AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸਿੰਗਰ ਜੈਸਮੀਨ ਸੈਂਡਲਸ ਨੇ ਕੰਸਰਟ ਦੌਰਾਨ ਕੀਤਾ ਮੰਗਣੀ ਦਾ ਐਲਾਨ, ਸਟੇਜ ‘ਤੇ ਮੰਗੇਤਰ ਦਾ ਕਰਵਾਇਆ ਦੀਦਾਰ

ਸਿੰਗਰ ਜੈਸਮੀਨ ਸੈਂਡਲਸ ਨੇ ਕੱਲ੍ਹ ਦਿੱਲੀ ਦੇ ਜੇਐਲਐਨ ਸਟੇਡੀਅਮ 'ਚ ਕੰਸਰਟ ਕੀਤਾ। ਕੰਸਟਰ ਦੌਰਾਨ, ਗਾਇਕਾ ਨੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਰਾਜ ਖੋਲ੍ਹਦੇ ਹੋਏ ਦੱਸਿਆ ਕਿ ਉਸ ਦੀ ਮੰਗਣੀ ਹੋ ਗਈ ਹੈ। ਇੰਨਾ ਹੀ ਨਹੀਂ, ਸਗੋਂ ਉਸ ਨੇ ਸਟੇਜ 'ਤੇ ਸਾਰਿਆਂ ਨਾਲ ਆਪਣੀ ਮੰਗੇਤਰ ਨੂੰ ਵੀ ਬੁਲਾਇਆ।

ਸਿੰਗਰ ਜੈਸਮੀਨ ਸੈਂਡਲਸ ਨੇ ਕੰਸਰਟ ਦੌਰਾਨ ਕੀਤਾ ਮੰਗਣੀ ਦਾ ਐਲਾਨ, ਸਟੇਜ 'ਤੇ ਮੰਗੇਤਰ ਦਾ ਕਰਵਾਇਆ ਦੀਦਾਰ
tv9-punjabi
| Updated On: 12 Jul 2026 08:26 AM IST
Share
ਪੰਜਾਬੀ-ਬਾਲੀਵੁੱਡ ਸਿੰਗਰ ਜੈਸਮੀਨ ਸੈਂਡਲਸ ਨੇ ਕੱਲ੍ਹ, 11 ਜੁਲਾਈ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਇੱਕ ਕੰਸਰਟ ਕੀਤਾ। ਸਿੰਗਰ ਸੁਣਨ ਲਈ ਹਜ਼ਾਰਾਂ ਦੀ ਭੀੜ ਇਕੱਠੀ ਹੋਈ, ਪਰ ਜੈਸਮੀਨ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਰਪ੍ਰਾਈਜ਼ ਰੱਖਿਆ। ਜੈਸਮੀਨ ਨੇ ਲਾਈਵ ਕੰਸਰਟ ਦੌਰਾਨ ਆਪਣੀ ਮੰਗਣੀ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਸ ਨੇ ਆਪਣੇ ਮੰਗੇਤਰ ਨੂੰ ਪਹਿਲੀ ਵਾਰ ਦਰਸ਼ਕਾਂ ਨਾਲ ਜਾਣੂ ਕਰਵਾਉਣ ਲਈ ਸਟੇਜ ‘ਤੇ ਸੱਦਾ ਦਿੱਤਾ। ਉਸ ਨੇ ਆਪਣੀ ਮੰਗਣੀ ਦੀ ਅੰਗੂਠੀ ਵੀ ਦਿਖਾਈ। ਇਸ ਪਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਿੱਲੀ ‘ਚ ਆਪਣੇ ‘ਡ੍ਰੀਮ ਗਰਲ ਇੰਡੀਆ ਟੂਰ’ ਕੰਸਰਟ ਦੌਰਾਨ ਜੈਸਮੀਨ ਸੈਂਡਲਸ ਨੇ ਇੱਕ ਖਾਸ ਵਿਅਕਤੀ ਨੂੰ ਸਟੇਜ ‘ਤੇ ਸੱਦਾ ਦੇਣ ਲਈ ਆਪਣੇ ਕੰਸਰਟ ਨੂੰ ਰੋਕ ਦਿੱਤਾ। ਫਿਰ ਉਸ ਨੇ ਆਪਣੀ ਅੰਗੂਠੀ ਦਿਖਾਉਂਦੇ ਹੋਏ ਆਪਣੀ ਮੰਗਣੀ ਦਾ ਖੁਲਾਸਾ ਕੀਤਾ। ਇਸ ਤੋਂ ਇਲਾਵਾ ਗਾਇਕਾ ਨੇ ਲਾਈਵ ਸ਼ੋਅ ਦੌਰਾਨ ਆਪਣੇ ਮੰਗੇਤਰ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।

