Salman Khan: ਸਲਮਾਨ ਖਾਨ ਦੀ ਵੀਡੀਓ ਹੋਈ ਵਾਇਰਲ, ਸਲਮਾਨ ਦੇ ਵਿਆਹ ਬਾਰੇ ਖੁਲਾਸੇ ਸੁਣ ਕੇ ਸਭ ਹੈਰਾਨ
Salman Khan's Viral Video: ਅਦਾਕਾਰ ਸਲਮਾਨ ਖਾਨ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਲਮਾਨ ਖਾਨ ਨੂੰ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛਿਆ ਗਿਆ ਹੈ। ਜਿਸ ਦੇ ਜਵਾਬ 'ਚ ਸਲਮਾਨ ਖਾਨ ਨੇ ਜੋ ਕਿਹਾ ਸੁਣ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕੈਪਸ਼ਨ ਦੇ ਨਾਲ ਸਲਮਾਨ ਦੇ ਪੁਰਾਣੇ ਇੰਟਰਵਿਊ ਦੀ ਛੋਟੀ ਕਲਿੱਪ ਸ਼ੇਅਰ ਕੀਤੀ ਹੈ।

ਬਾਲੀਵੁੱਡ ਦੇ ‘ਭਾਈਜਾਨ’ ਨੂੰ ਪੁਲਿਸ ਦਾ ਪਹਿਰਾ ਨਹੀਂ ਹੈ ਪਸੰਦ
Salman Khan: ਸਲਮਾਨ ਖਾਨ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਲਮਾਨ ਖਾਨ (Salman Khan) ਨੂੰ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਪੁੱਛਿਆ ਗਿਆ ਹੈ। ਜਿਸ ਦੇ ਜਵਾਬ ‘ਚ ਸਲਮਾਨ ਖਾਨ ਨੇ ਜੋ ਕਿਹਾ ਸੁਣ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ਵੀਡੀਓ ‘ਚ ਸਲਮਾਨ ਖਾਨ 90 ਦੇ ਦਹਾਕੇ ਦੀ ਸੁਪਰ ਸਟਾਰ ਅਤੇ ਖੂਬਸੂਰਤ ਅਦਾਕਾਰ ਜੂਹੀ ਚਾਵਲਾ ਨਾਲ ਆਪਣੇ ਵਿਆਹ ਬਾਰੇ ਖੁਲਾਸਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਕ ਵਾਰ ਸਲਮਾਨ ਖਾਨ ਸੱਚਮੁੱਚ ਜੂਹੀ ਚਾਵਲਾ ਨਾਲ ਵਿਆਹ ਕਰਨਾ ਚਾਹੁੰਦੇ ਸਨ। ਇਸ ਦੇ ਲਈ ਸਲਮਾਨ ਨੇ ਜੂਹੀ ਦੇ ਪਿਤਾ ਦਾ ਹੱਥ ਵੀ ਮੰਗਿਆ ਸੀ। ਹਾਲਾਂਕਿ, ਜੂਹੀ ਦੇ ਪਿਤਾ ਨੇ ਸਲਮਾਨ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।