ਸੋਸ਼ਲ ਮੀਡੀਆ ‘ਤੇ ਹਿੱਟ ਕਿਆਰਾ-ਸਿਧਾਰਥ ਦੀ ਜੋੜੀ, ਮਿਲੇ 23 ਮਿਲੀਅਨ ਲਾਈਕਸ
ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਤਸਵੀਰਾਂ ਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। ਇਹ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਤਸਵਰੀਆਂ ਬਣ ਗਈਆਂ ਹਨ।

ਮਨੀਸ਼ ਮਲਹੋਤਰਾ ਨੇ ਕਿਆਰਾ ਦੇ ਲਹਿੰਗੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ- ‘ਉਨ੍ਹਾਂ ਦਾ ਲਹਿੰਗਾ ਰੋਮਨ ਸੱਭਿਆਚਾਰ ਦੀ ਝਲਕ ਵਾਲੀ ਗੁੰਝਲਦਾਰ ਕਢਾਈ ਕੀਤੀ ਗਈ ਹੈ, ਜੋ ਨਿਊਲੀ ਵੈਡਸ ਦੇ ਪਿਆਰ ਤੋਂ ਪ੍ਰੇਰਿਤ ਹੈ। ਇਸਨੂੰ ਅਸਲੀ ਸਵੈਰਾਵੋਸਕੀ ਕ੍ਰਿਸਟਲ ਨਾਲ ਸ਼ਿੰਗਾਰਿਆ ਗਿਆ ਹੈ।’
ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕੋਈ ਵੀ ਮਸ਼ਹੂਰ ਵਿਅਕਤੀ ਇਸਦੀ ਵਰਤੋਂ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ। ਹਰ ਸੈਲੀਬ੍ਰਿਟੀ ਆਪਣੇ ਖਾਸ ਪਲਾਂ ਨੂੰ ਕੈਮਰੇ ‘ਚ ਕੈਦ ਕਰਦਾ ਹੈ ਅਤੇ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਉਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਫੋਟੋ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਹਨ। ਕਿਸ ਦੇ ਜ਼ਿਆਦਾ ਪ੍ਰਸ਼ੰਸਕ ਹਨ, ਇਹ ਸੋਸ਼ਲ ਮੀਡੀਆ ਤੋਂ ਪਤਾ ਲੱਗ ਜਾਂਦਾ ਹੈ। ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀ ਹੈ। ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀ ਫੋਟੋ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਫੋਟੋ ਬਣ ਗਈ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀ ਫੋਟੋ ਨੂੰ ਹੁਣ ਤੱਕ 23 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦਕਿ ਕੈਟਰੀਨਾ-ਵਿੱਕੀ ਨੂੰ 20.4 ਮਿਲੀਅਨ ਲਾਈਕਸ ਮਿਲ ਚੁੱਕੇ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਨੂੰ 13.19 ਮਿਲੀਅਨ ਲਾਈਕਸ ਮਿਲੇ ਹਨ।