ਜੈਸਮੀਨ ਸੈਂਡਲਸ ਦੀ ਮੰਗਣੀ

ਜੈਸਮੀਨ ਸੈਂਡਲਸ ਨੇ ਆਪਣੀ ਮੰਗੇਤਰ ਨੂੰ ਸਟੇਜ ‘ਤੇ ਸੱਦਾ ਦਿੱਤਾ। ਜੋੜੇ ਨੇ ਹੱਥ ਫੜੇ ਹੋਏ ਸਨ ਤੇ ਜੈਸਮੀਨ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਈ। ਇਹ ਦੇਖ ਕੇ ਕੰਸਰਟ ‘ਚ ਤਾੜੀਆਂ ਨਾਲ ਗੂੰਜ ਉੱਠਿਆ। ਜੈਸਮੀਨ ਨੇ ਆਪਣੇ ਮੰਗੇਤਰ ਨੂੰ “ਸ਼ੇਖਰ” ਤੇ “ਚੌਧਰੀ ਸਾਹਿਬ” ਕਹਿ ਕੇ ਬੁਲਾਇਆ। ਫਿਰ ਉਨ੍ਹਾਂ ਨੇ ਸਟੇਜ ‘ਤੇ ਖੁੱਲ੍ਹ ਕੇ ਉਸ ਲਈ ਆਪਣਾ ਪਿਆਰ ਜ਼ਾਹਰ ਕੀਤਾ ਤੇ ਜੋੜੇ ਨੇ ਇੱਕ ਦੂਜੇ ਨੂੰ ਜੱਫੀ ਪਾਈ। <
h2>ਜੈਸਮੀਨ ਦਾ ਵਿਆਹ ਕਦੋਂ ਹੋਵੇਗਾ? ਹਾਲਾਂਕਿ ਜੈਸਮੀਨ ਨੇ ਆਪਣੇ ਮੰਗੇਤਰ ਦਾ ਪੂਰਾ ਨਾਮ ਨਹੀਂ ਦੱਸਿਆ ਜਾਂ ਉਨ੍ਹਾਂ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ। ਇਸ ਪਲ ਦਾ ਇੱਕ ਵੀਡੀਓ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਉਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ਨੂੰ ਦਰਸਾਉਂਦਾ ਹੈ ਤੇ ਪ੍ਰਸ਼ੰਸਕ ਜੈਸਮੀਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ। ਜੈਸਮੀਨ ਇਸ ਸਮੇਂ ਆਪਣੇ ‘ਡ੍ਰੀਮ ਗਰਲ ਇੰਡੀਆ ਟੂਰ 2026’ ਦੇ ਹਿੱਸੇ ਵਜੋਂ ਵੱਖ-ਵੱਖ ਸ਼ਹਿਰਾਂ ‘ਚੱ ਕੰਸਰਟ ਕਰ ਰਹੀ ਹੈ। ਮੰਗਣੀ ਦੀ ਘੋਸ਼ਣਾ ਤੋਂ ਬਾਅਦ ਪ੍ਰਸ਼ੰਸਕ ਹੁਣ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। Source: TV9Hindi.com

Follow Us
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ...
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ...