Kangana Ranaut: ਜ਼ਿੰਦਗੀ ‘ਚ ਸੰਘਰਸ਼ ਚੱਲਦਾ ਰਹਿੰਦਾ ਹੈ : ਕੰਗਨਾ ਰਣੌਤ
Bollywood: ਅਭਿਨੇਤਰੀ ਕੰਗਨਾ ਰਣੌਤ ਬਾਲੀਵੁੱਡ ਦੀਆਂ ਉਨ੍ਹਾਂ ਕੁਝ ਹੀਰੋਇਨਾਂ 'ਚੋਂ ਇਕ ਹੈ ਜੋ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਕੰਗਨਾ ਜੋ ਵੀ ਫਿਲਮ ਕਰਦੀ ਹੈ, ਉਸ 'ਚ 100 ਫੀਸਦੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਉਸ ਨੂੰ ਬਾਲੀਵੁੱਡ ਦੀ ਕ਼ਵੀਨ ਵੀ ਕਿਹਾ ਜਾਂਦਾ ਹੈ।
ਜ਼ਿੰਦਗੀ ‘ਚ ਸੰਘਰਸ਼ ਚੱਲਦਾ ਰਹਿੰਦਾ ਹੈ : ਕੰਗਨਾ ਰਣੌਤ।
Bollywood: ਅਭਿਨੇਤਰੀ ਕੰਗਨਾ ਰਣੌਤ (Actress Kangana Ranaut) ਬਾਲੀਵੁੱਡ ਦੀਆਂ ਉਨ੍ਹਾਂ ਕੁਝ ਹੀਰੋਇਨਾਂ ‘ਚੋਂ ਇਕ ਹੈ ਜੋ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਕੰਗਨਾ ਜੋ ਵੀ ਫਿਲਮ ਕਰਦੀ ਹੈ, ਉਸ ‘ਚ 100 ਫੀਸਦੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਉਸ ਨੂੰ ਬਾਲੀਵੁੱਡ ਦੀ ਕ਼ਵੀਨ (Queen of Bollywood) ਵੀ ਕਿਹਾ ਜਾਂਦਾ ਹੈ। ਉਹ ਕਾਫੀ ਸਮੇਂ ਤੋਂ ਫਿਲਮ ਐਮਰਜੈਂਸੀ ਦੀ ਸ਼ੂਟਿੰਗ ‘ਚ ਰੁੱਝੀ ਹੋਈ ਸੀ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੰਗਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਦੇ ਸੈੱਟ ਤੋਂ ਕੁਝ ਬੀਟੀਐਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਫਿਲਮ ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਇੱਕ ਲੰਮਾ ਨੋਟ ਸਾਂਝਾ ਕੀਤਾ ਹੈ।


