ਪੰਜਾਬਬਜਟ 2024ਦੇਸ਼ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤ : ਕਤਲ ਸਮੇਂ ਦੋਵੇਂ ਦੋਸਤ ਥਾਰ ‘ਚ ਸਨ, ਅਦਾਲਤ ਤੋਂ ਮੰਗਿਆ ਸਮਾਂ

Sidhu Moosewala Murder Case: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਨਹੀਂ ਪਹੁੰਚੇ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਥਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦੋਵਾਂ ਦੇ ਬਿਆਨ ਦਰਜ ਕਰਨ ਦੀ ਤਰੀਕ ਤੈਅ ਕੀਤੀ ਸੀ।

Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤ : ਕਤਲ ਸਮੇਂ ਦੋਵੇਂ ਦੋਸਤ ਥਾਰ ‘ਚ ਸਨ, ਅਦਾਲਤ ਤੋਂ ਮੰਗਿਆ ਸਮਾਂ
ਮਰਹੂਮ ਸਿੱਧੂ ਮੂਸੇਵਾਲਾ
Follow Us
tv9-punjabi
| Updated On: 07 Jul 2024 06:23 AM

ਕਤਲ ਦੇ ਸਮੇਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਸਿੱਧੂ ਮੂਸੇਵਾਲਾ ਦੀ ਥਾਰ ਵਿੱਚ ਬੈਠੇ ਸਨ। ਇਸ ਲਈ ਉਨ੍ਹਾਂ ਨੂੰ ਮੁੱਖ ਗਵਾਹ ਬਣਾਇਆ ਗਿਆ। ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਛੋਟ ਦੀ ਮੰਗ ਕੀਤੀ ਹੈ। ਇਹ ਘਟਨਾ ਮਾਨਸਾ ਦੇ ਪਿੰਡ ਜਵਾਹਰਕੇ ਦੀ ਹੈ। ਗੁਰਵਿੰਦਰ ਤੇ ਗੁਰਪ੍ਰੀਤ ਨੂੰ ਵੀ ਗੋਲੀਆਂ ਲੱਗੀਆਂ ਸਨ।

6 ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰੀ ਸੀ ਗੋਲੀ

29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 6 ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਜਿਸ ‘ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।

ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਕਤਲ ਤੋਂ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।

ਸਿੱਧੂ ਦਾ ਗਾਇਕੀ ਸਫਰ

ਸਿੱਧੂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗੀਤ ਗਾ ਕੇ ਨਹੀਂ ਸਗੋਂ ਲੇਖਕ ਵਜੋਂ ਕੀਤੀ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗੀਤ ਲਾਈਸੈਂਸ ਲਿਖਿਆ। ਗਾਇਕ ਨਿੰਜਾ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ ਕਾਫੀ ਹਿੱਟ ਹੋਇਆ ਸੀ, ਜਿਸ ਤੋਂ ਬਾਅਦ ਸਿੱਧੂ ਨੂੰ ਲੇਖਕ ਦੇ ਤੌਰ ‘ਤੇ ਪਛਾਣਨ ਮਿਲੀ ਸੀ।

ਸਿੱਧੂ ਦਾ ਪਹਿਲਾ ਗੀਤ ‘ਜੀ ਵੈਗਨ’ 2017 ‘ਚ ਰਿਲੀਜ਼ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ‘ਸੋ ਹਾਈ’ ਗੀਤ ਨਾਲ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ 2018 ਤੋਂ ਭਾਰਤ ਵਿੱਚ ਲਾਈਵ ਸ਼ੋਅ ਕਰਨਾ ਸ਼ੁਰੂ ਕੀਤਾ ਅਤੇ ਕੈਨੇਡਾ ਵਿੱਚ ਕਈ ਸ਼ੋਅ ਕੀਤੇ। ਸਿੱਧੂ ਦਾ ਗੀਤ ‘ਫੇਮਸ’ 2018 ਵਿੱਚ ਰਿਲੀਜ਼ ਹੋਇਆ ਸੀ, ਜਿਸ ਦੀ ਪ੍ਰਸਿੱਧੀ ਨੇ ਉਨ੍ਹਾਂ ਟੌਪ 40 ਯੂਕੇ ਏਸ਼ੀਅਨ ਚਾਰਟ ਵਿੱਚ ਐਂਟਰੀ ਦਵਾਈ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਵਾਂਗ ਸਲਮਾਨ ਖਾਨ ਨੂੰ ਖਤਮ ਕਰਨ ਦੀ ਸੀ ਯੋਜਨਾ, ਚਾਰਜਸ਼ੀਟ ਚ ਹੈਰਾਨ ਕਰਨ ਵਾਲੇ ਖੁਲਾਸੇ

