AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਧਰਮਿੰਦਰ ਦੀ ਯਾਦ ‘ਚ ਹੇਮਾ ਮਾਲਿਨੀ ਕਰ ਰਹੀ ਹੈ ਚੈਰਿਟੀ ਕੰਸਰਟ, ਦਿੱਗਜ ਸਿਤਾਰੇ ਵੀ ਹੋਣਗੇ ਸ਼ਾਮਲ, ਜਾਣੋ ਇੱਕ ਟਿਕਟ ਦੀ ਕੀਮਤ ਕਿੰਨੀ ਹੈ?

Dharmendra Charity Concert: ਧਰਮਿੰਦਰ ਦੀ ਯਾਦ ਵਿੱਚ ਹੇਮਾ ਮਾਲਿਨੀ ਮੁੰਬਈ ਵਿੱਚ ਇੱਕ ਚੈਰਿਟੀ ਕੰਸਰਟ ਕਰ ਰਹੀ ਹੈ, ਜਿਸ ਵਿੱਚ ਕਈ ਦਿੱਗਜ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਕੰਸਰਟ 10 ਜੁਲਾਈ ਦੀ ਸ਼ਾਮ ਨੂੰ ਹੋਵੇਗਾ। ਇਸ ਮੌਕੇ ਸੁਰਾਂ ਦੀ ਮਹਿਫ਼ਲ ਸਜੇਗੀ ਅਤੇ ਹੇਮਾ ਮਾਲਿਨੀ ਆਪਣੀਆਂ ਫ਼ਿਲਮਾਂ ਨਾਲ ਜੁੜੀ ਕਈ ਅਣਸੁਣੀਆਂ ਕਹਾਣੀਆਂ ਵੀ ਸਾਂਝੀਆਂ ਕਰਨਗੇ।

ਧਰਮਿੰਦਰ ਦੀ ਯਾਦ 'ਚ ਹੇਮਾ ਮਾਲਿਨੀ ਕਰ ਰਹੀ ਹੈ ਚੈਰਿਟੀ ਕੰਸਰਟ, ਦਿੱਗਜ ਸਿਤਾਰੇ ਵੀ ਹੋਣਗੇ ਸ਼ਾਮਲ, ਜਾਣੋ ਇੱਕ ਟਿਕਟ ਦੀ ਕੀਮਤ ਕਿੰਨੀ ਹੈ?
ਹੇਮਾ ਮਾਲਿਨੀ ਕਰ ਰਹੀ ਹੈ ਚੈਰਿਟੀ ਕੰਸਰਟ
tv9-punjabi
| Updated On: 09 Jul 2026 10:28 AM IST
Share

Dharmendra Charity Concert: ਬਾਲੀਵੁੱਡ ਦੀ ‘ਡ੍ਰੀਮ ਗਰਲ’ ਹੇਮਾ ਮਾਲਿਨੀ ਫ਼ਿਲਮ ਜਗਤ ਵਿੱਚ ਆਪਣੇ 60 ਸਾਲ (ਡਾਇਮੰਡ ਜੂਬਲੀ) ਪੂਰੇ ਹੋਣ ਦਾ ਜਸ਼ਨ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਮਨਾਉਣ ਜਾ ਰਹੀ ਹੈ। ਉਹ ਆਪਣੇ ਕਰੀਅਰ ਦੀ ਇਸ ਵੱਡੀ ਉਪਲਬਧੀ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ਾਸ ਇਨਸਾਨ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਸਮਰਪਿਤ ਕਰ ਰਹੀ ਹੈ। ਮੁੰਬਈ ਵਿੱਚ 10 ਜੁਲਾਈ ਨੂੰ ਸ਼ਾਨਦਾਰ ਚੈਰਿਟੀ ਕੰਸਰਟ ‘ਹੇਮਾ ਮਾਲਿਨੀ ਲਾਈਵ ਇਨ ਕੰਸਰਟ’ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਰਾਹੀਂ ਧਰਮਿੰਦਰ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸੰਗੀਤਮਈ ਸ਼ਾਮ ਵਿੱਚ ਹਿੰਦੀ ਸਿਨੇਮਾ ਦੀਆਂ ਕਈ ਦਿੱਗਜ ਹਸਤੀਆਂ ਇੱਕੋ ਮੰਚ ‘ਤੇ ਨਜ਼ਰ ਆਉਣਗੀਆਂ।

