Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ ‘ਤੇ ਦੱਸਿਆ ਸੱਚ
ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ', 3 ਜੁਲਾਈ ਨੂੰ ਰਿਲੀਜ਼ ਹੋਈ ਪਰ ਐਤਵਾਰ ਦੀ ਸ਼ਾਮ ਆਉਂਦੇ ਤੱਕ ਇਸ ਫਿਲਮ ਨੂੰ ਓਟੀਟੀ ਪਲੈਟਫਾਰਮ ਜੀ5 ਤੋਂ ਹਟਾ ਦਿੱਤਾ ਗਿਆ। ਜੀ5 ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਫਿਲਮ ਅਗਲੇ ਨੋਟਿਸ ਤੱਕ ਉਪਲੱਬਧ ਨਹੀਂ ਹੋਵੇਗੀ। ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਫਿਲਮ ਹਟਾਏ ਜਾਣ 'ਤੇ ਪ੍ਰਤੀਕਿਰਿਆ ਦਿੱਤੀ।
Diljit Dosanjh on Satluj: ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਬੇਸ਼ਕ ਦੋ ਦਿਨਾਂ ਚ ਹੀ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤੀ ਗਈ ਹੈ। ਪਰ ਜਸਵੰਤ ਸਿੰਘ ਖਾਲੜਾਦੇ ਖਾਸ ਦੋਸਤ ਰਹੇ ਰਾਜੀਵ ਸਿੰਘ ਨੇ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ਵਿੱਚ 6 ਸਤੰਬਰ 1995 ਨੂੰ ਵਾਪਰੇ ਖੌਫਨਾਕ ਸੱਚ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੁਝ ਪੁਲਿਸ ਅਧਿਕਾਰੀ ਸਾਦੀ ਵਰਦੀ ਵਿੱਚ ਆਏ ਅਤੇ ਘਰ ਦੇ ਬਾਹਰ ਕਾਰ ਧੋਅ ਰਹੇ ਜਸਵੰਤ ਸਿੰਘ ਨੂੰ ਗੱਡੀ ਵਿੱਚ ਅਗਵਾ ਕਰਕੇ ਲੈ ਗਏ। ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਰਾਜੀਵ ਸਿੰਘ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ 11 ਸਾਲ ਤੱਕ ਅੰਡਰ ਗ੍ਰਾਉਂਡ ਰਹੇ। ਪਰ ਨਾਲ ਹੀ ਖਾਲੜਾ ਦੀ ਪਤਨੀ ਪਰਮਜੀਤ ਕੌਰ ਵੱਲੋਂ ਲੜੀ ਜਾ ਰਹੀ ਹੱਕ ਅਤੇ ਸੱਚ ਦੀ ਲੜਾਈ ਦੇ ਸਾਥੀ ਵੀ ਬਣੇ ਰਹੇ। ਤੁਸੀਂ ਵੀ ਵੇਖੋ ਇਹ ਗੱਲਬਾਤ ਦੀ ਵੀਡੀਓ….
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