AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Kangana Ranaut Post: ਰਮਾਇਣ ਦੀ ਕਾਸਟਿੰਗ ਤੇ ਫੁੱਟਿਆ ਕੰਗਨਾ ਦਾ ਗੁੱਸਾ, ਰਣਬੀਰ ਨੂੰ ਦੁਰਯੋਧਨ ਅਤੇ ਕਰਨ ਜੋਹਰ ਨੂੰ ਕਿਹਾ ਸ਼ਕੁਨੀ ਮਾਮਾ!

Kangana Ranaut Post:ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਨਿਤੇਸ਼ ਤਿਵਾਰੀ ਦੀ ਫਿਲਮ ਰਾਮਾਇਣ ਦੀ ਕਾਸਟਿੰਗ 'ਤੇ ਚੁਟਕੀ ਲਈ ਹੈ। ਕੰਗਨਾ ਨੇ ਵੀ ਕਈ ਪੋਸਟ ਸ਼ੇਅਰ ਕਰਕੇ ਕਰਨ ਜੌਹਰ ਅਤੇ ਰਣਬੀਰ ਕਪੂਰ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

Kangana Ranaut Post: ਰਮਾਇਣ  ਦੀ ਕਾਸਟਿੰਗ ਤੇ ਫੁੱਟਿਆ ਕੰਗਨਾ ਦਾ ਗੁੱਸਾ, ਰਣਬੀਰ ਨੂੰ ਦੁਰਯੋਧਨ  ਅਤੇ ਕਰਨ ਜੋਹਰ ਨੂੰ ਕਿਹਾ ਸ਼ਕੁਨੀ ਮਾਮਾ!
tv9-punjabi
| Updated On: 12 Jun 2023 10:18 AM IST
Share
Kangana Ranaut Post: ਜਦੋਂ ਤੋਂ ਨਿਤੇਸ਼ ਤਿਵਾਰੀ ਦੀ ਫਿਲਮ ‘ਰਾਮਾਇਣ’ ਦੀ ਕਾਸਟਿੰਗ ਦੀ ਖਬਰ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Kangana Ranaut) ਦੇ ਕੰਨਾਂ ਤੱਕ ਪਹੁੰਚੀ ਹੈ, ਉਹ ਲਗਾਤਾਰ ਕਾਸਟਿੰਗ ਲਈ ਅੱਗੇ ਆਉਣ ਵਾਲੇ ਨਾਵਾਂ ਨੂੰ ਤਾਅਨੇ ਮਾਰਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨੀਂ ਕੰਗਨਾ ਨੇ ਰਣਬੀਰ ਕਪੂਰ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਚਿੱਟਾ ਚੂਹਾ ਕਹਿ ਦਿੱਤਾ ਸੀ। ਕੰਗਨਾ ਨੇ ਇਕ ਵਾਰ ਫਿਰ ਰਣਬੀਰ ‘ਤੇ ਤਾਅਨਾ ਮਾਰਿਆ ਹੈ। ਇਸ ਵਾਰ ਉਨ੍ਹਾਂ ਨੇ ਕਰਨ ਜੌਹਰ ਨੂੰ ਵੀ ਆੜੇ ਹੱਥੀਂ ਲਿਆ ਹੈ। ਬਾਲੀਵੁੱਡ ਅਦਾਕਾਰਾ (Bollywood Actress) ਕੰਗਨਾ ਰਣੌਤ ਨੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਨੇ ਸਿਤਾਰਿਆਂ ਦੇ ਨਾਂ ‘ਤੇ ਹਿੰਟ ਦੇਣ ਬਾਰੇ ਕਾਫੀ ਕੁਝ ਲਿਖਿਆ ਹੈ। ਅਦਾਕਾਰਾ ਨੇ ਕਰਨ ਜੌਹਰ ਨੂੰ ਮਹਾਭਾਰਤ ਦਾ ਸ਼ਕੁਨੀ ਮਾਮਾ ਅਤੇ ਰਣਬੀਰ ਕਪੂਰ ਨੂੰ ਦੁਰਯੋਧਨ ਕਿਹਾ ਹੈ। ਉਸਦਾ ਮੰਨਣਾ ਹੈ ਕਿ ਉਹ ਦੋਵੇਂ ਉਸਦੇ ਬਾਰੇ ਬਹੁਤ ਗਲਤ ਬੋਲਦੇ ਹਨ ਅਤੇ ਅਫਵਾਹਾਂ ਫੈਲਾਉਂਦੇ ਹਨ। ਇੰਨਾ ਹੀ ਨਹੀਂ ਕੰਗਨਾ ਨੇ ਰਣਬੀਰ ਅਤੇ ਕੰਗਨਾ ‘ਤੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੀ ਦੋਸ਼ ਲਗਾਏ ਹਨ। ਅਦਾਕਾਰਾ ਦਾ ਮੰਨਣਾ ਹੈ ਕਿ ਦੋਹਾਂ ਨੇ ਸੁਸ਼ਾਂਤ ਬਾਰੇ ਵੀ ਗਲਤ ਖਬਰਾਂ ਫੈਲਾਈਆਂ ਸਨ।

