The Great Indian Kapil Show: ਨਵੇਂ ਸ਼ੋਅ ‘ਚ ਪੁਰਾਣੀ ‘ਗੁੱਥੀ’, ਇਸ ਵਾਰ ਕਪਿਲ ਦੇ ਨਾਲ ਕਿਹੜੇ ਰੰਗ ‘ਚ ਨਜ਼ਰ ਆਏ ਸੁਨੀਲ ਗਰੋਵਰ
ਸੁਨੀਲ ਗਰੋਵਰ ਨੇ ਇੱਕ ਵਾਰ ਫਿਰ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਵਿੱਚ ਐਂਟਰੀ ਕੀਤੀ ਹੈ। ਸੁਨੀਲ ਨੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ 'ਡਫਲੀ' ਦੇ ਰੂਪ 'ਚ ਐਂਟਰੀ ਕੀਤੀ। ਐਂਟਰੀ ਐਪੀਸੋਡ 'ਚ ਹੀ ਉਨ੍ਹਾਂ ਨੇ ਕਪਿਲ ਸ਼ਰਮਾ 'ਤੇ ਉਨ੍ਹਾਂ ਦੀ ਲੜਾਈ ਨੂੰ ਲੈ ਕੇ ਕਾਫੀ ਤਾਅਨੇ ਮਾਰੇ ਸਨ। ਉਨ੍ਹਾਂ ਨੇ ਰਣਬੀਰ ਕਪੂਰ ਨਾਲ ਵੀ ਜ਼ਬਰਦਸਤ ਫਲਰਟ ਕੀਤਾ, ਜੋ ਇੱਕ ਮਹਿਮਾਨ ਵਜੋਂ ਸ਼ੋਅ ਵਿੱਚ ਸ਼ਾਮਲ ਹੋਏ ਸੀ।
ਕਪਿਲ ਸ਼ਰਮਾ ਦੇ ਨਵੇਂ ਸ਼ੋਅ ਤੋਂ ਜ਼ਿਆਦਾ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸੁਨੀਲ ਗਰੋਵਰ ਨਾਲ ਨਵੀਂ ਦੋਸਤੀ ਦੀ ਚਰਚਾ ਹੋ ਰਹੀ ਹੈ। ਸੁਨੀਲ ਕਪਿਲ ਸ਼ਰਮਾ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਵੀ ਐਂਟਰੀ ਕਰ ਚੁੱਕੇ ਹਨ। ਸ਼ੋਅ ਦੇ ਪਹਿਲੇ ਐਪੀਸੋਡ ‘ਚ ਸੁਨੀਲ ਨੂੰ ‘ਗਿਫਟ ਬਾਕਸ’ ‘ਚ ਬੈਠੀ ‘ਗੁੱਥੀ’ ਦੇ ਰੂਪ ‘ਚ ਸਟੇਜ ‘ਤੇ ਪੇਸ਼ ਕੀਤਾ ਗਿਆ। ਇਸ ਵਾਰ ‘ਗੁੱਥੀ’ ਦਾ ਨਾਂ ਬਦਲ ਕੇ ਡਫਲੀ ਰੱਖਿਆ ਗਿਆ। ਸੁਨੀਲ ਗਰੋਵਰ ਦੀ ‘ਡਫਲੀ’ ਗੁੱਥੀ ਦਾ 3.0 ਵਰਜ਼ਨ ਹੈ। ਇਸ ਤੋਂ ਪਹਿਲਾਂ ਵੀ ਗੁੱਥੀ ਨੂੰ ਚੁਟਕੀ ਦੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਆਉਣ ਨਾਲ ਕਪਿਲ ਦਾ ਸ਼ੋਅ ਥੋੜਾ ਫਨੀ ਹੋ ਗਿਆ ਹੈ। ‘ਡਫਲੀ’ ਹੀ ਨਹੀਂ ਇਸ ਸ਼ੋਅ ‘ਚ ਸੁਨੀਲ ਗਰੋਵਰ ਕਈ ਹੋਰ ਕਿਰਦਾਰਾਂ ‘ਚ ਵੀ ਨਜ਼ਰ ਆਉਣਗੇ।
