AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Actor Ranbir Kapoor: ਫਿਲਮਾਂ ਸਿਰਫ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ : ਰਣਬੀਰ ਕਪੂਰ

ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਤੂ ਝੂਠੀ ਮੈਂ ਮੱਕੜ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

Actor Ranbir Kapoor: ਫਿਲਮਾਂ ਸਿਰਫ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ : ਰਣਬੀਰ ਕਪੂਰ
tv9-punjabi
| Published: 03 Mar 2023 16:11 PM IST
Share
ਬਾਲੀਵੁੱਡ ਨਿਊਜ: ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ‘ਤੂ ਝੂਠੀ ਮੈਂ ਮੱਕੜ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਉਹ ਲਗਾਤਾਰ ਇਸ ਦੇ ਪ੍ਰਚਾਰ ‘ਚ ਲੱਗੇ ਹੋਏ ਹਨ। ਹਾਲ ਹੀ ‘ਚ ਅਦਾਕਾਰ ਫਿਲਮ ਦੀ ਪ੍ਰਮੋਸ਼ਨ ਲਈ ਲਖਨਊ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਦੇ ਨਾਲ-ਨਾਲ ਬੌਲੀਵੁੱਡ ਵਿੱਚ ਚੱਲ ਰਹੇ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਹ ਮੁੱਦਾ ਬਾਲੀਵੁੱਡ ਦੇ ਬਾਈਕਾਟ ਦਾ ਸੀ। ਜਦੋਂ ਪੱਤਰਕਾਰਾਂ ਨੇ ਰਣਬੀਰ ਕਪੂਰ ਨਾਲ ਬੌਲੀਵੁੱਡ ਦੇ ਬਾਈਕਾਟ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਆਓ ਜਾਣਦੇ ਹਾਂ ਬਾਲੀਵੁੱਡ ਦੇ ਬਾਈਕਾਟ ‘ਤੇ ਰਣਬੀਰ ਕਪੂਰ ਨੇ ਕੀ ਕਿਹਾ।

ਬਾਲੀਵੁੱਡ ਬਾਈਕਾਟ ਦਾ ਰੁਝਾਨ ‘ਮੈਨੂੰ ਬੇਬੁਨਿਆਦ ਲੱਗਦਾ-ਰਣਬੀਰ

ਇਸ ਦੌਰਾਨ ਜਦੋਂ ਰਣਬੀਰ ਕਪੂਰ ਨੂੰ ਬਾਲੀਵੁੱਡ ‘ਚ ਚੱਲ ਰਹੇ ਬਾਈਕਾਟ ਦੇ ਰੁਝਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਜਵਾਬ ਦਿੱਤਾ ਕਿ ਫਿਲਮਾਂ ਸਿਰਫ ਅਤੇ ਸਿਰਫ ਤੁਹਾਡੇ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ। ਬਾਲੀਵੁੱਡ ਬਾਈਕਾਟ ਦਾ ਰੁਝਾਨ ‘ਮੈਨੂੰ ਬੇਬੁਨਿਆਦ ਲੱਗਦਾ ਹੈ, ਮੈਂ ਕੁਝ ਨਹੀਂ ਕਹਾਂਗਾ’। ਇਹ ਸਾਰੀਆਂ ਚੀਜ਼ਾਂ, ਬਾਲੀਵੁੱਡ ਦਾ ਬਾਈਕਾਟ ਕਰਨਾ, ਮਹਾਂਮਾਰੀ ਤੋਂ ਬਾਅਦ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਆ ਰਹੀਆਂ ਸਨ ਅਤੇ ਮੈਨੂੰ ਇਹ ਸਭ ਬਕਵਾਸ ਲੱਗੀਆਂ। ਫਿਲਮਾਂ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ, ਅਸੀਂ ਦੁਨੀਆ ਨੂੰ ਨਹੀਂ ਬਚਾ ਰਹੇ ਹਾਂ।

ਅਸੀਂ ਸਿਰਫ ਦਰਸ਼ਕਾਂ ਦੇ ਤਣਾਅ ਨੂੰ ਦੂਰ ਕਰ ਰਹੇ ਹਾਂ-ਰਣਬੀਰ

ਇਸ ਦੇ ਨਾਲ ਹੀ ਰਣਬੀਰ ਕਪੂਰ ਨੇ ਕਿਹਾ ਕਿ ਅਸੀਂ ਦਰਸ਼ਕਾਂ ਲਈ ਹੀ ਫਿਲਮਾਂ ਬਣਾ ਰਹੇ ਹਾਂ। ਉਹ ਆਪਣੀਆਂ ਚਿੰਤਾਵਾਂ ਨੂੰ ਭੁੱਲ ਸਕਦੇ ਹਨ, ਉਹ ਫਿਲਮ ਦੇਖਣ ਲਈ ਥੀਏਟਰ ਆਉਂਦੇ ਹਨ ਅਤੇ ਅਸਲ ਵਿੱਚ ਚੰਗਾ ਸਮਾਂ ਬਿਤਾਉਂਦੇ ਹਨ। ਮੈਨੂੰ ਬਾਈਕਾਟ ਦੀ ਇਹ ਸਾਰੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਕੋਈ ਵੀ ਕੁਝ ਨਹੀਂ ਕਰ ਰਿਹਾ, ਇਹ ਗਲਤ ਹੈ। ਹਰ ਕੋਈ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਮਨੋਰੰਜਕ ਹੈ’।

ਸ਼ਰਧਾ ਅਤੇ ਰਣਬੀਰ ਪਿਆਰ ਦਾ ਨਵਾਂ ਮਤਲਬ ਸਮਝਾਉਣਗੇ

ਲਵ ਰੰਜਨ ਦੁਆਰਾ ਨਿਰਦੇਸ਼ਿਤ ਰੋਮਾਂਟਿਕ ਕਾਮੇਡੀ-ਡਰਾਮਾ ਫਿਲਮ ‘ਤੂੰ ਝੂਠੀ ਮੈਂ ਮੱਕਾਰ’ 8 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਪਹਿਲੀ ਵਾਰ ਸ਼ਰਧਾ ਅਤੇ ਰਣਬੀਰ ਦੀ ਜੋੜੀ ਨਜ਼ਰ ਆਵੇਗੀ। ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਵਿੱਚ ਜੋ ਦਿਖਾਇਆ ਗਿਆ ਹੈ, ਫਿਲਮ ਉਨ੍ਹਾਂ ਨੌਜਵਾਨਾਂ ਲਈ ਇੱਕ ਸਬਕ ਹੈ ਜੋ ਪਿਆਰ ਕਰਨਾ ਜਾਣਦੇ ਹਨ ਪਰ ਜ਼ਿੰਦਗੀ ਲਈ ਬੰਨ੍ਹਣ ਤੋਂ ਡਰਦੇ ਹਨ। ਫਿਲਮ ਨੂੰ ਦਰਸ਼ਕ ਕਿੰਨਾ ਪਸੰਦ ਕਰਦੇ ਹਨ, ਇਹ ਤਾਂ ਹੋਲੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਰਣਬੀਰ ਕਪੂਰ ਨੇ ਆਪਣੇ ਇੰਟਰਵਿਊ ‘ਚ ਬਾਲੀਵੁੱਡ ਦੇ ਬਾਈਕਾਟ ਨੂੰ ਲੈ ਕੇ ਆਪਣੀ ਰਾਏ ਸਪੱਸ਼ਟ ਕਰਕੇ ਕਈਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...