ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਡਿਪ੍ਰੈਸ਼ਨ ਕਾਰਨ ਇਨ੍ਹਾਂ ਸਿਤਾਰਿਆਂ ਨੇ ਕੀਤੀ ਖੁਦਕੁਸ਼ੀ, ਨਿਤਿਨੀ ਦੇਸਾਈ ਸਮੇਤ ਇਨ੍ਹਾਂ ਸਿਤਾਰਿਆਂ ਨੇ ਵੀ ਲਈ ਆਪਣੀ ਜਾਨ

ਬਾਲੀਵੁੱਡ ਤੋਂ ਲੈ ਕੇ ਟੀਵੀ ਸਿਤਾਰੇ 'ਡਿਪ੍ਰੈਸ਼ਨ' ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਇਸ ਨਾਲ ਲੜਦੇ ਹੋਏ ਜ਼ਿੰਦਗੀ 'ਚ ਅੱਗੇ ਵਧੇ ਤਾਂ ਕੁਝ ਸਿਤਾਰਿਆਂ ਨੇ ਡਿਪ੍ਰੈਸ਼ਨ 'ਚ ਆਪਣੀ ਜਾਨ ਲੈ ਲਈ। ਨਿਤਿਨ ਦੇਸਾਈ ਸਮੇਤ ਕਈ ਸਿਤਾਰਿਆਂ ਨੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕਿਆ ਹੈ।

ਡਿਪ੍ਰੈਸ਼ਨ ਕਾਰਨ ਇਨ੍ਹਾਂ ਸਿਤਾਰਿਆਂ ਨੇ ਕੀਤੀ ਖੁਦਕੁਸ਼ੀ, ਨਿਤਿਨੀ ਦੇਸਾਈ ਸਮੇਤ ਇਨ੍ਹਾਂ ਸਿਤਾਰਿਆਂ ਨੇ ਵੀ ਲਈ ਆਪਣੀ ਜਾਨ
Follow Us
tv9-punjabi
| Updated On: 03 Aug 2023 10:55 AM
ਮਨੋਰੰਜਨ ਨਿਊਜ਼। ਅੱਜਕੱਲ੍ਹ ਡਿਪਰੈਸ਼ਨ ਸ਼ਬਦ ਸੁਣਨਾ ਬਹੁਤ ਆਮ ਹੋ ਗਿਆ ਹੈ। ਪਰ ਡਿਪਰੈਸ਼ਨ ਕੋਈ ਆਮ ਬਿਮਾਰੀ ਨਹੀਂ ਹੈ। ਜੇਕਰ ਇਹ ਵਧਦਾ ਹੈ ਤਾਂ ਇਹ ਵਿਅਕਤੀ ਨੂੰ ਆਪਣੀ ਜਾਨ ਲੈਣ ਲਈ ਵੀ ਮਜਬੂਰ ਕਰ ਸਕਦਾ ਹੈ। ਚਿੰਤਾ ਅਤੇ ਤਣਾਅ ਵਿੱਚ ਡੁੱਬਿਆ ਵਿਅਕਤੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ। ਬੀਤੇ ਦਿਨ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ (Nitin Desai) ਨੇ ਖੁਦਕੁਸ਼ੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਡਿਪ੍ਰੈਸ਼ਨ ਦਾ ਵੀ ਸ਼ਿਕਾਰ ਸਨ।

ਸੁਸ਼ਾਂਤ ਸਿੰਘ ਰਾਜਪੂਤ

ਨਿਤਿਨੀ ਦੇਸਾਈ ਇਕੱਲੇ ਅਜਿਹੀ ਸੈਲੀਬ੍ਰਿਟੀ ਨਹੀਂ ਹੈ ਜਿਸ ਨੇ ਅਜਿਹਾ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵੱਡੇ ਸਿਤਾਰੇ ਡਿਪ੍ਰੈਸ਼ਨ ‘ਚ ਆ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ। ਬਾਲੀਵੁੱਡ ਦੇ ਸ਼ਾਨਦਾਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) 14 ਜੂਨ 2020 ਨੂੰ ਆਪਣੇ ਬਾਂਦਰਾ ਸਥਿਤ ਘਰ ਵਿੱਚ ਲਟਕਦੇ ਹੋਏ ਪਾਏ ਗਏ ਸਨ। ਹਾਲਾਂਕਿ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਸੀ। ਪਰ ਮੰਨਿਆ ਜਾ ਰਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ। ਮੁੰਬਈ ਪੁਲਿਸ ਮੁਤਾਬਕ ਉਨ੍ਹਾਂ ਦੇ ਘਰੋਂ ਕੁਝ ਮੈਡੀਕਲ ਕਾਗਜ਼ ਅਤੇ ਐਂਟੀ ਡਿਪ੍ਰੈਸ਼ਨ ਦੀਆਂ ਗੋਲੀਆਂ ਵੀ ਮਿਲੀਆਂ ਸਨ।

