਦੇ ਪ੍ਰਚਾਰ ‘ਤੇ ਗੰਭੀਰ ਇਤਰਾਜ਼ ਜਤਾਇਆ ਸੀ।