ਕਤਲ ਤੋਂ ਬਾਅਦ 6 ਗੀਤ ਹੋ ਚੁੱਕੇ ਹਨ ਰਿਲੀਜ਼

ਕਤਲ ਤੋਂ ਬਾਅਦ ਮੂਸੇਵਾਲਾ ਦੇ 6 ਗੀਤ ਰਿਲੀਜ਼ ਹੋ ਚੁੱਕੇ ਹਨ। ਡ੍ਰਿੱਪੀ ਗੀਤ 3 ਹਫਤੇ ਪਹਿਲਾਂ ਰਿਲੀਜ਼ ਹੋਇਆ ਸੀ। ਜਿਸ ਨੂੰ ਸਿਰਫ ਤਿੰਨ ਹਫਤਿਆਂ ‘ਚ ਕਰੀਬ 2.68 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਤੋਂ ਪਹਿਲਾਂ ਵਾਚ-ਆਊਟ, ਚੋਰਨੀ, ਮੇਰਾ ਨਾਨ, ਵਾਰ ਅਤੇ ਐਸਵਾਈਐਲ ਰਿਲੀਜ਼ ਹੋ ਚੁੱਕੀਆਂ ਹਨ। SYL ਗੀਤ ਨੂੰ ਭਾਰਤ ਸਰਕਾਰ ਨੇ ਦੇਸ਼ ਵਿੱਚ ਬੈਨ ਕਰ ਦਿੱਤਾ ਸੀ।

ਸਿੱਧੂ ਦੇ ਦੋਸਤ ਨੇ ਖੁਲਾਸਾ ਕੀਤਾ ਸੀ

ਸਿੱਧੂ ਦੇ ਦੋਸਤ ਨੇ ਦੱਸਿਆ ਹੈ ਕਿ ਫਾਈਰਿੰਗ ਤੋਂ ਠੀਕ ਪਹਿਲਾਂ ਸਿੱਧੂ ਨੇ ਥਾਰ ‘ਚ ਬੈਠ ਕੇ ‘ਜਵਾਨੀ ਮੈਂ ਉਠੇਗਾ ਜਾਣਜਾ’ ਗੀਤ ਚਲਾਇਆ ਸੀ। ਮੂਸੇਵਾਲਾ ਦੇ ਇਸ ਦੋਸਤ ਦਾ ਨਾਂ ਗੁਰਵਿੰਦਰ ਸਿੰਘ ਹੈ, ਜੋ ਹਮਲੇ ਸਮੇਂ ਗਾਇਕ ਨਾਲ ਥਾਰ ਵਿੱਚ ਮੌਜੂਦ ਸੀ। ਮੂਸੇਵਾਲਾ ‘ਤੇ ਹੋਏ ਹਮਲੇ ‘ਚ ਉਨ੍ਹਾਂ ਦਾ ਦੋਸਤ ਗੁਰਵਿੰਦਰ ਵੀ ਜ਼ਖਮੀ ਹੋ ਗਿਆ। ਉਹ ਇਸ ਕਤਲ ਦਾ ਚਸ਼ਮਦੀਦ ਗਵਾਹ ਵੀ ਹੈ।