ਦੱਸਾਂਗੀ ਗੈਰ-ਕਾਨੂੰਨੀ ਗਤੀਵਿਧੀਆਂ-ਕੰਗਨਾ

ਇਸ ਤੋਂ ਇਲਾਵਾ ਕੰਗਨਾ ਨੇ ਰਣਬੀਰ (Ranbir) ਅਤੇ ਕਰਨ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਉਨ੍ਹਾਂ ਅਤੇ ਰਿਤਿਕ ਵਿਚਾਲੇ ਲੜਾਈ ਚੱਲ ਰਹੀ ਸੀ ਤਾਂ ਦੋਵੇਂ ਰੈਫਰੀ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਕੰਗਣਾ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਸ ਕੋਲ ਸੱਤਾ ਆਵੇਗੀ ਤਾਂ ਉਹ ਦੱਸੇਗੀ ਕਿ ਇਹ ਲੋਕ ਕਿਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ।

ਸੁਸ਼ਾਂਤ ਨੂੰ ਲੈ ਕੇ ਕੰਗਨਾ ਨੇ ਕਹੀ ਇਹ ਗੱਲ

ਕੰਗਨਾ ਨੇ ਆਪਣੀ ਪੋਸਟ ‘ਚ ਰਣਬੀਰ ਅਤੇ ਕਰਨ ਬਾਰੇ ਕਿਹਾ ਕਿ ਜਦੋਂ ਉਸ ਨੂੰ ਸੱਤਾ ਮਿਲੇਗੀ ਤਾਂ ਉਹ ਡਾਰਕ ਵੈੱਬ, ਜਾਸੂਸੀ ਅਤੇ ਹੈਕਿੰਗ ਵਰਗੀਆਂ ਗੈਰ-ਕਾਨੂੰਨੀ ਚੀਜ਼ਾਂ ਦਾ ਪਰਦਾਫਾਸ਼ ਕਰੇਗੀ। ਕੰਗਨਾ ਦਾ ਇਹ ਵੀ ਦਾਅਵਾ ਹੈ ਕਿ ਕਰਨ ਜੌਹਰ ਅਤੇ ਰਣਬੀਰ ਕਪੂਰ ਨੇ ਸੁਸ਼ਾਂਤ ਸਿੰਘ ਕਰਜਪੂਤ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ। ਦੋਵਾਂ ਲਈ ਕੰਗਨਾ ਨੇ ਲਿਖਿਆ ਕਿ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ‘ਚ ਦਖਲਅੰਦਾਜ਼ੀ ਉਸ ਦੀ ਬਰਦਾਸ਼ਤ ਤੋਂ ਬਾਹਰ ਹੈ।

ਕੰਗਣਾ ਦਾ ਰਣਬੀਰ ‘ਤੇ ਨਿਸ਼ਾਨਾ

ਕੰਗਨਾ ਮੁਤਾਬਕ ਸੋਸ਼ਲ ਮੀਡੀਆ ਦੀ ਤਾਕਤ ਕਾਰਨ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਕੰਗਨਾ ਨੇ ਮੀਡੀਆ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਕੰਗਨਾ ਨੇ ਪਹਿਲਾਂ ਰਣਬੀਰ ਲਈ ਕਿਹਾ ਸੀ ਕਿ ਉਹ ਭਗਵਾਨ ਸ਼ਿਵ ਬਣ ਗਏ ਹਨ, ਉਨ੍ਹਾਂ ਦੀ ਫਿਲਮ ਕਿਸੇ ਨੇ ਨਹੀਂ ਦੇਖੀ ਹੈ। ਹੁਣ ਰਣਬੀਰ ਰਾਮ ਬਣਨ ਬਾਰੇ ਸੋਚ ਰਹੇ ਹਨ। ਜਿਹੜਾ ਰਾਵਣ ਹੋਵੇ। ਇਹ ਕਿਹੋ ਜਿਹਾ ਕਲਯੁਗ ਹੈ? ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...