AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਸਲਮਾਨ ਖਾਨ ਨਾਲ ਜੁੜਿਆ ਮਾਮਲਾ

ਬੁੱਧਵਾਰ ਦੇਰ ਰਾਤ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੇ ਪੱਛਮੀ ਵਿਹਾਰ ਖੇਤਰ 'ਚ ਸਥਿਤ 24HS ਫਿਟਨੈਸ ਦਿੱਲੀ ਨਾਮ ਦੇ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ। ਇਸ ਪੂਰੇ ਮਾਮਲੇ ਦਾ ਕੁਨੈਕਸ਼ਨ ਸਲਮਾਨ ਖਾਨ ਨਾਲ ਨਿਕਲਿਆ ਹੈ।

ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਸਲਮਾਨ ਖਾਨ ਨਾਲ ਜੁੜਿਆ ਮਾਮਲਾ
ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ
tv9-punjabi
| Updated On: 11 Jun 2026 17:47 PM IST
Share

ਪੰਜਾਬੀ ਗਾਇਕ ਗੁਰੂ ਰੰਧਾਵਾ ਇਸ ਸਮੇਂ ਸੁਰਖੀਆਂ ‘ਚ ਹਨ। ਕਾਰਨ ਹੈ ਉਨ੍ਹਾਂ ਦਾ ਜਿੰਮ। ਦਿੱਲੀ ਦੇ ਪੱਛਮੀ ਵਿਹਾਰ ਵਿੱਚ ਸਥਿਤ ਰੰਧਾਵਾ ਦੇ ਜਿੰਮ ਦੀ ਫਰੈਂਚਾਇਜ਼ੀ ‘ਤੇ ਬੁੱਧਵਾਰ ਦੇਰ ਰਾਤ ਗੋਲੀਬਾਰੀ ਕੀਤੀ ਗਈ। ਇਸ ਜਿੰਮ,ਦਾ ਨਾਮ 24HS ਫਿਟਨੈਸ ਦਿੱਲੀ ਹੈ,। ਇਸ ਘਟਨਾ ਤੋਂ ਬਾਅਦ, ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੀ ਜ਼ਿੰਮੇਵਾਰੀ ਅਨਿਲ ਪੰਡਿਤ ਯੂਐਸਏ ਨੇ ਲਈ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ, ਉਸ ਨੇ ਇੱਕ ਆਡੀਓ ਨੋਟ ਰਾਹੀਂ ਅਤੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਘਟਨਾ ਦੀ ਜਿੰਮੇਦਾਰੀ ਲਈ ਹੈ।

ਜਦੋਂ ਫਾਈਰਿੰਗ ਹੋਈ ਤਾਂ ਉਸ ਵੇਲ੍ਹੇ ਕੋਈ ਵੀ ਜਿੰਮ ਵਿੱਚ ਮੌਜੂਦ ਨਹੀਂ ਸੀ। ਲਾਰੈਂਸ ਬਿਸ਼ਨੋਈ ਸਮੂਹ ਨਾਲ ਜੁੜੇ ਅਨਿਲ ਪੰਡਿਤ ਨੇ ਕਿਹਾ ਕਿ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਗਾਇਕ ਗੁਰੂ ਰੰਧਾਵਾ ਸਲਮਾਨ ਖਾਨ ਦਾ ਕਰੀਬੀ ਹੈ। ਇਸੇ ਕਾਰਨ ਦਾ ਹਵਾਲਾ ਦਿੰਦੇ ਹੋਏ, ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਕਈ ਹੋਰ ਗਾਇਕਾਂ ਦੇ ਘਰਾਂ ‘ਤੇ ਅਤੇ ਆਲੇ ਦੁਆਲੇ ਗੋਲੀਆਂ ਚਲਾ ਚੁੱਕਾ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ

ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਅਨਿਲ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ। ਇਸ ‘ਚ ਲਿਖਿਆ ਸੀ ਕਿ ਗੁਰੂ ਰੰਧਾਵਾ ਦੇ ਜਿੰਮ (24 ਐਚਐਸ ਫਿਟਨੈਸ ਦਿੱਲੀ) ‘ਤੇ ਗੋਲੀਬਾਰੀ ਮੇਰੇ ਅਨਿਲ ਪੰਡਿਤ ਯੂਐਸਏ ਤੇ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਕੀਤੀ ਗਈ ਸੀ। ਉਹ ਸਲਮਾਨ ਖਾਨ ਦੇ ਜ਼ਿਆਦਾ ਹੀ ਕਰੀਬ ਹੋ ਰਿਹਾ ਸੀ। ਅਸੀਂ ਪਹਿਲਾਂ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸ ਤੋਂ ਦੂਰ ਰਹੇ, ਕਿਉਂਕਿ ਉਹ ਸਾਡਾ ਦੁਸ਼ਮਣ ਹੈ। ਪਰ ਉਸ ਨੂੰ ਸੁਨੇਹਾ ਨਹੀਂ ਮਿਲਿਆ ਤੇ ਸਾਡੇ ਸਾਰੇ ਦੁਸ਼ਮਣਾਂ ਲਈ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਲੁਕੇ ਹੋਣ, ਅਸੀਂ ਜਲਦੀ ਹੀ ਉਨ੍ਹਾਂ ਨੂੰ ਮਿਲਾਂਗੇ। ਨਾਲ ਹੀ ਇੱਕ ਹੋਰ ਨੋਟ ‘ਚ ਅੱਗੇ ਕਿਹਾ ਗਿਆ ਹੈ “ਤੇ ਦੇਸ਼ ਦੇ ਵਿਰੁੱਧ ਸਾਜ਼ਿਸ਼ ਰਚ ਰਹੇ ਉਨ੍ਹਾਂ ਸਾਰੇ ਗੱਦਾਰਾਂ ਲਈ, ਦੁਨੀਆ ‘ਚ ਕਿਤੇ ਵੀ ਲੁਕ ਜਾਓ, ਅਸੀਂ ਤੁਹਾਨੂੰ ਉੱਥੇ ਹੀ ਮਾਰ ਦੇਵਾਂਗੇ।”

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ

ਪੁਲਿਸ ਇਸ ਸਮੇਂ ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ ਦੀ ਘਟਨਾ ਸੰਬੰਧੀ ਜਿੰਮ ਦੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਲਾਰੈਂਸ ਬਿਸ਼ਨੋਈ ਗੈਂਗ ਸਲਮਾਨ ਨੂੰ ਨਿਸ਼ਾਨਾ ਬਣਾ ਰਿਹਾ

ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਗੈਂਗ ਲੰਬੇ ਸਮੇਂ ਤੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਦਾਕਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੌਰਾਨ ਸਲਮਾਨ ਖਾਨ ਦੇ ਨਜ਼ਦੀਕੀ ਸਾਥੀਆਂ ‘ਤੇ ਹਮਲੇ ਹੋ ਰਹੇ ਹਨ।

Source: TVHindi.com

Follow Us
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...