ਜੇਕਰ ਤੁਸੀਂ ਇਸ ਇਤਿਹਾਸਕ ਅਤੇ ਯਾਦਗਾਰ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਇਸ ਕੰਸਰਟ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਟਿਕਟਾਂ ਆਨਲਾਈਨ ਪਲੇਟਫਾਰਮ ਬੁੱਕਮਾਈਸ਼ੋ (BookMyShow) ‘ਤੇ ਉਪਲਬਧ ਹਨ। ਟਿਕਟ ਦੀ ਸ਼ੁਰੂਆਤੀ ਕੀਮਤ 1,999 ਰੁਪਏ ਹੈ। ਇਸ ਤੋਂ ਇਲਾਵਾ, ਬੈਠਣ ਦੀ ਵਿਵਸਥਾ ਦੇ ਅਨੁਸਾਰ 2,999 ਰੁਪਏ ਅਤੇ 4,999 ਰੁਪਏ ਦੀਆਂ ਟਿਕਟਾਂ ਵੀ ਰੱਖੀਆਂ ਗਈਆਂ ਹਨ। ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਟਿਕਟਾਂ ਦੀ ਬੁਕਿੰਗ ਤੇਜ਼ੀ ਨਾਲ ਹੋ ਰਹੀ ਹੈ।

ਧਰਮਿੰਦਰ ਦੇ ਨਾਮ ‘ਤੇ 10 ਲੱਖ ਰੁਪਏ ਕੀਤੇ ਜਾਣਗੇ ਦਾਨ

ਹੇਮਾ ਮਾਲਿਨੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇਸ ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਸ ਕੰਸਰਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਖ਼ਾਸ ਗੱਲ ਇਹ ਹੈ ਕਿ ਇਸ ਕੰਸਰਟ ਦੀਆਂ ਟਿਕਟਾਂ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਵਿੱਚੋਂ 10 ਲੱਖ ਰੁਪਏ ਧਰਮਿੰਦਰ ਦੇ ਨਾਮ ‘ਤੇ ਸਿੰਟਾ (CINTAA) ਅਤੇ ਐੱਫਡਬਲਿਊਆਈਸੀਈ (FWICE) ਵਰਗੀਆਂ ਫ਼ਿਲਮ ਐਸੋਸੀਏਸ਼ਨਾਂ ਨੂੰ ਚੈਰਿਟੀ ਵਜੋਂ ਦਾਨ ਕੀਤੇ ਜਾਣਗੇ। ਇਸ ਸ਼ੋਅ ਨੂੰ ਮਸ਼ਹੂਰ ਰੇਡੀਓ ਹੋਸਟ, ਲੇਖਕ ਅਤੇ ਨਿਰਦੇਸ਼ਕ ਆਰਜੇ ਅਨਿਰੁੱਧ ਚਾਵਲਾ ਪ੍ਰੋਡਿਊਸ ਅਤੇ ਹੋਸਟ ਕਰ ਰਹੇ ਹਨ।