ਦਿਸ਼ਾ ਸਾਲੀਅਨ

8 ਜੂਨ ਨੂੰ ਖ਼ਬਰਾਂ ਆਈਆਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮਲਾਡ ਵਿੱਚ ਆਪਣੀ ਮੰਗੇਤਰ ਦੇ ਘਰ ਦੀ 14ਵੀਂ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰਨ ਜਾਂ ਗਲਤੀ ਨਾਲ ਡਿੱਗਣ ਕਾਰਨ ਮੌਤ ਹੋ ਗਈ। ਸਾਲੀਅਨ ਦੀ ਮੌਤ ਤੋਂ ਪੰਜ ਦਿਨ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ।

ਕੁਸ਼ਲ ਪੰਜਾਬੀ

ਕੁਸ਼ਲ ਪੰਜਾਬੀ ਦਾ ਜਨਮ 1977 ਵਿੱਚ ਹੋਇਆ ਸੀ ਅਤੇ ਉਸਨੇ ਕਈ ਰਿਐਲਿਟੀ ਸ਼ੋਅ ਅਤੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਕਈ ਪੁਰਸਕਾਰ ਵੀ ਜਿੱਤੇ। 26 ਦਸੰਬਰ 2019 ਨੂੰ ਉਹ ਮੁੰਬਈ ਵਿੱਚ ਆਪਣੇ ਘਰ ਵਿੱਚ ਲਟਕਦਾ ਪਾਇਆ ਗਿਆ। ਸਿਰਫ 42 ਸਾਲ ਦੀ ਉਮਰ ਵਿੱਚ, ਅਦਾਕਾਰ ਨੇ ਆਪਣੇ ਆਪ ਨੂੰ ਮੌਤ ਦੇ ਸਪੁਰਦ ਕਰ ਦਿੱਤਾ। ਕੁਸ਼ਲ ਪੰਜਾਬੀ ਵੀ ਡਿਪਰੈਸ਼ਨ (Depression) ਦਾ ਸ਼ਿਕਾਰ ਸੀ।

ਜ਼ਿਆ ਖਾਨ

ਜੀਆ ਖਾਨ ਦਾ ਅਸਲੀ ਨਾਮ ਨਫੀਸਾ ਰਿਜ਼ਵੀ ਖਾਨ ਸੀ ਅਤੇ ਉਨ੍ਹਾਂ ਦਾ ਜਨਮ 1988 ਵਿੱਚ ਹੋਇਆ ਸੀ। ਉਹ ਇੱਕ ਬ੍ਰਿਟਿਸ਼ ਅਮਰੀਕੀ ਅਦਾਕਾਰਾ ਅਤੇ ਗਾਇਕਾ ਸੀ। 3 ਜੂਨ 2013 ਨੂੰ ਜੀਆ ਆਪਣੇ ਘਰ ‘ਤੇ ਲਟਕਦੀ ਮਿਲੀ ਸੀ। ਮੌਤ ਦੇ ਕੁਝ ਦਿਨਾਂ ਬਾਅਦ ਜੀਆ ਦੇ ਘਰੋਂ ਛੇ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਸੀ। ਚਿੱਠੀ ‘ਚ ਉਨ੍ਹਾਂ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ ਦਾ ਨਾਂ ਸੀ। ਮੰਨਿਆ ਜਾ ਰਿਹਾ ਹੈ ਕਿ ਜੀਆ ਵੀ ਕਾਫੀ ਸਮੇਂ ਤੋਂ ਡਿਪ੍ਰੈਸ਼ਨ ਨਾਲ ਲੜ ਰਹੀ ਸੀ।

ਪ੍ਰਤਿਊਸ਼ਾ ਬੈਨਰਜੀ

ਛੋਟੇ ਪਰਦੇ ਦੇ ਮਸ਼ਹੂਰ ਸ਼ੋਅ ਬਾਲਿਕਾ ਵਧੂ ਵਿੱਚ ‘ਆਨੰਦੀ’ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਘਰ-ਘਰ ਵਿੱਚ ਨਾਮ ਬਣਾ ਚੁੱਕੀ ਪ੍ਰਤਿਊਸ਼ਾ 1 ਅਪ੍ਰੈਲ 2016 ਨੂੰ ਮੁੰਬਈ ਦੇ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਗਈ ਸੀ। ਉਹ ਬਿੱਗ ਬੌਸ ਸੀਜ਼ਨ 7 ਵਿੱਚ ਵੀ ਨਜ਼ਰ ਆਈ ਸੀ। ਪ੍ਰਤਿਊਸ਼ਾ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਡਿਪ੍ਰੈਸ਼ਨ ਦੀ ਸ਼ਿਕਾਰ ਸੀ ਅਤੇ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀ।

ਤੁਨੀਸ਼ਾ ਸ਼ਰਮਾ

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਵੀ ਖੁਦਕੁਸ਼ੀ ਕਰਕੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਦਾਕਾਰਾ ਨੇ ਆਪਣੇ ਟੀਵੀ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਲਿਆ। 21 ਸਾਲਾ ਤੁਨੀਸ਼ਾ ਡਿਪ੍ਰੈਸ਼ਨ ਵਿੱਚ ਸੀ। ਜਿਸ ਕਾਰਨ ਉਸ ਨੇ ਆਪਣੀ ਜਾਨ ਲੈ ਲਈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......