ਜੰਮੂ ਪਹੁੰਚਿਆ ਜਵਾਨ, ਵੈਸ਼ਨੋ ਦੇਵੀ ਦੇ ਦਰਬਾਰ ‘ਚ ਸ਼ਾਹਰੁਖ ਖਾਨ ਨੇ ਲਗਵਾਈ ਹਾਜ਼ਰੀ
Shahrukh Khan in Mata Vaishno Devi: ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਜਵਾਨ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲਾਂਕਿ, ਆਪਣੇ ਵਿਅਸਤ ਸ਼ੈਡਿਊਲ ਦੇ ਵਿਚਕਾਰ, ਸ਼ਾਹਰੁਖ ਜੰਮੂ ਦੇ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਪਹੁੰਚੇ ਹਨ। ਉਨ੍ਹਾਂ ਦੇ ਮੰਦਰ ਪਹੁੰਚਣ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਵਾਨ 7 ਸਤੰਬਰ ਨੂੰ ਵੱਡੇ ਪਰਦੇ 'ਤੇ ਆਵੇਗੀ।

ਚੇਨਈ ‘ਚ ਜਵਾਨ ਦੇ ਮਿਊਜ਼ਿਕ ਲਾਂਚ ਤੋਂ ਪਹਿਲਾਂ ਸ਼ਾਹਰੁਖ ਖਾਨ ਜੰਮੂ ‘ਚ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ (Vaishno Devi) ਗਏ। ਵੈਸ਼ਨੋ ਦੇਵੀ ਮੰਦਰ ਤੋਂ ਸ਼ਾਹਰੁਖ ਖਾਨ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਸ਼ਾਹਰੁਖ ਖਾਨ (Shahrukh Khan) ਨੀਲੇ ਰੰਗ ਦੀ ਜੈਕੇਟ ਪਹਿਨੇ ਅਤੇ ਮਾਸਕ ਨਾਲ ਆਪਣਾ ਚਿਹਰਾ ਛੁਪਾ ਕੇ ਮੰਦਰ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਪਠਾਨ ਦੀ ਰਿਲੀਜ਼ ਦੌਰਾਨ ਵੀਵੈਸ਼ਨੋ ਦੇਵੀ ਗਏ ਸਨ। ਉਸ ਸਮੇਂ ਵੀ ਸ਼ਾਹਰੁਖ ਖਾਨ ਸਾਰਿਆਂ ਤੋਂ ਲੁਕਦੇ ਹੋਏ ਉੱਥੇ ਪਹੁੰਚੇ ਸਨ। ਹਾਲਾਂਕਿ ਉਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਉਸ ਸਮੇਂ ਵੀ ਸ਼ਾਹਰੁਖ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ।
View this post on Instagram
ਕੱਲ ਆਵੇਗਾ ਟ੍ਰੇਲਰ, ਅੱਜ ਮਿਊਜ਼ਿਕ ਲਾਂਚ
ਸ਼ਾਹਰੁਖ ਖਾਨ ਦੀ ਬਹੁ ਉਡੀਕੀ ਫਿਲਮ ਜਵਾਨ ਦਾ ਟ੍ਰੇਲਰ ਕੱਲ ਆਵੇਗਾ। ਇਸ ਟ੍ਰੇਲਰ ਦਾ ਫੈਨਜ਼ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਖਬਰ ਹੈ ਕਿ ਵੀਰਵਾਰ ਰਾਤ ਨੂੰ ਬੁਰਜ ਖਲੀਫਾ ‘ਤੇ ਵੀ ਟ੍ਰੇਲਰ ਚੱਲੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਦੁਬਈ ‘ਚ ਜਵਾਨ ਦਾ ਸਪੈਸ਼ਲ ਇਵੈਂਟ ਵੀ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ
ਜਵਾਨ ਦਾ ਨਿਰਦੇਸ਼ਨ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਐਟਲੀ ਨੇ ਕੀਤਾ ਹੈ। ਇਸ ਦਾ ਪ੍ਰੀਵਿਊ ਅਤੇ ਟੀਜ਼ਰ ਪਹਿਲਾਂ ਹੀ ਆ ਚੁੱਕਾ ਹੈ, ਜਿਸ ‘ਚ ਸ਼ਾਹਰੁਖ ਖਾਨ ਇਕ ਵਾਰ ਫਿਰ ਐਕਸ਼ਨ ਅਵਤਾਰ ‘ਚ ਨਜ਼ਰ ਆ ਰਹੇ ਹਨ। ਫਿਲਮ ‘ਚ ਸ਼ਾਹਰੁਖ ਦੇ ਨਾਲ ਨਯਨਤਾਰਾ ਅਤੇ ਸਾਨਿਆ ਮਲਹੋਤਰਾ ਵੀ ਨਜ਼ਰ ਆਉਣਗੀਆਂ। ਇਨ੍ਹਾਂ ਤੋਂ ਇਲਾਵਾ ਇਸ ‘ਚ ਦੀਪਿਕਾ ਪਾਦੁਕੋਣ ਵੀ ਕੈਮਿਓ ਕਰਨ ਵਾਲੀ ਹੈ। ਪ੍ਰੀਵਿਊ ‘ਚ ਦੀਪਿਕਾ ਨੂੰ ਐਕਸ਼ਨ ਮੋਡ ‘ਚ ਵੀ ਦਿਖਾਇਆ ਗਿਆ ਹੈ।