Sidhu Moosewala ਦੇ ਛੋਟੇ ਭਰਾ ਦੀ Video: ਲਾਡ ਲਡਾਉਂਦੇ ਨਜ਼ਰ ਆਏ ਮਾਪੇ
Sidhu Moosewala Younger Brother video viral: ਵੀਡੀਓ ਵਿੱਚ ਮੂਸੇਵਾਲਾ ਦੇ ਛੋਟੇ ਭਰਾ ਨੇ ਨਿੱਕਰ ਅਤੇ ਟੀ-ਸ਼ਰਟ ਪਾਈ ਹੋਈ ਹੈ। ਬੱਚੇ ਦੇ ਸਿਰ 'ਤੇ ਕੱਪੜਾ ਬੰਨ੍ਹਿਆ ਹੋਇਆ ਹੈ। ਇਸ ਬਲੈਕ ਐਂਡ ਵ੍ਹਾਈਟ ਸ਼ੇਡਡ ਵੀਡੀਓ 'ਚ ਛੋਟਾ ਮੂਸੇਵਾਲਾ ਖੁਸ਼ੀ ਨਾਲ ਚਹਿਕਦਾ ਨਜ਼ਰ ਆ ਰਿਹਾ ਹੈ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਉਸ ਨੂੰ ਹੱਸਾ ਰਹੇ ਹਨ।
Sidhu Moosewala Younger Brother video viral: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਮੂਸੇਵਾਲਾ ਦਾ ਛੋਟਾ ਭਰਾ ਅਤੇ ਉਸਦੇ ਮਾਤਾ-ਪਿਤਾ ਵੀ ਇਸ ਵਿੱਚ ਮੌਜੂਦ ਹਨ। ਮੂਸੇਵਾਲਾ ਦਾ ਛੋਟਾ ਭਰਾ ਕਰੀਬ 6 ਮਹੀਨੇ ਦਾ ਹੈ। ਵੀਡੀਓ ‘ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਆਪਣੇ ਛੋਟੇ ਪੁੱਤਰ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਮੂਸੇਵਾਲਾ ਦੇ ਛੋਟੇ ਭਰਾ ਨੇ ਨਿੱਕਰ ਅਤੇ ਟੀ-ਸ਼ਰਟ ਪਾਈ ਹੋਈ ਹੈ। ਬੱਚੇ ਦੇ ਸਿਰ ‘ਤੇ ਕੱਪੜਾ ਬੰਨ੍ਹਿਆ ਹੋਇਆ ਹੈ। ਇਸ ਬਲੈਕ ਐਂਡ ਵ੍ਹਾਈਟ ਸ਼ੇਡਡ ਵੀਡੀਓ ‘ਚ ਛੋਟਾ ਮੂਸੇਵਾਲਾ ਖੁਸ਼ੀ ਨਾਲ ਚਹਿਕਦਾ ਨਜ਼ਰ ਆ ਰਿਹਾ ਹੈ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਉਸ ਨੂੰ ਹੱਸਾ ਰਹੇ ਹਨ।
A lovely Video of Sidhu Moosewalas Brother .! ❤️ #SidhuMoosewala #JusticeForSidhuMooseWala pic.twitter.com/RAo6fTXOS4
— 𝑮𝒖𝒓𝒑𝒓𝒆𝒆𝒕 𝑺𝒊𝒏𝒈𝒉 𝑴𝒂𝒂𝒏 (@iamgurpreetmaan) September 15, 2024
ਇਹ ਵੀ ਪੜ੍ਹੋ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਇਸ ਵੀਡੀਓ ਨੂੰ ਲੈ ਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਵੱਖਰਾ ਹੀ ਉਤਸ਼ਾਹ ਹੈ। ਜਿੱਥੇ ਬਹੁਤ ਸਾਰੇ ਪ੍ਰਸ਼ੰਸਕ ਵੀਡੀਓ ਨੂੰ ਵੱਧ ਤੋਂ ਵੱਧ ਪ੍ਰਸਾਰਿਤ ਕਰ ਰਹੇ ਹਨ, ਉੱਥੇ ਕੁਝ ਇਸ ਬਹਾਨੇ ਮੂਸੇਵਾਲਾ ਨੂੰ ਮਿਸ ਕਰ ਰਹੇ ਹਨ। ਪਰਿਵਾਰ ਲਈ ਦੁਆਵਾਂ ਵੀ ਮੰਗੀਆਂ ਜਾ ਰਹੀਆਂ ਹਨ।
ਮੂਸੇਵਾਲਾ ਦਾ 29 ਮਈ 2022 ਨੂੰ ਲਾਰੈਂਸ ਗੈਂਗ ਦੇ ਗੈਂਗਸਟਰਾਂ ਨੇ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਸੀ। ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਜਵਾਨ ਪੁੱਤਰ ਦੀ ਮੌਤ ਤੋਂ ਦੁਖੀ ਸਨ।
ਇਸ ਘਟਨਾ ਤੋਂ ਬਾਅਦ, ਚਰਨ ਕੌਰ ਨੇ ਇਨ-ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਰਾਹੀਂ ਗਰਭ ਧਾਰਨ ਕੀਤਾ। ਆਮ ਭਾਸ਼ਾ ਵਿੱਚ ਇਸਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਚਰਨ ਕੌਰ ਨੇ 23 ਮਾਰਚ 2024 ਨੂੰ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ।ਕਰੀਬ ਦੋ ਸਾਲਾਂ ਦੇ ਲੰਬੇ ਸਮੇਂ ਬਾਅਦ ਪਰਿਵਾਰ ਦੇ ਚਿਹਰਿਆਂ ‘ਤੇ ਮੁਸਕਾਨ ਦੇਖਣ ਨੂੰ ਮਿਲੀ।
6 ਸ਼ੂਟਰਾਂ ਨੇ ਕੀਤਾ ਸੀ ਮੂਸੇਵਾਲਾ ਦਾ ਕਤਲ
ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਦੀ ਸ਼ਾਮ ਨੂੰ 6 ਸ਼ੂਟਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਉਸ ਸਮੇਂ ਮੂਸੇਵਾਲਾ ਦੀ ਉਮਰ 28 ਸਾਲ ਸੀ। ਗੈਂਗਸਟਰ ਲਾਰੈਂਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ਬੈਠੇ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਸਾਰੀ ਸਾਜ਼ਿਸ਼ ਵਿੱਚ ਲਾਰੈਂਸ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵੀ ਸ਼ਾਮਲ ਸਨ।