ਮੰਚ ‘ਤੇ ਸਜਣਗੇ ਦਿੱਗਜ ਕਲਾਕਾਰ

ਇਸ ਚੈਰਿਟੀ ਕੰਸਰਟ ਦੀਆਂ ਤਿਆਰੀਆਂ ਮੁੰਬਈ ਦੇ ਗੋਰੇਗਾਂਵ ਸਥਿਤ ਗ੍ਰੈਵਿਟੀ ਸਟੂਡੀਓ ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 10 ਜੁਲਾਈ ਨੂੰ ਸ਼ਾਮ 6 ਵਜੇ ਤੋਂ ਮੁੰਬਈ ਦੇ ਸਾਇਨ ਸਥਿਤ ਪ੍ਰਸਿੱਧ ਸ਼੍ਰੀ ਸ਼ਣਮੁਖਾਨੰਦ ਹਾਲ ਵਿੱਚ ਇਹ ਸੰਗੀਤਮਈ ਸ਼ਾਮ ਸਜੇਗੀ। ਸ਼ੋਅ ਦੌਰਾਨ ਹੇਮਾ ਮਾਲਿਨੀ ਦੀਆਂ ਸਦਾਬਹਾਰ ਫ਼ਿਲਮਾਂ ਦੇ ਗੀਤਾਂ ਨੂੰ 15-ਪੀਸ ਲਾਈਵ ਆਰਕੈਸਟਰਾ ਵੱਲੋਂ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਧਰਮਿੰਦਰ ਨੂੰ ਸੰਗੀਤਕ ਸ਼ਰਧਾਂਜਲੀ ਦੇਣ ਲਈ ਅਨੂਪ ਜਲੋਟਾ, ਕਵਿਤਾ ਕ੍ਰਿਸ਼ਨਮੂਰਤੀ, ਸੁਰੇਸ਼ ਵਾਡਕਰ, ਸੁਦੇਸ਼ ਭੋਸਲੇ, ਅਨੂ ਮਲਿਕ, ਸ਼ੱਬੀਰ ਕੁਮਾਰ, ਪੂਰਨਿਮਾ ਸ਼੍ਰੇਸ਼ਠ ਅਤੇ ਵਿਜੇਤਾ ਪੰਡਿਤ ਵਰਗੇ ਦਿੱਗਜ ਗਾਇਕ ਮੰਚ ‘ਤੇ ਆਪਣੀਆਂ ਪੇਸ਼ਕਾਰੀਆਂ ਦੇਣਗੇ।

ਹੇਮਾ ਮਾਲਿਨੀ ਸੁਣਾਉਣਗੀਆਂ ਅਣਸੁਣੇ ਕਿੱਸੇ

ਸੰਗੀਤਮਈ ਪੇਸ਼ਕਾਰੀਆਂ ਦੇ ਨਾਲ-ਨਾਲ ਇਹ ਸ਼ਾਮ ਭਾਵੁਕ ਅਤੇ ਦਿਲਚਸਪ ਵੀ ਹੋਵੇਗੀ। ਮੰਚ ‘ਤੇ ਹੇਮਾ ਮਾਲਿਨੀ ਖੁਦ ਆਰਜੇ ਅਨਿਰੁੱਧ ਚਾਵਲਾ ਨਾਲ ਗੱਲਬਾਤ ਕਰਨਗੇ ਅਤੇ ਆਪਣੀਆਂ ਬਲਾਕਬਸਟਰ ਫ਼ਿਲਮਾਂ ਸ਼ੋਲੇ, ਸੀਤਾ ਔਰ ਗੀਤਾ, ਕ੍ਰਾਂਤੀ ਅਤੇ ਜੌਨੀ ਮੇਰਾ ਨਾਮ ਨਾਲ ਜੁੜੇ ਕਈ ਅਣਸੁਣੇ ਕਿੱਸੇ ਦਰਸ਼ਕਾਂ ਨਾਲ ਸਾਂਝੇ ਕਰਨਗੇ । ਇਸ ਦੇ ਨਾਲ ਹੀ ਉਹ ਧਰਮਿੰਦਰ ਨਾਲ ਬਿਤਾਏ ਸੁਨਹਿਰੀ ਪਲਾਂ ਦੀਆਂ ਯਾਦਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ। ਇਸ ਮੌਕੇ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਜਤਿੰਦਰ, ਸ਼ਤਰੁਘਨ ਸਿਨ੍ਹਾ, ਰਾਕੇਸ਼ ਰੋਸ਼ਨ, ਰਮੇਸ਼ ਸਿੱਪੀ, ਸੁਭਾਸ਼ ਘਈ ਅਤੇ ਜਾਵੇਦ ਅਖ਼ਤਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Source:TV9Hindi.com

Follow Us
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......