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ...
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?...
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ...
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?...
ਜਲੰਧਰ ਪੱਛਮੀ 'ਚ 10 ਜੁਲਾਈ ਨੂੰ ਹੋਣਗੀਆਂ ਜ਼ਿਮਨੀ ਚੋਣਾਂ, ਰਿਟਰਨਿੰਗ ਅਫਸਰ ਨੇ ਦੱਸਿਆ ਕੀ ਹਨ ਤਿਆਰੀਆਂ?
ਜਲੰਧਰ ਪੱਛਮੀ 'ਚ 10 ਜੁਲਾਈ ਨੂੰ ਹੋਣਗੀਆਂ ਜ਼ਿਮਨੀ ਚੋਣਾਂ, ਰਿਟਰਨਿੰਗ ਅਫਸਰ ਨੇ ਦੱਸਿਆ ਕੀ ਹਨ ਤਿਆਰੀਆਂ?...
ਇਸ ਤਰ੍ਹਾਂ ਸ਼ੁਰੂ ਹੋਈ ਭਾਰਤ-ਰੂਸ ਦੋਸਤੀ, ਤਸਵੀਰਾਂ ਤੋਂ ਸਮਝੋ
ਇਸ ਤਰ੍ਹਾਂ ਸ਼ੁਰੂ ਹੋਈ ਭਾਰਤ-ਰੂਸ ਦੋਸਤੀ, ਤਸਵੀਰਾਂ ਤੋਂ ਸਮਝੋ...
ਪੰਜਾਬ ਦੇ ਪੁੱਤਰ ਨੇ ਰਚਿਆ ਇਤਿਹਾਸ, ਕਿਉਂ ਖੁਸ਼ ਹੋਏ ਯੁਵਰਾਜ ਸਿੰਘ?
ਪੰਜਾਬ ਦੇ ਪੁੱਤਰ ਨੇ ਰਚਿਆ ਇਤਿਹਾਸ, ਕਿਉਂ ਖੁਸ਼ ਹੋਏ ਯੁਵਰਾਜ ਸਿੰਘ?...
Jammu and Kashmir: ਕੁਲਗਾਮ 'ਚ ਅੱਤਵਾਦ 'ਤੇ ਜ਼ਬਰਦਸਤ ਹਮਲਾ... ਮੁਕਾਬਲੇ 'ਚ ਮਾਰੇ ਗਏ 8 ਅੱਤਵਾਦੀ
Jammu and Kashmir: ਕੁਲਗਾਮ 'ਚ ਅੱਤਵਾਦ 'ਤੇ ਜ਼ਬਰਦਸਤ ਹਮਲਾ... ਮੁਕਾਬਲੇ 'ਚ ਮਾਰੇ ਗਏ 8 ਅੱਤਵਾਦੀ...
ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ
ਸੰਦੀਪ ਥਾਪਰ ਗੋਰਾ ਤੇ ਹਮਲੇ ਦੌਰਾਨ ਸਾਈਡ 'ਤੇ ਖੜ੍ਹੇ ਗੰਨਮੈਨ ਨੂੰ ਕੀਤਾ ਮੁਅੱਤਲ...
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ
ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਗੰਭੀਰ...
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ
ਪੰਜਾਬ ਦੇ ਸ਼ਹੀਦ ਅਗਨੀਵੀਰ 'ਤੇ ਰਾਹੁਲ ਗਾਂਧੀ ਦਾ ਦਾਅਵਾ ਗਲਤ, ਸ਼ਹੀਦ ਦੇ ਪਿਤਾ ਨੇ ਦੱਸਿਆ ਸਾਰਾ ਸੱਚ...
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ
ਹਾਦਸਾ ਸੀ ਤਾਂ ਸੇਵਾਦਾਰ ਰੁਕੇ ਕਿਊਂ ਨਹੀਂ? ਹਾਥਰਸ ਹਾਦਸੇ 'ਤੇ ਸੀਐਮ ਯੋਗੀ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ...
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ...
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...