ਸੁਨੀਲ ਦੀ ਗੈਰ-ਮੌਜੂਦਗੀ ਵਿੱਚ, ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਨੇ ਵੀ ਕਪਿਲ ਦੇ ਸ਼ੋਅ ਵਿੱਚ ਔਰਤਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਮਹਿਲਾ ਦਾ ਕਿਰਦਾਰ ਨਿਭਾਉਂਦੇ ਸਮੇਂ ਆਪਣੀ ਆਵਾਜ਼ ਤੋਂ ਲੈ ਕੇ ਉਨ੍ਹਾਂ ਦੀ ਬਾਡੀ ਲੈਂਗੂਏਜ ਤੱਕ ਸੁਨੀਲ ਵੱਲੋਂ ਆਪਣੇ ਆਪ ਨੂੰ ਇੱਕ ਔਰਤ ਦੇ ਰੂਪ ਵਿੱਚ ਪੇਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਟਰੀ ਨੇ ਕਪਿਲ ਦੇ ਸ਼ੋਅ ‘ਚ ਤਾਜ਼ਗੀ ਦਾ ਤੜਕਾ ਲਗਾ ਦਿੱਤਾ ਹੈ।
Sunil grover entry in show 😍
Audience reaction is fire ❤🔥
Kappu + Sunil = 💘🥺#TheGreatIndianKapilShow #KapilSharma pic.twitter.com/3ZQQIJqQZG
ਇਹ ਵੀ ਪੜ੍ਹੋ
— RCB कट्टर FAN (@AjjuJi95822) April 1, 2024
ਨਾਂ ਨਵਾਂ, ਅੰਦਾਜ਼ ਪੁਰਾਣਾ
‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਕਪਿਲ ਅਤੇ ਸੁਨੀਲ ਗਰੋਵਰ ਦੋਵਾਂ ਨੇ ਇਕ-ਦੂਜੇ ਦੀ ਲੜਾਈ ਨੂੰ ਲੈ ਕੇ ਕਾਫੀ ਕਾਮੇਡੀ ਕੀਤੀ। ਦਰਸ਼ਕਾਂ ਲਈ ਇਹ ਤਜਰਬਾ ਬਿਲਕੁਲ ਨਵਾਂ ਸੀ ਕਿਉਂਕਿ ਇਸ ਤੋਂ ਪਹਿਲਾਂ ਦੋਵਾਂ ਨੇ ਕਦੇ ਵੀ ਆਪਣੀ ਦੋਸਤੀ ਜਾਂ ਦੁਸ਼ਮਣੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ। ਸੁਨੀਲ ਗਰੋਵਰ ਨੇ ਭਾਵੇਂ ਕਪਿਲ ਦੇ ਸ਼ੋਅ ਵਿੱਚ ਤਾਜ਼ਗੀ ਲਿਆਂਦੀ ਹੈ ਪਰ ਦਰਸ਼ਕ ਉਨ੍ਹਾਂ ਦਾ ਇਹ ਪੱਖ ਪਹਿਲਾਂ ਵੀ ਦੇਖ ਚੁੱਕੇ ਹਨ। ਸੁਨੀਲ, ਜੋ ਪਹਿਲਾਂ ਗੁੱਥੀ ਬਣ ਕੇ ਮਹਿਮਾਨਾਂ ਨਾਲ ਫਲਰਟ ਕਰਦੇ ਸੀ, ਉਨ੍ਹਾਂ ਨੇ ਹੁਣ ਡਫਲੀ ਬਣ ਕੇ ਇਸ ਫਲਰਟ ਨੂੰ ਕਾਇਮ ਰੱਖਿਆ ਹੈ। ਪਰ ਇਸ ਸਿੰਗਲ ਐਪੀਸੋਡ ‘ਤੇ ਉਨ੍ਹਾਂ ਨੂੰ ਜੱਜ ਕਰਨਾ ਸਹੀ ਨਹੀਂ ਹੋਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੁਨੀਲ ਗਰੋਵਰ ਆਉਣ ਵਾਲੇ ਐਪੀਸੋਡਾਂ ਵਿੱਚ ਕਪਿਲ ਦੇ ਨਾਲ ਕਿਹੜੀਆਂ ਨਵੇਂ ਐਕਟਸ ਲੈ ਕੇ ਆਉਂਦੇ ਹਨ।